94 ਲੱਖ ਨਾਲ ਮਾਰਕੀਟ ਕਮੇਟੀ ਦੀ ਬਿਲਡਿੰਗ ਬਣਾਉਣ ''ਤੇ ਮੰਤਰੀ ਈ.ਟੀ.ਓ. ਕੀਤਾ ਧੰਨਵਾਦ: ਚੇਅਰਮੈਨ ਰੰਧਾਵਾ
Saturday, Aug 10, 2024 - 05:15 PM (IST)
ਚੌਂਕ ਮਹਿਤਾ (ਕੈਪਟਨ)- ਹਲਕਾ ਜੰਡਿਆਲਾ ਗੁਰੂ ਅੰਦਰ ਚੱਲ ਰਹੇ ਵਿਕਾਸ ਨੂੰ ਲੈ ਕੇ ਚੇਅਰਮੈਨ ਡਾ. ਗੁਰਵਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਵਿਚ ''ਆਪ'' ਆਗੂਆਂ ਵੱਲੋਂ ਅੱਜ ਇਥੇ ਮਾਰਕੀਟ ਕਮੇਟੀ ਮਹਿਤਾ ਦੇ ਦਫਤਰ ਵਿਖੇ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਬਲਾਕ ਪ੍ਰਧਾਨ ਅਜੈ ਗਾਂਧੀ, ਬਲਾਕ ਪ੍ਰਧਾਨ ਜਰਮਨ ਉਦੋਨੰਗਲ ਅਤੇ ਬਲਾਕ ਪ੍ਰਧਾਨ ਗੁਰਜਿੰਦਰ ਸਿੰਘ ਘੁਹਾਟਵਿੰਡ ਮੌਜੂਦ ਸਨ।
ਇਹ ਵੀ ਪੜ੍ਹੋ- ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ 'ਤੇ ਲੈ ਕੇ ਕੀਤਾ ਵੱਡਾ ਕਾਂਡ
ਇਸ ਦੌਰਾਨ ਉਕਤ ਆਗੂਆਂ ਨੇ ਦੱਸਿਆ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੀ ਅਗਵਾਈ ਵਿਚ ਹਲਕੇ ਦੇ ਹਰ ਪਿੰਡ ਅੰਦਰ ਤੇਜ ਰਫਤਾਰ ਨਾਲ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋਏ ਹਨ, ਅਤੇ ਇਹ ਕੰਮ ਸਮਾਂਬੰਧ ਤਰੀਕੇ ਨਾਲ ਮੁਕੰਮਲ ਵੀ ਕਿਤੇ ਜਾ ਰਹੇ ਹਨ। ਚੇਅਰਮੈਨ ਡਾ. ਗੁਰਵਿੰਦਰ ਸਿੰਘ ਰੰਧਾਵਾ ਅਤੇ ਸਾਥੀ ਆਗੂਆਂ ਨੇ ਮਾਰਕੀਟ ਕਮੇਟੀ ਮਹਿਤਾ ਦੀ ਨਵੀਂ ਬਿਲਡਿੰਗ ਬਣਾਉਣ 'ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਵਿਸ਼ੇਸ਼ ਧੰਨਵਾਦ ਕੀਤਾ, ਉਨ੍ਹਾਂ ਦੱਸਿਆ ਕਿ ਪੁਰਾਣੀ ਬਿਲਡਿੰਗ ਦੀ ਮਿਆਦ ਪੁੱਗ ਜਾਣ ਕਾਰਨ ਇਥੇ ਨਵੀਂ ਬਿਲਡਿੰਗ ਦੀ ਖਾਸ ਜ਼ਰੂਰਤ ਸੀ, ਆਖਿਰਕਾਰ ਦਹਾਕਿਆਂ ਪੁਰਾਣੀ ਇਸ ਨੂੰ ਮਾਨਯੋਗ ਮੰਤਰੀ ਈ. ਟੀ. ਓ. ਸਾਹਿਬ ਦੇ ਵੱਲੋਂ ਪੂਰਾ ਕੀਤਾ ਗਿਆ ਅਤੇ 94 ਲੱਖ ਰੁਪਏ ਦੀ ਲਾਗਤ ਨਾਲ ਅੱਜ ਮਾਰਕੀਟ ਕਮੇਟੀ ਮਹਿਤਾ ਦੀ ਨਵੀਂ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ। ਚੇਅਰਮੈਨ ਰੰਧਾਵਾ ਨੇ ਆਖਿਆ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ, ਲਿੰਕ ਸੜਕਾਂ, ਪਿੰਡਾਂ ਦੀਆਂ ਗਲੀਆਂ-ਨਾਲੀਆਂ, ਡਿਸਪੈਂਸਰੀਆ, ਡਰੇਨਾ ਦੇ ਪੁਲਾਂ ਦੀ ਮੁੜ ਉਸਾਰੀ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਅੰਦਰ ''ਆਪ'' ਸਰਕਾਰ ਵਿਕਾਸ ਪੱਖੋਂ ਪੰਜਾਬ ਦੀ ਨੁਹਾਰ ਬਦਲ ਦੇਵੇਗੀ।
ਇਹ ਵੀ ਪੜ੍ਹੋ- ਤੜਕਸਾਰ ਵੱਡੀ ਵਾਰਦਾਤ, ਸੈਰ ਕਰ ਰਹੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8