ਮੋਬਾਈਲ ਵਿੰਗ ਦੀ ਟੈਕਸ ਚੋਰਾਂ ’ਤੇ ਛਾਪੇਮਾਰੀ, ਤਾਂਬਾ, ਐਲੂਮੀਨੀਅਮ ਤੇ ਪ੍ਰਾਈਵੇਟ ਬੱਸਾਂ ਸਣੇ 6 ਵਾਹਨ ਜ਼ਬਤ
Monday, Mar 03, 2025 - 05:22 PM (IST)

ਅੰਮ੍ਰਿਤਸਰ (ਇੰਦਰਜੀਤ)– ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਅੰਮ੍ਰਿਤਸਰ ਮੋਬਾਈਲ ਵਿੰਗ ਨੇ ਟੈਕਸ ਚੋਰੀ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਪਠਾਨਕੋਟ ਤੋਂ ਜਲੰਧਰ ਵੱਲ ਜਾਂਦੇ ਹੋਏ ਟਰੱਕ ਨੂੰ ਜ਼ਬਤ ਕਰ ਕੇ 6.45 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ। ਇਹ ਕਾਰਵਾਈ ਮੋਬਾਈਲ ਵਿੰਗ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ ’ਤੇ ਕੀਤੀ ਗਈ ਹੈ। ਇਸ ਤੋਂ ਇਲਾਵਾ 5 ਹੋਰ ਵਾਹਨ ਵੀ ਰੋਕੇ ਗਏ ਜਿਨ੍ਹਾਂ ’ਚ 2 ਪ੍ਰਾਈਵੇਟ ਬੱਸਾਂ ਵੀ ਸ਼ਾਮਲ ਸੀ। ਮੋਬਾਈਲ ਟੀਮ ਨੇ ਕੁਲ 6 ਵਾਹਨਾਂ ਨੂੰ ਮਿਲਾ ਕੇ 10 ਲੱਖ 85 ਹਜ਼ਾਰ ਰੁਪਏ ਜੁਰਮਾਨਾ ਵਸੂਲ ਕੀਤਾ ਹੈ। ਇਸ ਤੋਂ ਇਲਾਵਾ ਹੁਣ ਕੁਝ ਵਾਹਨਾਂ ’ਤੇ ਜੁਰਮਾਨਾ ਲਗਾਉਣਾ ਬਾਕੀ ਹੈ।
ਮੋਬਾਈਲ ਵਿੰਗ ਨੂੰ ਸੂਚਨਾ ਸੀ ਕਿ ਇਕ ਟਰੱਕ ਜਿਸ ’ਚ ਤਾਂਬਾ ਲੋਡ ਕੀਤਾ ਗਿਆ ਸੀ ਪਠਾਨਕੋਟ ਤੋਂ ਨਿਕਲਿਆ ਸੀ। ਇਸ ਦਾ ਅਗਲਾ ਪੜਾਅ ਜਲੰਧਰ ’ਚ ਸੀ, ਜਿਥੇ ਉਸ ਦੀ ਅਨਲੋਡਿੰਗ ਸੀ। ਮਹੇਸ਼ ਗੁਪਤਾ ਦੇ ਨਿਰਦੇਸ਼ ’ਤੇ ਇਸ ’ਤੇ ਕਾਰਵਾਈ ਕਰਨ ਲਈ ਤੇਜ਼ ਤਰਾਰ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ’ਚ ਟੀਮ ਗਠਿਤ ਕੀਤੀ ਗਈ ਜਿਸ ’ਚ ਸੁਰੱਖਿਆ ਦੇ ਜਵਾਨ ਵੀ ਸ਼ਾਮਲ ਸਨ। ਹੁਕਮ ਅਨੁਸਾਰ ਵਿਭਾਗੀ ਟੀਮ ਨੇ ਟ੍ਰੈਪ ਲਗਣਾ ਸ਼ੁਰੂ ਕਰ ਦਿੱਤਾ। ਇਸ ਵਿਚ ਤਾਂਬੇ ਨਾਲ ਭਰਿਆ ਟਰੱਕ ਜਲੰਧਰ/ਪਠਾਨਕੋਟ ਬਾਈਪਾਸ ਤਕ ਪਹੁੰਚ ਚੁੱਕਾ ਸੀ।
