ਕੇਜਰੀਵਾਲ ਦੇ ਅੰਮ੍ਰਿਤਸਰ ਆਗਮਨ ’ਤੇ ਰਾਜਨੀਤੀ ’ਚ ਆਇਆ ਭੂਚਾਲ

06/21/2021 5:51:57 PM

ਅੰਮ੍ਰਿਤਸਰ (ਰਮਨ) - ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਨਾਲ ਚੋਣਾਂ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨੀਂ ਇਥੇ ਅਕਾਲੀ ਦਲ-ਬਸਪਾ ਦਾ ਗਠਜੋੜ ਹੋਇਆ, ਉੱਥੇ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਅੰਮ੍ਰਿਤਸਰ ਆ ਰਹੇ ਹਨ, ਜਿਸ ਨੂੰ ਲੈ ਕੇ ਉਨ੍ਹਾਂ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ‘ਪੰਜਾਬ ਬਦਲਾਅ ਚਾਹੁੰਦਾ ਹੈ, ਸਿਰਫ ਆਮ ਆਦਮੀ ਪਾਰਟੀ ਹੀ ਉਮੀਦ ਹੈ। ਕੱਲ ਅੰਮ੍ਰਿਤਸਰ ਮਿਲਦੇ ਹਾਂ’। ਇਸ ਟਵੀਟ ਦੇ ਬਾਅਦ ਅੰਮ੍ਰਿਤਸਰ ਦੀ ਰਾਜਨੀਤੀ ’ਚ ਭੂਚਾਲ ਹੀ ਆ ਗਿਆ ਉੱਥੇ ਹੀ ਸਾਰੇ ਪੰਜਾਬ ’ਚ ਸਾਬਕਾ ਆਈ. ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ‘ਆਪ’ ’ਚ ਸ਼ਾਮਲ ਹੋਣ ਦੇ ਚਰਚੇ ਹੋ ਰਹੇ, ਉੱਥੇ ਹੀ ਕੁੰਵਰ ਵੀ ਮੀਡੀਆ ਦੇ ਰੂਬਰੂ ਹੋਏ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

ਕੁੰਵਰ ਨੇ ਕਾਂਗਰਸ ਅਤੇ ਅਕਾਲੀ ਦਲ ’ਤੇ ਵਾਰ ਕਰਦੇ ਹੋਏ ਕਿਹਾ ਕਿ ਦੋਵਾਂ ’ਚ ਕੋਈ ਡਿਫ਼ਰੈਂਸ ਨਹੀਂ ਹੈ, ਉੱਥੇ ਹੀ ਉਨ੍ਹਾਂ ‘ਆਪ’ ’ਚ ਸ਼ਾਮਲ ਹੋਣ ਨੂੰ ਲੈ ਕੇ ਕੁਝ ਨਹੀਂ ਕਿਹਾ ਪਰ ਇਹ ਵੀ ਕਿਹਾ ਕਿ ਲੋਕਾਂ ਦੀ ਸੇਵਾ ਲਈ ਉਹ ਰਾਜਨੀਤੀ ’ਚ ਆਉਣਗੇ ਅਤੇ ਜਦੋਂ ਵੀ ਉਹ ਕਿਸੇ ਪਾਰਟੀ ’ਚ ਸ਼ਾਮਲ ਹੋਣਗੇ ਤਾਂ ਸਾਰਿਆਂ ਨੂੰ ਦੱਸ ਦਿੱਤਾ ਜਾਵੇਗਾ ਪਰ ਅੰਮ੍ਰਿਤਸਰ ਤੋਂ ਲੈ ਕੇ ਸਾਰੇ ਪੰਜਾਬ ’ਚ ਉਨ੍ਹਾਂ ਦੇ ‘ਆਪ’ ’ਚ ਸ਼ਾਮਲ ਹੋਣ ਦੀ ਖਬਰ ਪੂਰੀ ਅੱਗ ਵਾਂਗ ਫੈਲ ਗਈ। ‘ਆਪ’ ਨੇਤਾਵਾਂ ਨੇ ਬਿਨ੍ਹਾਂ ਨਾਮ ਪਾਏ ਕੁੰਵਰ ਵੱਲ ਸੰਕੇਤ ਦਿੱਤੇ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਗੈਂਗਸਟਰ ਜੈਪਾਲ ਭੁੱਲਰ ਦੇ ਮੁੜ ਪੋਸਟਮਾਰਟਮ ਨੂੰ ਮਨਜ਼ੂਰੀ

