ਮੁਸਲਿਮ ਨੌਜਵਾਨ ਨਾਲ ਨਿਕਾਹ ਕਰਨ ਵਾਲੀ ਹਿੰਦੂ ਔਰਤ ਦੀ ਪਤੀ ਨੇ ਕੀਤੀ ਹੱਤਿਆ

Tuesday, Dec 03, 2019 - 03:55 PM (IST)

ਮੁਸਲਿਮ ਨੌਜਵਾਨ ਨਾਲ ਨਿਕਾਹ ਕਰਨ ਵਾਲੀ ਹਿੰਦੂ ਔਰਤ ਦੀ ਪਤੀ ਨੇ ਕੀਤੀ ਹੱਤਿਆ

ਗੁਰਦਾਸਪੁਰ (ਵਿਨੋਦ): ਹਿੰਦੂ ਧਰਮ ਦਾ ਤਿਆਗ ਕਰ ਕੇ ਇਸਲਾਮ ਗ੍ਰਹਿਣ ਕਰ ਕੇ ਮੁਸਲਿਮ ਨੌਜਵਾਨ ਨਾਲ ਨਿਕਾਹ ਕਰਵਾਉਣ ਵਾਲੀ ਇਕ ਔਰਤ ਦੀ ਉਸ ਦੇ ਪਤੀ ਨੇ ਚਰਿੱਤਰਹੀਨਤਾ ਦੇ ਸ਼ੱਕ ਦੇ ਆਧਾਰ 'ਤੇ ਕਾਰੋ ਕਾਰੀ ਇਸਲਾਮੀ ਨਿਯਮ ਅਧੀਨ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਸਰਹੱਦ ਪਾਰ ਸੂਤਰਾਂ ਅਨੁਸਾਰ ਸ਼ੁਕਰ ਜ਼ਿਲੇ ਦੇ ਕਸਬਾ ਗੋਤਕੀ ਵਾਸੀ ਇਕ ਹਿੰਦੂ ਔਰਤ ਕ੍ਰਿਸ਼ਨਾ ਨੇ ਲਗਭਗ 13 ਸਾਲ ਪਹਿਲੇ ਪਰਿਵਾਰ ਤੋਂ ਬਗਾਵਤ ਕਰ ਕੇ ਘਰੋਂ ਭੱਜ ਕੇ ਇਸਲਾਮ ਧਰਮ ਗ੍ਰਹਿਣ ਕਰ ਕੇ ਇਕ ਮੁਸਲਿਮ ਨੌਜਵਾਨ ਮੁਹੰਮਦ ਮੁਰਾਦ ਨਾਲ ਨਿਕਾਹ ਕਰ ਲਿਆ ਸੀ। ਜਿਸ ਤੋਂ ਬਾਅਦ ਕ੍ਰਿਸ਼ਨਾ ਨੇ ਆਪਣਾ ਨਾਮ ਫਾਤਿਮਾ ਸੇਰ ਰੱਖ ਲਿਆ ਸੀ, ਪਰ ਹੁਣ 30 ਸਾਲਾ ਫਾਤਿਮਾ ਸ਼ੇਰ ਦਾ ਪਤੀ ਮੁਹੰਮਦ ਮੁਰਾਦ ਉਸ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਅਤੇ ਬੀਤੀ ਰਾਤ ਉਸਨੇ ਫਾਤਿਮਾ ਦੀ ਗਲਾ ਦੱਬ ਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ।

ਪੁਲਸ ਨੇ ਸੂਚਨਾ ਮਿਲਦੇ ਹੀ ਫਾਤਿਮਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਇਆ, ਪਰ ਪੁਲਸ ਲਗਭਗ ਤਿੰਨ ਘੰਟੇ ਮ੍ਰਿਤਕਾਂ ਦੇ ਪੇਕੇ ਵਾਲਿਆ ਦਾ ਇੰਤਜ਼ਾਰ ਕਰਦੀ ਰਹੀ ਤਾਂ ਕਿ ਉਹ ਫਾਤਿਮਾ ਦੀ ਲਾਸ਼ ਨੂੰ ਲੈ ਕੇ ਉਸ ਦਾ ਸੰਸਕਾਰ ਕਰ ਸਕੇ। ਪਰ ਜਦ ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਗੋਤਕੀ ਪਿੰਡ ਵਿਚ ਰਹਿਣ ਵਾਲਾ ਇਹ ਹਿੰਦੂ ਪਰਿਵਾਰ ਆਪਣੀ ਲੜਕੀ ਦੀ ਲਾਸ਼ ਨੂੰ ਲੈਣ ਨਹੀਂ ਪਹੁੰਚਿਆ ਤਾਂ ਪੁਲਸ ਨੇ ਗੋਤਕੀ ਦੀ ਮਸਜਿਦ ਦੇ ਮੌਲਵੀ ਨੂੰ ਫਾਤਿਮਾ ਨੂੰ ਦਫ਼ਨਾਉਣ ਲਈ ਕਿਹਾ। ਫਾਤਿਮਾ ਨੂੰ ਕੋਟ ਬੁੱਲੇ ਕਬਰਿਸਤਾਨ ਵਿਚ ਇਸਲਾਮਿਕ ਪ੍ਰਮਪੰਰਾ ਨਾਲ ਦਫਨਾਇਆ ਗਿਆ।
 


author

Shyna

Content Editor

Related News