ਹੈਰੋਇਨ ਸਮੱਗਲਿੰਗ ਦਾ ਮਾਮਲਾ : NIA ਵਲੋਂ 2 ਸਕੇ ਭਰਾਵਾਂ ਦੀ ਜਾਇਦਾਦ ਜ਼ਬਤ

Wednesday, Jul 05, 2023 - 10:37 AM (IST)

ਅੰਮ੍ਰਿਤਸਰ (ਜ.ਬ.)- ਜੇ. ਸੀ. ਪੀ. ਅਟਾਰੀ ਸਰਹੱਦ ਰਾਹੀਂ ਟਰੱਕਾਂ ਵਿਚ ਪਾਕਿਸਤਾਨ ਤੋਂ ਦਰਾਮਦ ਕੀਤੀ ਗਈ ਨਮਕ ਦੇ ਖੇਤਾਂ ਤੋਂ ਹੈਰੋਇਨ ਦੀ ਸਮੱਗਲਿੰਗ ਦੇ ਮਾਮਲੇ ਵਿਚ ਕੌਮੀ ਸੁਰੱਖਿਆ ਏਜੰਸੀ ਐੱਨ. ਆਈ. ਏ. ਨੇ ਅੰਮ੍ਰਿਤਸਰ ਦੇ ਦੋ ਸਕੇ ਭਰਾਵਾਂ ਨਸ਼ਾ ਸਮੱਗਲਰ ਵਿਕਰਮਜੀਤ ਸਿੰਘ ਉਰਫ ਵਿੱਕੀ ਅਤੇ ਮਨਿੰਦਰ ਸਿੰਘ ਉਰਫ ਮਨੀ ਦੀਆਂ ਜਾਇਦਾਦਾਂ ਕੁਰਕ ਕਰ ਲਈਆਂ ਹਨ।

ਇਹ ਵੀ ਪੜ੍ਹੋ- ਨੌਜਵਾਨ ਕੁੜੀ 'ਤੇ ਥਰਡ ਡਿਗਰੀ ਦਾ ਤਸ਼ੱਦਦ, ਗੁਪਤ ਅੰਗ 'ਤੇ ਲਾਇਆ ਕਰੰਟ, ਹੈਰਾਨ ਕਰੇਗਾ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਐੱਨ. ਆਈ. ਏ. ਵਲੋਂ 2020 ਵਿਚ ਇਹ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਨਾਰਕੋ ਟੈਰਰ ਦਾ ਖੁਲਾਸਾ ਹੋਇਆ ਸੀ। ਖ਼ਤਰਨਾਕ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨੂੰ ਹੈਰੋਇਨ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਨਾਲ ਫੰਡਿੰਗ ਕੀਤੀ ਜਾ ਰਹੀ ਸੀ ਅਤੇ ਨਸ਼ਾ ਵੀ ਪੰਜਾਬ ਵਿਚ ਵੇਚਿਆ ਜਾ ਰਿਹਾ ਸੀ। ਹਾਲਾਂਕਿ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਅਤੇ ਉਸ ਦੇ ਸਾਥੀਆਂ ਦੇ ਸਬੰਧ 'ਚ ਐੱਨ. ਆਈ. ਏ. ਵੱਲੋਂ ਕੋਈ ਵੱਡਾ ਖੁਲਾਸਾ ਨਹੀਂ ਕੀਤਾ ਗਿਆ ਹੈ, ਜਦਕਿ ਕਸਟਮ ਵਿਭਾਗ ਨੇ ਸਾਲ 2019 ਦੌਰਾਨ ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਜਦੋਂ ਇਸ ਕੇਸ ਨੂੰ ਫੜਿਆ ਗਿਆ ਤਾਂ ਸਬੰਧਤ ਤਸੱਕਰਾਂ ਦੀਆਂ ਕਈ ਜਾਇਦਾਦਾਂ ਅਤੇ ਵਾਹਨਾਂ ਦੀ ਸੂਚੀ ਐੱਨ. ਆਈ. ਏ. ਨੂੰ ਸੌਂਪੀ ਸੀ।

ਇਹ ਵੀ ਪੜ੍ਹੋ-  ਹੁਸ਼ਿਆਰਪੁਰ 'ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਪੈਟਰੋਲ ਪੰਪ ਦਾ ਮੁਲਾਜ਼ਮ ਗੰਭੀਰ ਜ਼ਖ਼ਮੀ (ਵੀਡੀਓ)

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News