ਕਾਮੇਡੀਅਨ ਕਪਿਲ ਅਤੇ ਵਡਾਲੀ ਦੇ ਨਾਲ-ਨਾਲ 2 ਭਾਜਪਾ ਨੇਤਾਵਾਂ ਦੀ ਵੀ ‘ਆਪ’ ’ਚ ਸ਼ਾਮਲ ਹੋਣ ਦੀ ਚਰਚਾ
ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਭਾਜਪਾ ਮਹਿਲਾ ਨੇਤਾ ਦੀ ‘ਆਪ’ ’ਚ ਸ਼ਾਮਲ ਹੋਣ ਦੀ ਫੋਟੋ ਵਾਇਰਲ ਹੁੰਦੀ ਰਹੀ ਕਿ ਕੱਲ ਕੁੰਵਰ ਨਾਲ ਇਹ ਦੋਵੇਂ ਨੇਤਾ ਵੀ ‘ਆਪ’ ’ਚ ਸ਼ਾਮਲ ਹੋ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਾਮੇਡੀਅਨ ਕਪਿਲ ਸ਼ਰਮਾ ਦੇ ਨਾਲ-ਨਾਲ ਵਡਾਲੀ ਪਰਿਵਾਰ ਦੇ ਵੀ ਨਾਂ ਦੀ ‘ਆਪ’ ’ਚ ਸ਼ਾਮਲ ਹੋਣ ਦੀ ਚਰਚਾ ਛਿੜੀ ਰਹੀ। ਸਾਰਾ ਦਿਨ ਵੱਖ-ਵੱਖ ਪਾਰਟੀਆਂ ਦੇ ਨੇਤਾ ਇਕ ਦੂਜੇ ਤੋਂ ਫੋਨ ’ਤੇ ਗੱਲ ਕਰ ਕੇ ਇਹੀ ਜਾਣਕਾਰੀਆਂ ਹਾਸਲ ਕਰਦੇ ਰਹੇ ਕਿ ਕੇਜਰੀਵਾਲ ਦੇ ਆਗਮਨ ’ਤੇ ਕੌਣ-ਕੌਣ ਸ਼ਾਮਲ ਹੋ ਰਿਹਾ ਹੈ ਹਾਲਾਂਕਿ ਇਹ ਕਿਸੇ ਨੂੰ ਨਹੀਂ ਪਤਾ ’ਤੇ ਵੱਖ ਵੱਖ ਨਾਮਾਂ ਦੇ ਅਫਵਾਹਾਂ ਦਾ ਪੂਰਾ ਜ਼ੋਰ ਰਿਹਾ।

ਪੜ੍ਹੋ ਇਹ ਵੀ ਖ਼ਬਰ - ਮੋਗਾ : ਨਸ਼ੇ ਨੇ ਕੁਝ ਪਲਾਂ ’ਚ ਉਜਾੜ ਦਿੱਤੇ ਹੱਸਦੇ-ਵੱਸਦੇ 2 ਪਰਿਵਾਰ, ਪਿਆ ਚੀਕ-ਚਿਹਾੜਾ

