200 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਨਾਮ ''ਤੇ ਮਾਰੀ 50 ਲੱਖ ਰੁਪਏ ਦੀ ਠੱਗੀ, 6 ਨਾਮਜ਼ਦ

Friday, Aug 09, 2024 - 11:49 AM (IST)

200 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਨਾਮ ''ਤੇ ਮਾਰੀ 50 ਲੱਖ ਰੁਪਏ ਦੀ ਠੱਗੀ, 6 ਨਾਮਜ਼ਦ

ਤਰਨਤਾਰਨ (ਰਮਨ)-200 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਦੇਣ ਦੇ ਨਾਮ 'ਤੇ 50 ਲੱਖ 2000 ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਛੇ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਜਿੰਦਰ ਕੁਮਾਰ ਦੁਗਲ ਪੁੱਤਰ ਸਾਧੂ ਰਾਮ ਵਾਸੀ ਗਲੀ ਨਹਿਰੂ ਗੇਟ ਵਾਲੀ ਤਰਨਤਾਰਨ ਨੇ ਜ਼ਿਲ੍ਹੇ ਦੇ ਐੱਸ.ਐੱਸ.ਪੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੂੰ ਕੁਝ ਵਿਅਕਤੀਆਂ ਵੱਲੋਂ 200 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਦੇਣ ਦੇ ਨਾਮ 'ਤੇ 50 ਲੱਖ 2000 ਦੀ ਠੱਗੀ ਮਾਰੀ ਗਈ ਹੈ, ਇਹ ਕਰਜ਼ਾ ਉਨ੍ਹਾਂ ਨੇ ਪ੍ਰਾਈਵੇਟ ਸੈਕਟਰ ਨਾਲ ਸਬੰਧਤ ਵਿਅਕਤੀਆਂ ਪਾਸੋਂ ਲੈਣ ਲਈ ਸਪੰਰਕ ਕੀਤਾ ਸੀ, ਜਿਸ ਤੋਂ ਬਾਅਦ ਐੱਸ.ਐੱਸ.ਪੀ ਵੱਲੋਂ ਦਰਖਾਸਤ ਦੀ ਜਾਂਚ ਜ਼ਿਲ੍ਹੇ ਦੇ ਐੱਸ.ਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੂੰ ਸੌਂਪ ਦਿੱਤੀ ਗਈ, ਜਿਨ੍ਹਾਂ ਵੱਲੋਂ ਸਾਰੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ 50 ਲੱਖ 2000 ਦੀ ਠੱਗੀ ਮਾਰਨੀ ਤਸਦੀਕ ਪਾਈ ਗਈ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਲੱਗੇ ਨਿਸ਼ਾਨ ਸਾਹਿਬ ਦੇ ਬਦਲੇ ਗਏ ਪੁਸ਼ਾਕੇ, ਦੇਖੋ ਅਲੌਕਿਕ ਤਸਵੀਰਾਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਐੱਲ ਸ਼ਿਵ ਕੁਮਾਰ, ਐੱਸ ਰਾਜੀ ਪੁੱਤਰ ਐੱਲ ਸ਼ਿਵ ਕੁਮਾਰ , ਸਰਵੇਸ਼ ਵਾਸੀਆਨ ਅਰਲੈਂਡ ਕਾਲੋਨੀ ਤਮਿਲਨਾਡੂ, ਨਿਵਾਸਨ ਗਣੇਸ਼ਣ ਪੁੱਤਰ ਗਣੇਸ਼ਣ ਵਾਸੀ ਦੇਵਤੀ ਪੱਤੀ ਤਮਿਲਨਾਡੂ, ਪੈਰੋਂ ਮਲ ਪਰਸ਼ਾਮ ਚੈਟਰ ਅਤੇ ਪ੍ਰੀਆ ਮਹਾ ਲਕਸ਼ਮੀ ਨਰਾਇਣ ਉਰਫ ਕਾਇਲ ਪਤਨੀ ਪੈਰੂਮਲ ਪਰੇਸ਼ਾਨ ਚੈਟਰ ਵਾਸੀਆਨ ਤਾਮਿਲਨਾਡੂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਦਿੱਤੀ ਵਧਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News