ਵਿਧਾਇਕ ਸ਼ੈਰੀ ਕਲਸੀ ਨੇ ਸੁਣੀਆਂ ਉਦਯੋਗਪਤੀਆਂ ਦੀਆਂ ਮੁਸ਼ਕਲਾਂ
Monday, Aug 19, 2024 - 12:16 PM (IST)
ਬਟਾਲਾ (ਸਾਹਿਲ)-ਬੀਤੀ ਰਾਤ ਸਥਾਨਕ ਅਗਰਵਾਲ ਭਵਨ ਕਮਿਊਨਿਟੀ ਹਾਲ ਖਜੂਰੀ ਗੇਟ ਵਿਖੇ ਬਟਾਲਾ ਦੇ ਪ੍ਰਸਿੱਧ ਸਨਅਤਕਾਰ ਵਰੁਣ ਬਾਂਸਲ ਸੰਗਮ ਮਸ਼ੀਨ ਟੂਲਜ਼ ਵਾਲਿਆਂ ਵੱਲੋਂ ਸ਼ਹਿਰ ਦੇ ਸਮੂਹ ਉਦਯੋਗਪਤੀਆਂ ਦੀ ਮੀਟਿੰਗ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨਾਲ ਕਰਵਾਉਣ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਵਿਧਾਇਕ ਸ਼ੈਰੀ ਕਲਸੀ ਪਹੁੰਚੇ। ਇਸ ਦੌਰਾਨ ਨਵ ਆਸ਼ੂ ਤੋਂ ਪਰਸ਼ੋਤਮ ਅਗਰਵਾਲ, ਜਗਦੀਸ਼ ਟ੍ਰੇਡਿੰਗ ਤੋਂ ਮਿਤੁਲ ਅਗਰਵਾਲ, ਮਨਜੀਤ ਗੀਅਰਜ਼ ਤੋਂ ਮਨਜੀਤ ਸਿੰਘ, ਬੰਟੀ ਟਰਾਂਸਪੋਰਟ ਤੋਂ ਚੰਦਨ ਮਹਿੰਦਰੂ, ਸੀਨੀਅਰ ਆਪ ਆਗੂ ਯਸ਼ਪਾਲ ਚੌਹਾਨ, ਸਵਰਾਜ ਮਸ਼ੀਨਰੀ ਤੋਂ ਅਸ਼ੋਕ ਬਾਂਸਲ, ਮਹਾਮਾਇਆ ਮਸ਼ੀਨਰੀ ਤੋਂ ਰਾਜ ਬਾਂਸਲ, ਅਸ਼ਵਨੀ ਬਾਂਸਲ ਆਦਿ ਸਨਅਤਕਾਰ ਪਹੁੰਚੇ।
ਇਹ ਵੀ ਪੜ੍ਹੋ - ਖੁਸ਼ੀਆਂ ਗਮ ’ਚ ਬਦਲੀਆਂ: ਰੱਖੜੀ ਲੈ ਕੇ ਧੀ ਨਾਲ ਪੇਕੇ ਜਾ ਰਹੀ ਮਾਂ ਦੀ ਸੜਕ ਹਾਦਸੇ ’ਚ ਮੌਤ
ਇਸ ਮੌਕੇ ਵਿਧਾਇਕ ਕਲਸੀ ਦਾ ਮੀਟਿੰਗ ਵਿਚ ਪਹੁੰਚਣ ’ਤੇ ਸਮੂਹ ਸਨਅਤਕਾਰਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਇੰਡਸਟਰੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ, ਜਿਸ ’ਤੇ ਵਿਧਾਇਕ ਕਲਸੀ ਨੇ ਮੁਸ਼ਕਲਾਂ ਨੂੰ ਸੁਣਿਆ ਅਤੇ ਕਿਹਾ ਕਿ ਬਟਾਲਾ ਇੰਡਸਟਰੀ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਇਸ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰ ਕੇ ਬਟਾਲਾ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਸਬੰਧੀ ਮੁੱਦਾ ਵੀ ਉਨ੍ਹਾਂ ਦੇ ਅੱਗੇ ਰੱਖਿਆ ਹੈ।
ਇਹ ਵੀ ਪੜ੍ਹੋ ਨਾਕੇ 'ਤੇ ਖੜ੍ਹੇ ਪੁਲਸ ਅਧਿਕਾਰੀਆਂ ਨਾਲ ਬਹਿਸਣ ਵਾਲੇ ਮੁਲਾਜ਼ਮ 'ਤੇ SSP ਨੇ ਲਿਆ ਵੱਡਾ ਐਕਸ਼ਨ, ਪੜ੍ਹੋ ਕੀ ਹੈ ਮਾਮਲਾ
ਵਿਧਾਇਕ ਕਲਸੀ ਨੇ ਕਿਹਾ ਕਿ ਉਹ ਇੰਡਸਟਰੀਲਿਸਟਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਜੋ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਹੋਣਗੀਆਂ, ਉਨ੍ਹਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਉਹ ਵਿਸ਼ਵਾਸ ਦਿਵਾਉਂਦੇ ਹਨ। ਇਸ ਮੌਕੇ ਸੀਨੀਅਰ ਆਪ ਆਗੂ ਵਰੁਣ ਬਾਂਸਲ ਨੇ ਵਿਧਾਇਕ ਸ਼ੈਰੀ ਕਲਸੀ ਸਮੇਤ ਆਏ ਇੰਡਸਟਰੀਲਿਸਟਾਂ ਦਾ ਧੰਨਵਾਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8