ਕੇਂਦਰੀ ਜੇਲ੍ਹ ''ਚੋਂ ਮੋਬਾਇਲ, ਤੰਬਾਕੂ, ਸਿਗਰੇਟ ਸਮੇਤ ਹੋਰ ਸਮਾਨ ਬਰਾਮਦ

Saturday, Nov 02, 2024 - 11:11 AM (IST)

ਕੇਂਦਰੀ ਜੇਲ੍ਹ ''ਚੋਂ ਮੋਬਾਇਲ, ਤੰਬਾਕੂ, ਸਿਗਰੇਟ ਸਮੇਤ ਹੋਰ ਸਮਾਨ ਬਰਾਮਦ

ਗੁਰਦਾਸਪੁਰ (ਹਰਮਨ)-ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚੋਂ ਤੰਬਾਕੂ, ਸਿਗਰੇਟ, ਕੁਝ ਕੈਪਸੁਲ ਅਤੇ 2 ਮੋਬਾਇਲ ਸਮੇਤ ਹੋਰ ਸਮਾਨ ਬਰਾਮਦ ਕਰਕੇ ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਹੈ । ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ’ਚ ਸਵੇਰੇ ਸਹਾਇਕ ਸੁਪਰਡੰਟ ਮੰਗਲ ਸਿੰਘ ਅਤੇ ਹੈਡ-ਵਾਰਡਰ ਮੋਹਨ ਲਾਲ ਨੇ ਦੌਰਾਨ ਗਸ਼ਤ ਟਾਰਵ ਨੰਬਰ 1 ਅਤੇ ਟਾਵਰ ਨੰਬਰ 2 ਦੇ ਵਿਚਕਾਰ ਬੈਰਕ ਨੰਬਰ 6 ਦੇ ਪਿੱਛਲੇ ਪਾਸੋਂ ਕਿਸੇ ਅਣਪਛਾਤੇ ਵਿਅਕਤੀ ਵਲੋਂ ਬਾਹਰ ਤੋਂ ਜੇਲ੍ਹ ਅੰਦਰ ਥਰੋ ਕੀਤਾ ਗਿਆ ਸੀ, ਜਿਸਨੂੰ ਖੋਲ ਕੇ ਚੈਕ ਕੀਤਾ ਤਾਂ ਉਸ ਵਿਚੋਂ 2 ਬੰਡਲ ਬੀੜੀਆਂ, 3 ਤੰਬਾਕੂ ਪੂੜੀਆਂ, 1 ਡੱਬੀ ਸਿਗਰੇਟ, 20 ਲਾਲ ਰੰਗ ਦੇ ਕੈਪਸੂਲ ਅਤੇ 2 ਮੋਬਾਇਲ ਨੋਕੀਆ, 3 ਡਾਟਾ ਕੇਬਲਾ ਬਰਾਮਦ ਹੋਈਆਂ। ਪੁਲਸ ਨੇ ਉਕਤ ਮਾਮਲੇ ਵਿਚ ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਦੋ ਦੋਸਤਾਂ ਨੂੰ ਮੌਤ ਨੇ ਪਾਇਆ ਘੇਰਾ, ਦੋਵਾਂ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News