ਭੇਤਭਰੇ ਹਾਲਾਤ ’ਚ ਔਰਤ ਦਾ ਕਤਲ, ਸਰੀਰ ''ਤੇ ਸੱਟਾਂ ਦੇ ਸਨ ਕਈ ਨਿਸ਼ਾਨ
Saturday, Sep 30, 2023 - 10:22 AM (IST)

ਗੁਰੂ ਕਾ ਬਾਗ (ਭੱਟੀ)- ਬੀਤੇ ਕੱਲ ਪੁਲਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਬੱਲ ਬਾਵਾ ਵਿਖੇ ਇਕ ਔਰਤ ਦਾ ਭੇਤਭਰੇ ਹਾਲਾਤ ਵਿਚ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਝੰਡੇਰ ਮੁਖੀ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਬੱਲ ਬਾਵਾ ਤੋਂ ਰੇਸ਼ਮ ਸਿੰਘ ਪੁੱਤਰ ਗੁਲਸ਼ਨ ਸਿੰਘ ਨੇ ਫੋਨ ਕਰ ਕੇ ਦੱਸਿਆ ਕਿ ਉਸ ਦਾ ਭਰਾ ਖੁਸ਼ਵੰਤ ਸਿੰਘ ਆਪਣੀ ਪਤਨੀ ਰਜਵੰਤ ਕੌਰ ਨਾਲ ਵੱਖਰੇ ਤੌਰ ’ਤੇ ਘਰ ’ਚ ਰਹਿੰਦਾ ਹੈ, ਜੋ ਇਸ ਵਕਤ ਟਰੱਕ ’ਤੇ ਗਿਆ ਹੋਇਆ ਹੈ। ਉਸ ਦਾ ਮੁੰਡਾ ਜਗਪ੍ਰੀਤ ਸਿੰਘ ਨਿਊਜ਼ੀਲੈਂਡ ਵਿਖੇ ਰਹਿੰਦਾ ਹੈ। ਕੱਲ ਅਸੀਂ ਆਪਣੇ ਭਰਾ ਦੇ ਘਰ ਜਾ ਕੇ ਵੇਖਿਆ ਤਾਂ ਮੇਰੀ ਭਰਜਾਈ ਰਜਵੰਤ ਕੌਰ ਦਾ ਕਤਲ ਹੋਇਆ ਸੀ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਲਾਸ਼ ਬਣ ਆਏ ਪੁੱਤ ਨੂੰ ਦੇਖ ਧਾਹਾਂ ਮਾਰ ਰੋਏ ਮਾਪੇ
ਉਨ੍ਹਾਂ ਦੱਸਿਆ ਕਿ ਮੇਰੇ ਵੱਲੋਂ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਵੇਖਿਆ ਕਿ ਰਜਵੰਤ ਕੌਰ (50) ਜਿਸ ਦਾ ਕਤਲ ਹੋ ਚੁੱਕਾ ਸੀ, ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਵੀ ਗਾਇਬ ਸਨ। ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸੰਗਰੂਰ ਵਾਸੀਆਂ ਨੂੰ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਨਾਲ ਹੀ ਕਰ ਦਿੱਤਾ ਇਕ ਹੋਰ ਐਲਾਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8