ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, 400 ਕਿਲੋ ਮਠਿਆਈ ਤੇ ਸਮੱਗਰੀ ਕਰਵਾਈ ਨਸ਼ਟ
Saturday, Oct 10, 2026 - 04:49 PM (IST)
ਅੰਮ੍ਰਿਤਸਰ (ਦਲਜੀਤ)-ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਅਤੇ ਸਫ਼ਾਈ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿਭਾਗ ਨੇ ਜਾਂਚ ਮੁਹੱਈਆ ਤਹਿਤ ਮਠਿਆਈ ਬਣਾਉਣ ਵਾਲੀ ਇਕਾਈ ਸਮੇਤ ਇਕ ਮਿਠਾਈ ਦੀ ਦੁਕਾਨ ਅਤੇ ਢਾਬੇ ਦਾ ਨਿਰੀਖਣ ਕੀਤਾ। ਇਸ ਦੌਰਾਨ ਮਠਿਆਈ ਬਣਾਉਣ ਵਾਲੀ ਇਕਾਈ ’ਚੋਂ 150 ਕਿਲੋ ਪੁਰਾਣਾ ਮਠਿਆਈ ਮਿਸ਼ਰਣ, 50 ਕਿਲੋ ਛੈਣਾ ਅਤੇ 200 ਕਿਲੋ ਗੁਲਾਬੀ ਰੰਗ ਦੀ ਚਮ-ਚਮ, ਕੁੱਲ 400 ਕਿਲੋ ਮਠਿਆਈ ਅਤੇ ਸਮੱਗਰੀ ਮੌਕੇ ’ਤੇ ਨਸ਼ਟ ਕਰਵਾਈ ਗਈ।
ਇਹ ਵੀ ਪੜ੍ਹੋ-ਪੰਜਾਬ: 2 ਵੱਡੇ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਕਾਬੂ, ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਤੇ ਹਥਿਆਰ ਵੀ ਬਰਾਮਦ
ਲਾਇਸੈਂਸ ਨਾ ਦਿਖਾਉਣ ਤੇ ਸਫ਼ਾਈ ਦੀ ਘਾਟ ’ਤੇ ਕਾਰਵਾਈ
ਜ਼ਿਲਾ ਸਿਹਤ ਅਧਿਕਾਰੀ ਅਤੇ ਡੈਜ਼ੀਗਨੇਟਿਡ ਅਫ਼ਸਰ ਫੂਡ ਸੇਫਟੀ ਡਾ. ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਨੇ ਮਠਿਆਈ ਬਣਾਉਣ ਵਾਲੀ ਇਕਾਈ ਦਾ ਨਿਰੀਖਣ ਕੀਤਾ। ਟੀਮ ’ਚ ਫੂਡ ਸੇਫਟੀ ਅਫ਼ਸਰ ਸਿਮਰਨਜੀਤ ਸਿੰਘ ਗਿੱਲ ਅੰਮ੍ਰਿਤਸਰ-2 ਵੀ ਸ਼ਾਮਲ ਸਨ। ਨਿਰੀਖਣ ਦੌਰਾਨ ਮਠਿਆਈਆਂ ਦੀ ਗੁਣਵੱਤਾ ਦੀ ਜਾਂਚ ਲਈ ਛੈਣਾ, ਰਸਗੁੱਲੇ, ਗੁਲਾਬ ਜਾਮਨ ਅਤੇ ਗੁਲਾਬੀ ਚਮ-ਚਮ ਦੇ ਚਾਰ ਨਮੂਨੇ ਲਏ ਗਏ। ਡਾ. ਰਟੌਲ ਅਨੁਸਾਰ ਇਕਾਈ ਦੇ ਸੰਚਾਲਕ ਵੱਲੋਂ ਫੂਡ ਸੇਫਟੀ ਲਾਇਸੈਂਸ ਪੇਸ਼ ਨਾ ਕਰਨ ਕਾਰਨ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਇਕਾਈ ’ਚ ਸਫ਼ਾਈ ਦੀ ਘਾਟ ਪਾਏ ਜਾਣ ’ਤੇ ਚਲਾਨ ਕੱਟਿਆ ਗਿਆ।
ਇਹ ਵੀ ਪੜ੍ਹੋ-ਪੰਜਾਬ: ਸਿਹਤ ਵਿਭਾਗ ਦਾ ਵੱਡਾ ਫੈਸਲਾ, ਅੰਮ੍ਰਿਤਸਰ 'ਚ ਇਨ੍ਹਾਂ ਮਰੀਜ਼ਾਂ ਲਈ ਸੋਮਵਾਰ ਤੋਂ ਖੁੱਲ੍ਹਣਗੇ ਸਪੈਸ਼ਲ ਕਲੀਨਿਕ
