ਬੇਨਿਯਮੀਆਂ ਕਰਨ ਵਾਲੇ 2 ਕੈਮਿਸਟਾਂ ਦੇ ਲਾਇਸੈਂਸ ਰੱਦ
Tuesday, May 13, 2025 - 02:53 PM (IST)

ਗੁਰਦਾਸਪੁਰ (ਵਿਨੋਦ): ਜ਼ਿਲ੍ਹਾ ਗੁਰਦਾਸਪੁਰ ’ਚ ਦੋਰਾਂਗਲਾ ਅਤੇ ਕਲਾਨੌਰ ਦੇ ਇਕ-ਇਕ ਕੈਮਿਸਟਾਂ ਵੱਲੋਂ ਦਵਾਈਆਂ ਦੇ ਕਾਰੋਬਾਰ ’ਚ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਦੋਵਾਂ ਦੇ ਡਰੱਗ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਇਸ ਸਬੰਧੀ ਜ਼ੋਨਲ ਡਰੱਗ ਕੰਟਰੋਲਰ ਕਰੁਣ ਸਚਦੇਵਾ ਨੇ ਦੱਸਿਆ ਕਿ ਡਰੱਗ ਕੰਟਰੋਲਰ ਗੁਰਦਾਸਪੁਰ ਅਮਰਪਾਲ ਸਿੰਘ ਨੇ 23 ਅਪ੍ਰੈਲ 2025 ਨੂੰ ਦੋਰਾਂਗਲਾ ਕਸਬੇ ’ਚ ਬਾਜਵਾ ਮੈਡੀਕਲ ਸਟੋਰ ਦਾ ਨਿਰੀਖਣ ਕੀਤਾ ਸੀ, ਉਸ ਸਮੇਂ ਬਿਨਾਂ ਕਿਸੇ ਹਿਸਾਬ-ਕਿਤਾਬ ਦੇ ਚਾਰ ਕਿਸਮਾਂ ਦੀਆਂ ਦਵਾਈਆਂ ਮਿਲੀਆਂ ਸਨ। ਇਸ ਸਬੰਧੀ ਉਕਤ ਕੈਮਿਸਟ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਜਵਾਬ ਮੰਗਿਆ ਗਿਆ ਸੀ ਪਰ ਬਾਜਵਾ ਮੈਡੀਕਲ ਸਟੋਰ ਦੇ ਮਾਲਕ ਨੇ ਕੋਈ ਜਵਾਬ ਨਹੀਂ ਦਿੱਤਾ, ਜਿਸ ਕਾਰਨ ਉਸ ਦਾ ਡਰੱਗ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖ਼ਬਰੀ, ਨਵਾਂ ਨੋਟੀਫਿਕੇਸ਼ਨ ਜਾਰੀ
ਇਸੇ ਤਰ੍ਹਾਂ 23 ਅਪ੍ਰੈਲ ਨੂੰ ਡਰੱਗ ਕੰਟਰੋਲਰ ਗੁਰਦਾਸਪੁਰ ਅਮਰਪਾਲ ਸਿੰਘ ਵੱਲੋਂ ਕਲਾਨੌਰ ਸਥਿਤ ਕਮਲ ਮੈਡੀਕੋਜ਼ ਸਟੋਰ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਤਿੰਨ ਅਜਿਹੀਆਂ ਦਵਾਈਆਂ ਮੈਡੀਕਲ ਸਟੋਰ ’ਤੇ ਬਿਨਾਂ ਕਿਸੇ ਪ੍ਰਬੰਧਨ ਅਤੇ ਬਿਨਾਂ ਕਿਸੇ ਰਿਕਾਰਡ ਦੇ ਰੱਖੀਆਂ ਹੋਈਆਂ ਪਾਈਆਂ ਗਈਆਂ। ਉਕਤ ਫਰਮ ਨੂੰ ਸਪੱਸ਼ਟੀਕਰਨ ਮੰਗਣ ਲਈ ਇਕ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਦੁਕਾਨ ਦੇ ਮਾਲਕ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ, ਜਿਸ ਕਾਰਨ ਉਕਤ ਫਰਮ ਦਾ ਡਰੱਗ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- GNDU ਦੇ ਵਿਦਿਆਰਥੀ ਦੇਣ ਧਿਆਨ, ਮਈ 2025 ਪ੍ਰੀਖਿਆਵਾਂ ਲਈ ਵੱਡੀ UPDATE ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8