ਨਵ-ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Tuesday, Feb 25, 2020 - 07:00 PM (IST)

ਨਵ-ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਪੱਟੀ, (ਪਾਠਕ)— ਪੱਟੀ ਦੀ ਵਾਰਡ ਨੰਬਰ 14 ਵਿਖੇ ਇਕ ਵਿਆਹੁਤਾ ਔਰਤ ਵਲੋਂ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਔਰਤ ਬੇਬੀ ਦੇ ਭਰਾ ਸੰਦੀਪ ਪੁੱਤਰ ਘਸੀਟੂ ਰਾਮ ਵਾਸੀ ਬਾਲੇਵਾਲ ਜ਼ਿਲ੍ਹਾ ਹਿਸਾਰ ਨੇ ਦੱਸਿਆ ਕਿ ਬੇਬੀ ਦਾ ਵਿਆਹ (ਲਵ ਮੈਰਿਜ) ਦੋ ਮਹੀਨੇ ਪਹਿਲਾ ਬਲਜੀਤ ਸਿੰਘ ਵਾਸੀ ਪਿੰਕ ਕਲੌਨੀ ਪੱਟੀ ਨਾਲ ਹੋਇਆ ਸੀ। ਬੀਤੀ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਬੇਬੀ ਨੂੰ ਹਾਰਟ ਅਟੈਕ ਹੋਇਆ ਪਰ ਜਦੋਂ ਉਨ੍ਹਾਂ ਨੇ ਉਥੇ ਜਾ ਕੇ ਦੇਖਿਆ ਤਾਂ ਮਾਮਲਾ ਖੁਦਕੁਸ਼ੀ ਦਾ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਪੱਟੀ ਸਿਟੀ ਦੀ ਪੁਲਸ ਨੇ ਦੱਸਿਆ ਕਿ ਪੁਲਸ ਵਲੋਂ ਕਾਰਵਾਈ ਕਰਦਿਆਂ ਲਾਸ਼ ਨੂੰ ਪੋਟਸਮਾਰਟਮ ਲਈ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਗਿਆ ਹੈ।


author

KamalJeet Singh

Content Editor

Related News