ਪਾਕਿ 'ਚ ਗੁਰਦਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, ਹੁਣ ਤੱਕ 328 ਤੋਂ ਵੱਧ ਗੁਰਦੇ ਕੀਤੇ ਟਰਾਂਸਪਲਾਂਟ
Tuesday, Oct 03, 2023 - 02:49 PM (IST)

ਗੁਰਦਾਸਪੁਰ/ਲਾਹੌਰ (ਵਿਨੋਦ) : ਪਾਕਿਸਤਾਨੀ ਸੂਬੇ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਦਾਅਵਾ ਕੀਤਾ ਹੈ ਕਿ ਪੁਲਸ ਨੇ ਗੈਰ-ਕਾਨੂੰਨੀ ਕਿਡਨੀ ਅਪਰੇਸ਼ਨ ਕਰਨ ਵਾਲੇ ਗਿਰੋਹ ਦੇ 300 ਤੋਂ ਵੱਧ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਕਵੀ ਨੇ ਕਿਹਾ ਕਿ ਗਰੋਹ ਦੇ ਆਗੂ ਫ਼ਵਾਦ ਮੁਮਤਾਜ਼ ਅਤੇ ਉਸ ਦੇ ਸਾਥੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਕਰਨ ਵਾਲੀ ਪੁਲਸ ਟੀਮ ਨੂੰ 5,00,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਉਸ ਨੇ ਦੱਸਿਆ ਕਿ ਮੁੱਖ ਦੋਸ਼ੀ ਨੇ 328 ਲੋਕਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਗੁਰਦੇ ਕਢਵਾ ਕੇ ਆਪਣੇ ਅਮੀਰ ਗਾਹਕਾਂ ਵਿਚ ਟਰਾਂਸਪਲਾਂਟ ਕੀਤੇ। ਭਾਰਤ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਕਿਡਨੀ ਟਰਾਂਸਪਲਾਂਟ ਕਰਵਾਉਣ ਲਈ ਇਸ ਗਿਰੋਹ ਕੋਲ ਆਉਂਦੇ ਹਨ।
ਇਹ ਵੀ ਪੜ੍ਹੋ- ਪੈਸਾ-ਪੈਸਾ ਜੋੜਣ ਵਾਲੇ ਬਜ਼ੁਰਗ ਨਾਲ ਵਾਪਰੀ ਅਣਹੋਣੀ, 2 ਔਰਤਾਂ ਲੁੱਟ ਕੇ ਲੈ ਗਈਆਂ ਜ਼ਿਦਗੀ ਦੀ ਪੂੰਜੀ (ਵੀਡੀਓ)
ਨਕਵੀ ਨੇ ਕਿਹਾ ਕਿ ਸ਼ੱਕੀ ਜਿਸ ਨੂੰ ਪਹਿਲਾਂ ਘੱਟੋ-ਘੱਟ ਪੰਜ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਅਜਿਹੇ 328 ਆਪਰੇਸ਼ਨਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ ਹੈ ਅਤੇ ਪੁੱਛਗਿੱਛ ਦੌਰਾਨ ਇਹ ਗਿਣਤੀ ਵੱਧ ਸਕਦੀ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਮੁਮਤਾਜ਼ ਦਾ ਸਹਾਇਕ ਅਸਲ ਵਿਚ ਇਕ ਮਕੈਨਿਕ ਸੀ ਜੋ ਪੀੜਤਾਂ ਨੂੰ ਅਨੱਸਥੀਸੀਆ ਦਿੰਦਾ ਸੀ।
ਸੀ.ਐੱਮ ਨਕਵੀ ਦਾ ਕਹਿਣਾ ਹੈ ਕਿ ਮੁੱਖ ਦੋਸ਼ੀ ਨੇ ਗੈਰ-ਕਾਨੂੰਨੀ ਢੰਗ ਨਾਲ 328 ਲੋਕਾਂ ਦੇ ਗੁਰਦੇ ਕੱਢੇ। ਕਥਿਤ ਤੌਰ ’ਤੇ ਲਾਹੌਰ, ਤਕਸ਼ਿਲਾ ਅਤੇ ਆਜ਼ਾਦ ਜੰਮੂ-ਕਸ਼ਮੀਰ ਦੇ ਇਲਾਕਿਆਂ ’ਚ ਸਰਗਰਮ ਇਹ ਗਿਰੋਹ ਹਸਪਤਾਲਾਂ ’ਚ ਥੀਏਟਰ ਚਲਾਉਣ ਦੀ ਬਜਾਏ ਘਰਾਂ ’ਚ ਹੀ ਗੁਰਦਿਆਂ ਦੇ ਅਪਰੇਸ਼ਨ ਕਰਦਾ ਸੀ।
ਇਹ ਵੀ ਪੜ੍ਹੋ- ਸੱਪ ਦੇ ਡੰਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਮੁੱਖ ਮੰਤਰੀ ਨੇ ਕਿਹਾ ਕਿ ਕਿਡਨੀ ਟਰਾਂਸਪਲਾਂਟ ਲਈ ਸਥਾਨਕ ਮਰੀਜ਼ਾਂ ਤੋਂ 30 ਲੱਖ ਰੁਪਏ ਅਤੇ ਵਿਦੇਸ਼ੀ ਮਰੀਜ਼ਾਂ ਤੋਂ 1 ਕਰੋੜ ਰੁਪਏ ਵਸੂਲੇ ਜਾਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਦਨਾਮ ਸਰਜਨ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਹਰ ਵਾਰ ਉਹ ਜ਼ਮਾਨਤ ਲੈਣ ਵਿੱਚ ਕਾਮਯਾਬ ਹੋ ਗਿਆ ਅਤੇ ਆਪਣਾ ਗੈਰ-ਕਾਨੂੰਨੀ ਕਾਰੋਬਾਰ ਮੁੜ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਮੁਖਤਾਰ ਨੂੰ ਭੱਜਣ ਵਿੱਚ ਮਦਦ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਨਕਵੀ ਨੇ ਕਿਹਾ ਕਿ ਮਾਮਲਾ ਐੱਫ਼. ਆਈ. ਏ ਨੂੰ ਸੌਂਪਣ ਬਾਰੇ ਚਰਚਾ ਕੀਤੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੁਮਤਾਜ਼ ਗਿਰੋਹ ਵੱਲੋਂ ਕੀਤੇ ਗਏ ਅਖੌਤੀ ਅਪਰੇਸ਼ਨਾਂ ਕਾਰਨ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8