ਬਿਨਾਂ ਲਾਇਸੈਂਸ ਹੁੱਕਾ ਪਿਆਉਣ ਦੇ ਮਾਮਲੇ ’ਚ ਮੈਨੇਜਰ ਗ੍ਰਿਫ਼ਤਾਰ
Monday, Jan 19, 2026 - 01:24 PM (IST)
ਅੰਮ੍ਰਿਤਸਰ (ਜਸ਼ਨ) : ਥਾਣਾ ਰਣਜੀਤ ਐਵੀਨਿਊ ਦੀ ਪੁਲਸ ਨੇ ਬਿਨਾਂ ਲਾਇਸੈਂਸ ਹੁੱਕਾ ਪਿਆਉਣ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਅਬਰਾਮ (ਨਿਵਾਸੀ ਕਿਰਨ ਕਾਲੋਨੀ, ਏਅਰਪੋਰਟ ਰੋਡ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਮੁਲਜ਼ਮ ਰਣਜੀਤ ਐਵੀਨਿਊ ਸਥਿਤ ‘ਹੋਟਲ ਲਿਕਵਿਡ ਰੂਮ’ ਵਿਚ ਬਤੌਰ ਮੈਨੇਜਰ ਕੰਮ ਕਰਦਾ ਸੀ। ਉਹ ਹੋਟਲ ਵਿਚ ਆਉਣ ਵਾਲੇ ਗਾਹਕਾਂ ਨੂੰ ਬਿਨਾਂ ਕਿਸੇ ਪ੍ਰਵਾਨਗੀ ਅਤੇ ਲਾਇਸੈਂਸ ਦੇ ਹੁੱਕਾ ਪਰੋਸ ਰਿਹਾ ਸੀ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਮੁਲਜ਼ਮ ਨੂੰ ਕਾਬੂ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