ਮੋਬਾਈਲ ਵਿੰਗ ਦੇ ਸਟੇਟ ਟੈਕਸ ਆਫਿਸਰ ਪੰਡਿਤ ਰਮਨ ਸ਼ਰਮਾ ਟੀਮ ਨੇ ਅੱਗੇ ਵੱਲ ਜਾਣ ਵਾਲੇ ਰਾਹਾਂ ’ਤੇ ਨਾਕਾਬੰਦੀ ਕਰ ਦਿੱਤੀ ਸੀ ਅਤੇ ਵਾਹਨ ਨੂੰ ਘੇਰ ਲਿਆ। ਚੈਕਿੰਗ ਦੌਰਾਨ ਵਾਹਨ ਚਾਲਕ ਉਚਿਤ ਦਸਤਾਵੇਜ ਪੇਸ਼ ਨਹੀਂ ਕਰ ਸਕਿਆ। ਲੱਦੇ ਮਾਲ ਦੀ ਵੈਲਿਊਏਸ਼ਨ ਤੋਂ ਬਾਅਦ ਮੋਬਾਈਲ ਟੀਮ ਨੇ ਇਸ ’ਤੇ 6.45 ਲੱਖ ਰੁਪਏ ਜੁਰਮਾਨਾ ਵਸੂਲ ਲਿਆ। ਇਸ ਤਰ੍ਹਾਂ ਅੰਮ੍ਰਿਤਸਰ ਦੇ ਅੰਦਰ ਇਕ ਵਾਹਨ ਦੀ ਸੂਚਨਾ ਮਿਲੀ ਜਿਸ ’ਚ ਐਲੂਮੀਨੀਅਮ ਲੱਦੀ ਹੋਈ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਇਸ ਮਾਲ ਦੇ ਬਿਲ ਮੁਤਾਬਿਕ ਮਾਲ ਨਹੀਂ ਸੀ। ਮਾਲ ਦੀ ਕੀਮਤ ਅਤੇ ਟੈਕਸ ਦੇ ਮਿਲਾਨ ਤੋਂ ਬਾਅਦ ਉਸ ’ਤੇ 70 ਹਜ਼ਾਰ ਰੁਪਏ ਜੁਰਮਾਨਾ ਤੈਅ ਕੀਤਾ ਗਿਆ।
ਇਹ ਵੀ ਪੜ੍ਹੋ- ਥਾਲੀਲੈਂਡ ਤੋਂ ਬੰਦਾ ਭਰ ਲਿਆਇਆ ਨਸ਼ਿਆਂ ਦਾ ਪੂਰਾ ਅਟੈਚੀ, ਕਰੋੜਾਂ ਹੈ ਕੀਮਤ
ਮੋਬਾਈਲ ਵਿੰਗ ਨੂੰ ਹੋਰ ਸੂਚਨਾਵਾਂ ’ਚ ਇਕ ਵਾਹਨ ਜਲੰਧਰ ਦੇ ਫੋਕਲ ਪੁਆਇੰਟ ’ਤੇ ਮਿਲਿਆ ਜਿਸ ’ਚ ਬੈਟਰੀ ਲੈਡ ਲੱਦਿਆ ਹੋਇਆ ਜਿਸ ਨੂੰ ਟੀਮਾਂ ਵਲੋਂ ਘੇਰਿਆ ਪਾ ਕੇ ਫੜ ਲਿਆ ਗਿਆ। ਸਟੇਟ ਟੈਕਸ ਅਫਸਰ ਰਮਨ ਦੀ ਅਗਵਾਈ ’ਚ ਟੀਮ ਨੇ ਮਾਲ ਦੀ ਚੈਕਿੰਗ ਕੀਤੀ ਤਾਂ ਟੈਕਸ ਚੋਰੀ ਦਾ ਮਾਮਲਾ ਨਿਕਲਿਆ। ਅਧਿਕਾਰੀ ਮੁਤਾਬਿਕ ਵੈਲਿਊਏਸ਼ਨ ਤੋਂ ਬਾਅਦ ਇਸ ’ਤੇ ਇਕ ਲੱਖ ਰੁਪਏ ਜੁਰਮਾਨਾ ਲਗਾਇਆ ਗਿਆ।
