ਸੜਕ ਹਾਦਸਾ ’ਚ ਪ੍ਰਵਾਸੀ ਮਜ਼ਦੂਰ ਦੀ ਮੌਤ

Monday, Jun 01, 2026 - 06:36 PM (IST)

ਸੜਕ ਹਾਦਸਾ ’ਚ ਪ੍ਰਵਾਸੀ ਮਜ਼ਦੂਰ ਦੀ ਮੌਤ

ਬਟਾਲਾ/ਹਰਚੋਵਾਲ(ਬੇਰੀ, ਪ੍ਰਦੀਪ)- ਸ੍ਰੀ ਹਰਗੋਬਿੰਦਪੁਰ ਅਧੀਨ ਪੈਂਦੇ ਪਿੰਡ ਭਾਮ ਨੇੜੇ ਸੜਕ ਹਾਦਸੇ ’ਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਅਰੁਣ ਪਾਸਵਾਨ ਪੁੱਤਰ ਪ੍ਰਭੂ ਪਾਸਵਾਨ ਵਜੋਂ ਹੋਈ ਹੈ, ਜੋ ਆਪਣੇ ਸਾਥੀਆਂ ਨਾਲ ਹਰਚੋਵਾਲ ਵਿਖੇ ਝੋਨਾ ਲਗਾਉਣ ਦੇ ਕੰਮ ਲਈ ਆਇਆ ਹੋਇਆ ਸੀ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਉੱਤਮ ਚੌਪਾਲ ਪੁੱਤਰ ਸੌਖਾਈ ਚੌਪਾਲ ਵਾਸੀ ਦਰਭੰਗਾ (ਬਿਹਾਰ) ਨੇ ਦੱਸਿਆ ਕਿ ਉਹ ਅਤੇ ਉਸ ਦੇ ਸਾਥੀ ਹਰਚੋਵਾਲ ਵਿਖੇ ਖੇਤੀਬਾੜੀ ਦੇ ਕੰਮ ਲਈ ਰਹਿ ਰਹੇ ਹਨ। ਉਸ ਨੇ ਦੱਸਿਆ ਕਿ 31 ਮਈ ਦੀ ਸ਼ਾਮ ਅਰੁਣ ਪਾਸਵਾਨ ਆਪਣਾ ਮੋਬਾਈਲ ਫੋਨ ਠੀਕ ਕਰਵਾਉਣ ਲਈ ਗਿਆ ਸੀ ਪਰ ਰਾਤ ਨੂੰ ਵਾਪਸ ਨਹੀਂ ਆਇਆ ਅਤੇ ਉਨ੍ਹਾਂ ਵੱਲੋਂ ਉਸ ਦੀ ਕਾਫ਼ੀ ਭਾਲ ਕੀਤੀ ਗਈ ਪਰ ਕੋਈ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ- ਜਲਾਲਾਬਾਦ: ਸ਼ਾਰਟ ਸਰਕਟ ਕਾਰਨ ਵਾਪਰੀ ਘਟਨਾ ਮਗਰੋਂ SGPC ਨੇ ਜਾਰੀ ਕੀਤੇ ਨਿਰਦੇਸ਼

ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪਿੰਡ ਭਾਮ ਨੇੜੇ ਸ੍ਰੀ ਹਰਗੋਬਿੰਦਪੁਰ ਰੋਡ ’ਤੇ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਕਾਰਨ ਅਰੁਣ ਪਾਸਵਾਨ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਚੌਕੀ ਹਰਚੋਵਾਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧ ’ਚ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਧਾਰਾ 194 ਬੀ.ਐੱਨ.ਐੱਸ. ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ’ਚ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ- ਜੰਡਿਆਲਾ ਗੁਰੂ 'ਚ ਅਧਿਆਪਕ ਦਾ ਕਤਲ, ਧੀ ਨੂੰ ਟਿਊਸ਼ਨ ਛੱਡ ਕੇ ਆ ਰਿਹਾ ਸੀ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News