ਪੰਚਾਇਤੀ ਚੋਣਾਂ ਲਈ ਬਲਾਕ ਹਰਸ਼ਾ ਛੀਨਾ ਦੇ 73 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਆਯੋਗ ਕਰਾਰ
Monday, Oct 07, 2024 - 12:36 PM (IST)
ਹਰਸ਼ਾ ਛੀਨਾ/ਰਾਜਾਸਾਂਸੀ (ਰਾਜਵਿੰਦਰ)- ਪੰਚਾਇਤੀ ਚੋਣਾਂ ਲਈ ਦਾਖਲ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੇ ਜਾਣ ਉਪਰੰਤ ਬਲਾਕ ਹਰਸ਼ਾ ਛੀਨਾ ਤਹਿਤ ਇਕ ਹੋਰ ਪੜਾਅ ਨੂੰ ਮੁਕੰਮਲ ਕਰਦਿਆਂ ਚੋਣ ਅਧਿਕਾਰੀਆਂ ਵਲੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰਦਿਆਂ ਬਲਾਕ ਹਰਸਾ ਛੀਨਾ ਦੇ 73 ਅਤੇ ਬਲਾਕ ਚੋਗਾਵਾਂ ਦੇ 220 ਉਮੀਦਵਾਰਾਂ ਦੇ ਕਾਗਜਾਂ ਨੂੰ ਰੱਦ ਕੀਤਾ ਗਿਆ।
ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਹਰਸ਼ਾ ਛੀਨਾ ਅਧੀਨ ਸਰਪੰਚ ਦੇ ਅਹੁਦੇ ਲਈ ਕੁੱਲ 334 ਅਤੇ ਪੰਚ ਅਹੁਦੇ ਲਈ ਕੁੱਲ 1339 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਗਏ ਸਨ। ਚੋਣ ਪ੍ਰਕਿਰਿਆ ਤਹਿਤ ਬੀਤੇ ਕੱਲ ਨਾਮਜ਼ਦਗੀਆਂ ਦੀ ਪੜਤਾਲ ਕਰਨ ਦੌਰਾਨ 9 ਸਰਪੰਚ ਅਤੇ 64 ਪੰਚ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਜਦ ਕਿ 325 ਸਰਪੰਚ ਅਤੇ 1275 ਪੰਚ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਯੋਗ ਪਾਈਆਂ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਅਪਡੇਟ, ਪੰਜਾਬ 'ਚ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ
ਜਦਕਿ ਬਲਾਕ ਚੋਗਾਵਾਂ ਤਹਿਤ ਪੰਚਾਇਤਾਂ ਲਈ ਕੱਲ੍ਹ 469 ਸਰਪੰਚ ਅਤੇ 1689 ਪੰਚ ਉਮੀਦਵਾਰਾਂ ਵਲੋਂ ਆਪਣੀਆਂ ਨਾਮਜ਼ਦਗੀਆਂ ਦਾਖਿਲ ਕਰਵਾਈਆਂ ਗਈਆਂ ਸਨ, ਜਿਨ੍ਹਾਂ ਦੀ ਪੜਤਾਲ ਉਪਰੰਤ ਅਧੂਰੇ ਕਾਗਜਾਂ ਅਤੇ ਕਮੀਆਂ ਕਾਰਨ 45 ਸਰਪੰਚ ਅਤੇ 175 ਪੰਚਾਂ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ। ਜਿਸ ਉਪਰੰਤ ਬਲਾਕ ਚੋਗਾਵਾਂ ਵਿਖੇ 424 ਸਰਪੰਚ ਅਤੇ 1514 ਪੰਚ ਉਮੀਦਵਾਰ ਪੰਚਾਇਤੀ ਚੋਣਾਂ ਲਈ ਯੋਗ ਪਾਏ ਗਏ। ਇਸ ਸੰਬੰਧੀ ਚੋਣ ਅਧਿਕਾਰੀ ਦੱਸਿਆ ਕਿ ਚੋਣ ਪ੍ਰਕਿਰਿਆ ਤਹਿਤ ਨਾਮਜ਼ਦਗੀ ਪੱਤਰ ਅੱਜ 7 ਅਕਤੂਬਰ ਨੂੰ ਵਾਪਸ ਲਏ ਜਾ ਸਕਦੇ ਹਨ।
ਇਹ ਵੀ ਪੜ੍ਹੋ- ਅੱਗ ’ਚ ਸੜਨ ਕਾਰਨ ਵਿਆਹੁਤਾ ਔਰਤ ਦੀ ਮੌਤ, 2 ਸਾਲ ਪਹਿਲਾਂ ਹੋਇਆ ਸੀ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8