ਰੀ-ਸੋਲ ਕੀਤੇ ਟਾਇਰਾਂ ’ਤੇ ਜੁਰਮਾਨਾ
ਮੋਬਾਈਲ ਵਿੰਗ ਟੀਮ ਨੇ ਚੈਕਿੰਗ ਦੌਰਾਨ ਜਲੰਧਰ ਰੋਡ ਬਾਈਪਾਸ ’ਤੇ ਇਕ ਛੋਟਾ ਹਾਥੀ ਫੜਿਆ, ਉਸ ’ਚ ਮੋਟਰਸਾਈਕਲ ਦੇ ਟਾਇਰ ਲੱਗੇ ਦਿਖਾਈ ਦਿੱਤੇ। ਚੈਕਿੰਗ ’ਚ ਪਤਾ ਲੱਗਾ ਕਿ ਲੋਡ ਕੀਤੇ ਗਏ ਪੁਰਾਣੇ ਟਾਇਰ ਰੀ-ਸੋਲ (ਜਿਨ੍ਹਾਂ ’ਤੇ ਰਬੜ ਚੜ੍ਹਾਈ ਹੁੰਦੀ ਹੈ) ਕੀਤੇ ਹੋਏ ਹਨ। ਜਾਂਚ ’ਚ ਪਤਾ ਲੱਗਾ ਕਿ ਇਸ ਦੀ ਕੀਮਤ ਨਵੇਂ ਟਾਇਰਾਂ ਤੋਂ ਕਾਫੀ ਘੱਟ ਹੁੰਦੀ ਹੈ।
ਵੈਲਿਊਏਸ਼ਨ ਤੋਂ ਬਾਅਦ ਮੋਬਾਈਲ ਟੀਮ ਨੇ ਇਸ ’ਤੇ 70 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ। ਦੱਸ ਦੇਈਏ ਕਿ ਇਸ ਤਰ੍ਹਾਂ ਦੇ ਪੁਰਾਣੇ ਘਿਸ ਚੁੱਕੇ ਟਾਇਰ ਵਧੇਰੇ ਲੋਕ ਬਿਨਾਂ ਬਿਲ ਟੇ ਹੀ ਖਰੀਦ/ਵੇਚ ਲੈਂਦੇ ਹਨ। ਉਥੇ ਮੋਬਾਈਲ ਟੀਮ ਦੇ ਕਪਤਾਨ ਪੰਡਿਤ ਰਮਨ ਸ਼ਰਮਾ ਨੇ ਕੁਸ਼ਲਤਾ ਦਿਖਾਉਂਦੇ ਹੋਏ ਇਸ ’ਤੇ ਜੁਰਮਾਨਾ ਕਰਦੇ ਹੋਏ ‘ਰੇਤ ’ਚੋਂ ਤੇਲ’ ਕੱਢਣ ਦੀ ਮਿਸਾਲ ਪੇਸ਼ ਕੀਤੀ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਦਿੱਲੀ ਤੋਂ ਅੰਮ੍ਰਿਤਸਰ ਆ ਰਹੀਆਂ 2 ਵੀਡੀਓ ਕੋਚ ਬੱਸਾਂ ਰੋਕੀਆਂ, 1 ਲੱਖ ਜੁਰਮਾਨਾ
ਮੋਬਾਈਲ ਵਿੰਗ ਦੇ ਨਿਸ਼ਾਨੇ ’ਤੇ ਪਹਿਲੇ ਤੋਂ ਚੱਲ ਰਹੀ ਵੀਡੀਓ ਕੋਚ ਬੱਸਾਂ ’ਤੇ ਵੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਕੜੀ ’ਚ ਮੋਬਾਈਲ ਵਿੰਗ ਟੀਮ ਨੇ 2 ਵੀਡੀਓ ਕੋਚ ਪ੍ਰਾਈਵੇਟ ਬੱਸਾਂ ਨੂੰ ਰੋਕਿਆ। ਪੁੱਛ ਪੜਤਾਲ ’ਤੇ ਪਤਾ ਲੱਗ ਕਿ ਇਨ੍ਹਾਂ ਬੱਸਾਂ ’ਚ ਸਾਮਾਨ ਗੁਪਤ ਡਿੱਗੀਆਂ ’ਚ ਵੀ ਲਗਾ ਹੋਇਆ ਸੀ।