ਮਠਿਆਈ ਦੀ ਦੁਕਾਨ ਅਤੇ ਢਾਬੇ ਤੋਂ ਵੀ ਲਏ ਨਮੂਨੇ
ਵਿਭਾਗ ਦੀ ਦੂਜੀ ਕਾਰਵਾਈ ਦੌਰਾਨ ਡਾ. ਮਨਜੀਤ ਸਿੰਘ ਰਟੌਲ ਦੀ ਅਗਵਾਈ ਹੇਠ ਫੂਡ ਸੇਫਟੀ ਅਫ਼ਸਰ ਸਤਨਾਮ ਸਿੰਘ ਦੀ ਟੀਮ ਨੇ ਇਕ ਮਠਿਆਈ ਦੀ ਦੁਕਾਨ ਅਤੇ ਢਾਬੇ ਦਾ ਨਿਰੀਖਣ ਕੀਤਾ। ਇਸ ਦੌਰਾਨ ਮਿਲਕ ਕੇਕ ਅਤੇ ਹਰੀ ਚਟਣੀ ਦੇ ਦੋ ਨਮੂਨੇ ਜਾਂਚ ਲਈ ਲਏ ਗਏ। ਟੀਮ ਨੇ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਨ ਅਤੇ ਪਰੋਸਣ ਵਾਲੇ ਕਾਰੋਬਾਰੀਆਂ ਨੂੰ ਦੁਕਾਨਾਂ ਅਤੇ ਰਸੋਈਆਂ ’ਚ ਸਫ਼ਾਈ ਬਣਾਈ ਰੱਖਣ ਅਤੇ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਵਿਭਾਗ ਵੱਲੋਂ ਲਏ ਗਏ ਸਾਰੇ ਛੇ ਨਮੂਨਿਆਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਉਨ੍ਹਾਂ ਦੀ ਗੁਣਵੱਤਾ ਬਾਰੇ ਸਥਿਤੀ ਸਪੱਸ਼ਟ ਹੋਵੇਗੀ। ਜੇਕਰ ਜਾਂਚ ’ਚ ਨਿਰਧਾਰਤ ਮਾਪਦੰਡਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਲਓ ਜੀ ਪੰਜਾਬ ’ਚੋਂ NO.1 'ਤੇ ਅੰਮ੍ਰਿਤਸਰ, ਪਰਾਲੀ ਸਾੜਨ ਦੇ ਅੰਕੜਿਆਂ ਨੇੇ ਤੋੜਿਆ ਰਿਕਾਰਡ, 2 ਹਫ਼ਤਿਆਂ 'ਚ...
ਲੋਕਾਂ ਦੀ ਸਿਹਤ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਸਿਵਲ ਸਰਜਨ ਡਾ. ਭਾਰਤੀ ਧਵਨ ਨੇ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੀਆਂ ਅਤੇ ਮਿਆਰੀ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣਾ ਬੇਹੱਦ ਜ਼ਰੂਰੀ ਹੈ। ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ, ਸਟੋਰ ਕਰਨ ਅਤੇ ਵੇਚਣ ਵਾਲੇ ਕਾਰੋਬਾਰੀਆਂ ਨੂੰ ਸਫ਼ਾਈ ਦੇ ਨਿਯਮਾਂ ਅਤੇ ਲਾਇਸੈਂਸ ਸਬੰਧੀ ਸ਼ਰਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਟੀਮਾਂ ਨੂੰ ਨਿਯਮਾਂ ਅਨੁਸਾਰ ਜਾਂਚ ਅਤੇ ਲੋੜੀਂਦੀ ਕਾਰਵਾਈ ਜਾਰੀ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਲੋਕਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
