ਪਾਕਿਸਤਾਨ 'ਚ ਘੱਟ ਗਿਣਤੀ ਹਿੰਦੂ ਫ਼ਿਰਕੇ ਦੀਆਂ ਔਰਤਾਂ ਆਪਣੇ ਅਧਿਕਾਰਾਂ ਪ੍ਰਤੀ ਅਣਜਾਨ
Saturday, May 13, 2023 - 12:18 PM (IST)
ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਵਿਚ ਘੱਟ ਗਿਣਤੀ ਫ਼ਿਰਕੇ ਦੇ ਹਿੰਦੂ ਔਰਤਾਂ, ਜਾਇਦਾਦ, ਵਿਰਾਸਤ ਅਤੇ ਵਿਆਹ ਨਾਲ ਸਬੰਧਤ ਕਾਨੂੰਨਾਂ ਦਾ ਜ਼ਰੂਰਤ ਅਨੁਸਾਰ ਲਾਭ ਨਹੀਂ ਉਠਾ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਇਹ ਲੋਕ ਕਾਨੂੰਨ ਵਿਚ ਦਰਜ ਆਪਣੇ ਅਧਿਕਾਰਾਂ ਬਾਰੇ ਜਾਣਦੇ ਹੀ ਨਹੀਂ ਹਨ ਅਤੇ ਦੱਬ ਕੇ ਜਿਊਣਾ ਸਿੱਖ ਗਏ ਹਨ। ਸੂਤਰਾਂ ਅਨੁਸਾਰ ਪਾਕਿਸਤਾਨ ਜਦ ਹੋਂਦ ’ਚ ਆਇਆ ਸੀ ਤਾਂ ਉਦੋਂ ਪਾਕਿਸਤਾਨ ਵਿਚ ਹਿੰਦੂ ਫਿਰਕੇ ਦੇ ਲੋਕਾਂ ਦੀ ਗਿਣਤੀ 18 ਫ਼ੀਸਦੀ ਸੀ। ਜਦਕਿ ਅੱਜ ਲਗਭਗ 22 ਕਰੋੜ ਦੀ ਆਬਾਦੀ ਵਾਲੇ ਪਾਕਿਸਤਾਨ ਵਿਚ ਹਿੰਦੂ ਫ਼ਿਰਕਾ 2 ਫ਼ੀਸਦੀ ਤੋਂ ਘੱਟ ਹਨ। ਪਾਕਿਸਤਾਨ ਨੂੰ ਵੱਖ ਹੋਣ ਦੇ 70 ਤੋਂ ਜ਼ਿਆਦਾ ਸਾਲ ਬੀਤ ਜਾਣ ਦੇ ਬਾਵਜੂਦ ਹਿੰਦੂਆਂ ਨੂੰ ਆਪਣੇ ਅਧਿਕਾਰਾਂ ਦੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ।
ਇਹ ਵੀ ਪੜ੍ਹੋ- ਅਫ਼ਗਾਨਿਸਤਾਨ ਤੋਂ ਆਈ ਝਾੜੂ ਦੀ ਖੇਪ ’ਚ 38 ਕਰੋੜ ਦੀ ਹੈਰੋਇਨ ਜ਼ਬਤ, ਖੇਪ ਮੰਗਵਾਉਣ ਵਾਲਾ ਜੋੜਾ ਗ੍ਰਿਫ਼ਤਾਰ
ਰਿਪੋਰਟ ਅਨੁਸਾਰ ਲਗਭਗ 6 ਸਾਲ ਪਹਿਲਾਂ ਸਿੰਧ ਸੂਬੇ ਵਿਚ ਹਿੰਦੂਆਂ ਲਈ ਤਿਆਰ ਕੀਤਾ ਗਿਆ ਕਾਨੂੰਨ ਵੀ ਕਿਸੇ ਤੋਂ ਘੱਟ ਨਹੀਂ ਹੈ। ਜਦਕਿ ਇਸ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਕਈ ਸਾਲ ਸੰਘਰਸ਼ ਕਰਨਾ ਪਿਆ। ਰਿਪੋਰਟ ਅਨੁਸਾਰ ਪੰਜਾਬ, ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾਂ ਵਿਚ ਲਾਗੂ ਹਿੰਦੂ ਮੈਰਿਜ ਐਕਟ 2017 ਨੂੰ ਲਾਗੂ ਕਰਨਾ ਭਾਈਚਾਰੇ ਦੇ ਖ਼ਿਲਾਫ ਭੇਦਭਾਵ ਜ਼ੁਰਮ ਹੈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲੇ ਮੁਲਜ਼ਮਾਂ ਨੂੰ ਲੈ ਕੇ ਸਾਹਮਣੇ ਆਈ ਹੈਰਾਨੀਜਨਕ ਗੱਲ
ਰਿਪੋਰਟ ਅਨੁਸਾਰ ਇਹ ਬਣਿਆ ਕਾਨੂੰਨ ਹਿੰਦੂ ਔਰਤਾਂ ਲਈ ਮਹੱਤਵਪੂਰਨ ਹੈ, ਕਿਉਂਕਿ ਪਾਕਿਸਤਾਨ ਵਿਚ ਹਰ ਸਾਲ ਵੱਡੀ ਗਿਣਤੀ ਵਿਚ ਹਿੰਦੂ, ਈਸਾਈ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਲਗਭਗ 1000 ਨਾਬਾਲਿਗ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਣ ਕਰ ਕੇ ਅਗਵਾ ਕਰਨ ਵਾਲਿਆਂ ਨਾਲ ਹੀ ਨਿਕਾਹ ਕਰ ਦਿੱਤਾ ਜਾਂਦਾ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੇ ਹਿੰਦੂ ਫਿਰਕੇ ਦੇ ਇਕ ਸਮਾਗਮ ’ਚ ਕਿਹਾ ਸੀ ਕਿ ਹਿੰਦੂ ਫ਼ਿਰਕਾ ਆਪਣੇ ਅਧਿਕਾਰਾਂ ਦੇ ਪ੍ਰਤੀ ਪਾਕਿਸਤਾਨ ਵਿਚ ਪੂਰੀ ਤਰ੍ਹਾਂ ਅਣਜਾਨ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।