ਨਵੇਂ ਚਿਹਰਿਆਂ ਦੇ ਆਉਣ ’ਤੇ ਪੁਰਾਣੇ ਚਿਹਰਿਆਂ ’ਚ ਨਿਰਾਸ਼ਾ
ਵਿਧਾਨ ਸਭਾ ਚੋਣਾਂ 2022 ’ਚ ਆਮ ਆਦਮੀ ਪਾਰਟੀ ਪੰਜਾਬ ’ਚ ਨਵੀਂ ਰਣਨੀਤੀ ਦੇ ਨਾਲ ਮੈਦਾਨ ’ਚ ਕੁੱਦੇਗੀ, ਉਥੇ ਹੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਕਈ ਨਵੇਂ ਵੱਡੇ ਨਾਮ ਆਪ ’ਚ ਸ਼ਾਮਿਲ ਹੋਣ ਜਾ ਰਹੇ ਹਨ ਅਤੇ ਜਿਨ੍ਹਾਂ ਦੀਆਂ ਲਗਭਗ ਸੀਟਾਂ ਵੀ ਪਹਿਲਾਂ ਤੋਂ ਤੈਅ ਹੋਣਗੀਆਂ, ਜਿਸ ਨਾਲ ਪਿਛਲੇ ਸਾਲ ਵਿਧਾਨ ਸਭਾ ਚੋਣ ਲੜ ਚੁੱਕੇ ਨੇਤਾਵਾਂ ਲਈ ਮੁਸ਼ਕਲਾਂ ਵੱਧ ਗਈਆਂ ਹਨ ਕਿ ਉਨ੍ਹਾਂ ਨੂੰ ਟਿਕਟ ਮਿਲਦੀ ਹੈ ਜਾਂ ਨਹੀਂ, ਜਿਸ ਨੂੰ ਲੈ ਕੇ ਉਨ੍ਹਾਂ ’ਚ ਕਾਫ਼ੀ ਨਿਰਾਸ਼ਾ ਛਾਈ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ

ਪੰਜਾਬ ਸਰਕਾਰ ਦਾ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਵਿਰੋਧ
ਪੰਜਾਬ ਸਰਕਾਰ ਵਲੋਂ ਕਾਂਗਰਸ ਦੇ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਮਾਮਲਾ ਸਾਰੇ ਪੰਜਾਬ ’ਚ ਗਰਮਾਉਂਦਾ ਜਾ ਰਿਹਾ ਹੈ, ਉਥੇ ਹੀ ਸਾਰੇ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਕੈਪਟਨ ਸਰਕਾਰ ਨੂੰ ਲੰਮੇਂ ਹੱਥੀਂ ਲੈ ਲਿਆ ਹੈ। ਦੂਜੇ ਪਾਸੇ ਬੀਤੇ ਦਿਨ ਆਏ ਇਕ ਬਿਆਨ ’ਚ ਮੰਤਰੀ ਮੰਡਲ ਤੋਂ ਇਹ ਕਿਹਾ ਸੀ ਕਿ ਸਰਵਿਸ ਪ੍ਰੋਵਇਡਰ ਅਤੇ ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਨੌਕਰੀ ਨਹੀਂ ਦੇ ਸਕਦੇ। ਇਸ ਨੂੰ ਲੈ ਕੇ ਪੰਜਾਬ ਦੇ ਸਰਕਾਰੀ ਵਿਭਾਗਾਂ ’ਚ ਕੰਮ ਕਰ ਰਹੇ ਕਰਮਚਾਰੀਆਂ ’ਚ ਰੋਸ ਹੈ ਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ ਪਰ ਜੋ ਇਸ ਸਮੇਂ ਕੋਵਿਡ-19 ’ਚ ਜਾਨ ਹਥੇਲੀ ’ਤੇ ਰੱਖ ਕੇ ਕੰਮ ਕਰ ਰਹੇ ਹਨ ਉਹ ਰੈਗੂਲਰ ਨਹੀਂ ਕੀਤੇ ਜਾ ਸਕਦੇ ਹਨ। ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਮਾਮਲੇ ’ਚ ਪੰਜਾਬ ਸਰਕਾਰ ਦੇ ਖ਼ਿਲਾਫ਼ ਵੱਡਾ ਮੁੱਦਾ ਬਣ ਗਿਆ ਹੈ ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 


rajwinder kaur

Content Editor

Related News