ਕੇਂਦਰੀ ਜੇਲ੍ਹ ’ਚ ਬੰਦ ਨੌਜਵਾਨ ਤੋਂ ਮੋਬਾਇਲ ਫੋਨ ਬਰਾਮਦ
Thursday, May 22, 2025 - 06:25 PM (IST)

ਗੁਰਦਾਸਪੁਰ (ਵਿਨੋਦ)- ਥਾਣਾ ਸਿਟੀ ਪੁਲਸ ਗੁਰਦਾਸਪੁਰ ਨੇ ਕੇਂਦਰੀ ਜੇਲ੍ਹ ’ਚ ਬੰਦ ਇਕ ਨੌਜਵਾਨ ਤੋਂ ਇਕ ਮੋਬਾਇਲ ਫੋਨ ਮਾਰਕਾ ਨੋਕੀਆ ਕੀ ਪੈਡ ਵਾਲਾ ਬਰਾਮਦ ਹੋਣ ’ਤੇ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਏ.ਐੱਸ.ਆਈ ਹਰਪਾਲ ਸਿੰਘ ਨੇ ਦੱਸਿਆ ਕਿ ਸਰਵਨ ਸਿੰਘ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ ਜਦ ਜੇਲ੍ਹ ਸਟਾਫ ਵੱਲੋਂ ਜੇਲ੍ਹ ਅੰਦਰ ਬੈਰਕ ਨੰਬਰ 9/4 ਦੀ ਤਾਲਾਸੀ ਕੀਤੀ ਗਈ ਤਾਂ ਤਾਲਾਸ਼ੀ ਦੌਰਾਨ ਦੋਸ਼ੀ ਸੁਭਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਧਨੋਆ ਖੁਰਦ ਥਾਣਾ ਘਰਿੰਡਾ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਪਹਿਨੇ ਹੋਏ ਪਜ਼ਾਮੇ ਦੀ ਜੇਬ ਵਿਚੋਂ ਇਕ ਮੋਬਾਇਲ ਫੋਨ ਮਾਰਕਾ ਨੋਕੀਆ ਕੀ ਪੈਡ ਵਾਲਾ ਸਮੇਤ ਬੈਟਰੀ ਬਿਨਾਂ ਸਿੰਮ ਬਰਾਮਦ ਹੋਇਆ। ਜਿਸ ’ਤੇ ਉਕਤ ਨੌਜਵਾਨ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਦੋਸ਼ੀ ਕੇਂਦਰੀ ਜੇਲ੍ਹ ਵਿਖੇ ਬੰਦ ਹੈ।
ਇਹ ਵੀ ਪੜ੍ਹੋ- ਪੰਜਾਬੀਓ ਕਰ ਲਓ 2 ਦਿਨ ਦਾ ਹੋਰ ਸਬਰ, ਲਗਾਤਾਰ ਤਿੰਨ ਦਿਨ ਪਵੇਗਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8