ਮੋਬਾਈਲ ਵਿੰਗ ਟੀਮ ਨੇ ਲਦੇ ਹੋਏ ਮਾਲ ’ਤੇ ਵੈਲਿਊਏਸ਼ਨ ਅਨੁਸਾਰ 1 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ। ਪਤਾ ਲੱਗਾ ਹੈ ਕਿ ਇਹ ਦੋਵੇਂ ਬੱਸਾਂ ਦਿੱਲੀ ਤੋਂ ਅੰਮ੍ਰਿਤਸਰ ਆ ਰਹੀਆਂ ਸਨ। ਪੰਡਿਤ ਰਮਨ ਸ਼ਰਮਾ ਦੀ ਅਗਵਾਈ ’ਚ ਟੀਮਾਂ ਨੇ ਇਨ੍ਹਾਂ ਬੱਸਾਂ ਨੂੰ ਅੰਮ੍ਰਿਤਸਰ ਐਂਟਰ ਕਰਨ ਤੋਂ 40 ਕਿਲੋਮੀਟਰ ਪਹਿਲੇ ਵਿਆਸ ਨੇੜੇ ਇਸਲਈ ਘੇਰ ਲਿਆ ਕਿਉਂਕਿ ਅੰਮ੍ਰਿਤਸਰ ’ਚ ਪਹੁੰਚਣ ਤੋਂ ਬਾਅਦ ਬੱਸਾਂ ਆਪਣੇ ਗੁਪਤ ਟਿਕਾਣਿਆਂ ’ਚ ਪਹੁੰਚ ਜਾਂਦੀ ਹੈ ਇਥੇ ਇਨ੍ਹਾਂ ਦੇ ਮੋਬਾਈਲ ਵਿੰਗ ਮੁੱਖ ਦਫਤਰ ਲਿਆਇਆ ਗਿਆ। ਜਾਣਕਾਰਾਂ ਦੀ ਮੰਨੋ ਤਾਂ ਟੈਕਸ ਚੋਰੀ ਦੇ ਮਾਮਲੇ ’ਚ ਅੱਧਾ ਦਰਜਨ ਦੇ ਲਗਭਗ ਪ੍ਰਾਈਵੇਟ ਬੱਸ ਆਪ੍ਰੇਟਰਜ਼ ਦੀ ਭੂਮਿਕਾ ’ਤੇ ਕਾਫੀ ਦੇਰ ਤੋਂ ‘ਹੋ-ਹੱਲਾ’ ਚੱਲਿਆ ਆ ਰਿਹਾ ਹੈ ਪਰ ਸਿਆਸੀ ਪਹੁੰਚ ਕਾਰਨ ਇਨ੍ਹਾਂ ਬੱਸਾਂ ਨੂੰ ਫੜਣਾ ਕਿਸੇ ਵੀ ਵਿਭਾਗ ਲਈ ਮੁਸ਼ਕਿਲ ਹੁੰਦਾ ਹੈ। ਇਨ੍ਹਾਂ ਬੱਸਾਂ ’ਚ ਮਾਲ ਆਉਣ ਕਾਰਨ ਉਹ ਲੋਕ ਵੱਧ ਪ੍ਰੇਸ਼ਾਨ ਹੁੰਦੇ ਹਨ ਜੋ ਏਜੰਸੀ ਹੋਲਡਰ ਹਨ ਅਤੇ ਉਨ੍ਹਾਂ ਨੂੰ ਪੂਰਾ ਮਾਲ ਬਿਲਿੰਗ ’ਤੇ ਆਉਂਦਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੀੜਤ ਕਾਰੋਬਾਰੀਆਂ ਵਲੋਂ ਜਲਦੀ ਹੀ ਇਨ੍ਹਾਂ ਦੀ ਸ਼ਿਕਾਇਤ ਸੂਬੇ ਦੇ ਉੱਚ ਅਧਿਕਾਰੀਆਂ ਕੋਲ ਪਹੁੰਚ ਜਾਏਗੀ।
ਇਹ ਵੀ ਪੜ੍ਹੋ- ਬੈਂਕਾਕ ਤੋਂ 8 ਕਰੋੜ ਦਾ ਗਾਂਜਾ ਹੀ ਲੈ ਆਇਆ ਮੁੰਡਾ, ਅਧਿਕਾਰੀਆਂ ਦੇ ਉੱਡੇ ਹੋਸ਼
ਹਿਮਾਚਲ ਪ੍ਰਦੇਸ਼ ਜਾਣ ਵਾਲੇ ਟਰੱਕਾਂ ’ਤੇ ਟੈਕਸੇਸ਼ਨ ਵਿਭਾਗ ਦੀ ਸਖਤ ਨਜ਼ਰ!
