ਮੋਦੀ ਸਰਕਾਰ ਅੜੀਅਲ ਵਤੀਰਾ ਛੱਡ ਕੇ ਲੋਕ ਹਿੱਤ ’ਚ ਫੈਸਲਾ ਲਵੇ : ਬਾਜਵਾ
Friday, Apr 09, 2021 - 02:15 PM (IST)
ਕੱਥੂਨੰਗਲ (ਕੰਬੋ) : ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਜ਼ਿਲ੍ਹਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਭਗਵੰਤਪਾਲ ਸਿੰਘ ਨਾਲ ਮੱਥਾ ਟੇਕਿਆ ਕੇ ਸਰੱਬਤ ਦੇ ਭਲੇ ਵਾਸਤੇ ਅਰਦਾਸ ਕੀਤੀ ਅਤੇ ਇਸ ਮਹਾਮਾਰੀ ਤੋਂ ਸਾਰਿਆਂ ਨੂੰ ਜਲਦ ਨਿਜ਼ਾਤ ਮਿਲਣ ’ਤੇ ਤੰਦਰੁਸਤ ਹੋਣ ਦੀ ਆਸ ਪ੍ਰਗਟਾਈ। ਇਸ ਉਪਰੰਤ ਮੰਤਰੀ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਲੋਕ ਹਿੱਤ ਵਿਚ ਫੈਸਲੇ ਲੈਣੇ ਚਾਹੀਦੇ ਹਨ। ਭਾਵੇਂ ਉਹ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਹੋਣ ਜਾਂ ਆੜਤੀਆਂ ਨੂੰ ਫ਼ਸਲਾਂ ਦੀ ਸਿੱਧੀ ਅਦਾਇਗੀ ਦੀ ਗੱਲ ਹੋਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਰੀ ਕੈਬਨਿਟ ਆੜ੍ਹਤੀਆਂ ਦੇ ਨਾਲ ਖ਼ੜ੍ਹੀ ਹੈ।
ਇਹ ਵੀ ਪੜ੍ਹੋ : ਫ਼ਸਲ ਦੀ ਗਿਰਦਾਵਰੀ ਲਈ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਕੀਤੀ ਅਪੀਲ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕੱਲ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਮੀਟਿੰਗ ਦੌਰਾਨ ਵਿਸ਼ਵਾਸ ਦਿਵਾਇਆ ਸੀ ਕਿ ਸੂਬਾ ਸਰਕਾਰ ਸਿੱਧੀ ਅਦਾਇਗੀ ’ਤੇ ਤੁਹਾਡੇ ਨਾਲ ਖੜ੍ਹੀ ਹੈ। ਬਾਜਵਾ ਨੇ ਕਿਹਾ ਅਗਾਮੀ ਵਿਧਾਨ ਸਭਾ ਦੀਆਂ 2022 ’ਚ ਹੋਣ ਵਾਲੀਆਂ ਚੋਣਾਂ ’ਚ ਲੋਕ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇਣਗੇ ਅਤੇ ਦੁਬਾਰਾ ਪੰਜਾਬ ’ਚ ਵੱਡੇ ਫਰਕ ਨਾਲ ਕਾਂਗਰਸ ਦੀ ਸਰਕਾਰ ਬਣਾਉਣਗੇ ਕਿਉਂਕਿ ਪੰਜਾਬ ਦੇ ਲੋਕ ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਦੇ ਅਸਲੀ ਚਿਹਰੇ ਨੂੰ ਪਛਾਣ ਚੁੱਕੇ ਹਨ। ਉਨ੍ਹਾਂ ਨੇ ਕੇਜਰੀਵਾਲ ’ਤੇ ਵਿਅੰਗ ਕਰਦਿਆਂ ਕਿ ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ ਇਨ੍ਹਾਂ ਦੇ ਅਸਲੀ ਚਿਹਰੇ ਦਾ ਵੀ ਜਲਦ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇਗਾ।
ਇਹ ਵੀ ਪੜ੍ਹੋ : ਸਰਹੱਦ ਪਾਰ: ਮੁਲਜ਼ਮ ਨੂੰ ਮਿਲੀ ਜ਼ਮਾਨਤ ਤਾਂ ਗੁੱਸੇ 'ਚ ਆਈ ਜਨਾਨੀ ਨੇ ਜੱਜ ਦੇ ਮੂੰਹ 'ਤੇ ਮਾਰੀ ਫਾਈਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?