ਬੀਤੇ ਕੁਝ ਦਿਨਾਂ ’ਚ ਪੰਜਾਬ ਤੋਂ ਮੰਡੀ ਗੋਬਿੰਦਗੜ੍ਹ ਵੱਲ ਜਾਣ ਵਾਲੇ ਟਰੱਕਾਂ ’ਤੇ ਜ਼ਬਰਦਸਤ ਨਿਗਰਾਨੀ ਕੀਤੀ ਜਾ ਰਹੀ ਹੈ। ਮੰਡੀ ਵੱਲੋਂ ਪੂਰੇ ਸੂਬੇ ਤੋਂ ਜਾਣ ਵਾਲੇ ਰਾਹ ਜੀ. ਐੱਸ. ਟੀ. ਵਿਭਾਗ ਨੇ ਸੀਲ ਕੀਤੇ ਹੋਏ ਹਨ। ਉਥੇ ਹੀ ਹੁਣ ਪਤਾ ਲੱਗਾ ਹੈ ਕਿ ਹਿਮਾਚਲ ਦੇ ਇੰਡਸਟ੍ਰੀਅਲ ਹੱਬ ਬਦੀ ਖੇਤਰ ’ਚ ਲੋਹੇ ਦੇ ਸਕ੍ਰੈਪ/ਲੈਡ ਦੀ ਕਾਫੀ ਖਪਤ ਹੈ। ਇਸ ਕਾਰਨ ਹੁਣ ਟੈਕਸ ਮਾਫੀਆ ਦੀਆਂ ਨਜ਼ਰਾਂ ਹਿਮਾਚਲ ਦੇ ਰਾਹਾਂ ’ਤੇ ਹੈ। ਬੀਤੇ ਹਫਤੇ ਵੀ ਸਟੇਟ ਟੈਕਸ ਅਫਸਰ ਪੰਡਿਤ ਰਮਨ ਸ਼ਰਮਾ ਨੇ ਹਿਮਾਚਲ ਦੇ ਬੱਦੀ ਇਲਾਕੇ ’ਚ ਜਾਂਦੇ ਹੋਏ ਬੈਟਰੀ ਲੈਡ ਸਕ੍ਰੈਪ ਦਾ ਟਰੱਕ ਫੜਿਆ ਗਿਆ ਸੀ। ਇਸ ’ਤੇ 7.18 ਲੱਖ ਰੁਪਏ ਜੁਰਮਾਨਾ ਜੀ. ਐੱਸ. ਟੀ. ਵਿਭਾਗ ਨੇ ਵਸੂਲ ਕੀਤਾ ਸੀ। ਹਿਮਾਚਲ ਪ੍ਰਦੇਸ਼ ਤੋਂ ਜਾ ਰਹੇ ਇਨ੍ਹਾਂ ਫੜੇ ਗਏ ਟਰੱਕਾਂ ਦੇ ਬਾਰੇ ’ਚ ਜਗ ਬਾਣੀ ਨੇ 4 ਦਿਨ ਪਹਿਲੇ ਹੀ ਅਨੁਮਾਨ ਲਗਾ ਕੇ ਖਬਰ ਪ੍ਰਕਾਸ਼ਿਤ ਕੀਤਾ ਜੋ ਸਹੀ ਨਿਕਿਲਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8