ਜੱਗੂ ਬੋਲ ਰਿਹੈ ਸੁਖਜਿੰਦਰ ਰੰਧਾਵਾ ਦੀ ਬੋਲੀ : ਮਜੀਠੀਆ

12/12/2019 10:56:22 PM

ਮਜੀਠਾ, (ਸਰਬਜੀਤ, ਪ੍ਰਿਥੀਪਾਲ)— ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਾਜ 'ਚ ਜਦ ਤੱਕ ਗੈਂਗਸਟਰਾਂ ਅਤੇ ਮੰਤਰੀਆਂ ਦਾ ਗੱਠਜੋੜ ਰਹੇਗਾ, ਕੋਈ ਨਿਵੇਸ਼ ਨਹੀਂ ਹੋਵੇਗਾ। ਗੈਂਗਸਟਰ ਜੱਗੂ ਵੱਲੋਂ ਜਤਾਏ ਗਏ ਖਦਸ਼ੇ ਬਾਰੇ ਮਜੀਠੀਆ ਨੇ ਕਿਹਾ ਕਿ ਇਹ ਸਭ ਡਰਾਮੇਬਾਜ਼ੀ ਹੈ। ਜੱਗੂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਬੋਲੀ ਬੋਲ ਰਿਹਾ ਹੈ। ਸ. ਮਜੀਠੀਆ ਵੀਰਵਾਰ ਇਥੇ ਬਲਾਕ ਸੰਮਤੀ ਮਜੀਠਾ ਦੇ ਨਵੇਂ ਚੁਣੇ ਚੇਅਰਪਰਸਨ ਬੀਬੀ ਅਮਰਜੀਤ ਕੌਰ ਦਾਦੂਪੁਰਾ ਅਤੇ ਉਪ ਚੇਅਰਪਰਸਨ ਬੀਬੀ ਕਰਮਜੀਤ ਕੌਰ ਸ਼ਹਿਜ਼ਾਦਾ ਦੀ ਤਾਜਪੋਸ਼ੀ ਕਰਨ ਆਏ ਸਨ।

ਇਸ ਦੌਰਾਨ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਨਾਰਾਜ਼ਗੀ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਦਾ ਅੰਦਰੂਨੀ ਪਰਿਵਾਰਕ ਮਸਲਾ ਹੈ, ਜੋ ਛੇਤੀ ਹੱਲ ਕਰ ਲਿਆ ਜਾਵੇਗਾ। ਪੰਜਾਬ 'ਚ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਸਿਫ਼ਰ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ 3 ਸਾਲਾਂ ਤੋਂ ਇਕੋ ਹੀ ਰਟ ਅਤੇ ਆਪਣੀਆਂ ਨਾਕਾਮੀਆਂ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਮਾਈਨਿੰਗ ਮਾਫ਼ੀਆ ਅਤੇ ਸ਼ਰਾਬ ਦੀ ਕਾਲਾ ਬਾਜ਼ਾਰੀ 'ਚ ਕਾਂਗਰਸੀ ਵਿਧਾਇਕ ਸਰਗਰਮ ਹਨ।

ਲੋਕਤੰਤਰ 'ਚ ਰੋਸ ਧਰਨਿਆਂ ਦਾ ਸਭ ਨੂੰ ਹੱਕ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਰੇਤ ਮਾਫ਼ੀਆ ਦਾ ਸਭ ਤੋਂ ਖ਼ਤਰਨਾਕ ਪਹਿਲੂ ਗੈਰ-ਕਾਨੂੰਨੀ ਮਾਈਨਿੰਗ ਰਾਹੀਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾਣਾ ਹੀ ਨਹੀਂ, ਸਗੋਂ ਵਾਤਾਵਰਣ ਨਾਲ ਵੀ ਖਿਲਵਾੜ ਹੈ। ਕਲੀਅਰੈਂਸ ਤੋਂ ਬਿਨਾਂ ਚੱਲ ਰਹੇ ਇਸ ਵਰਤਾਰੇ ਨਾਲ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਨਵੀਆਂ ਨੌਕਰੀਆਂ ਕੀ ਦੇਣੀਆਂ, ਸਗੋਂ ਤਨਖ਼ਾਹਾਂ ਖੁਰਦ-ਬਰਦ ਕਰਨ ਅਤੇ ਪ੍ਰੋਫੈਸ਼ਨਲ ਟੈਕਸ ਦਾ ਬੋਝ ਪਾਉਂਦਿਆਂ ਜਜ਼ੀਆ ਲਾਉਣ 'ਚ ਲੱਗੀ ਹੋਈ ਹੈ। ਪੰਜਾਬ 'ਚ ਸਭ ਤੋਂ ਮਹਿੰਗੀ ਬਿਜਲੀ ਹੋ ਗਈ ਹੈ।

ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ, ਤਹਿਸੀਲਦਾਰ ਪ੍ਰਵੀਨ ਕੁਮਾਰ ਛਿੱਬਰ, ਸੰਤੋਖ ਸਿੰਘ ਸਮਰਾ, ਜੋਧ ਸਿੰਘ ਸਮਰਾ, ਹਰਵਿੰਦਰ ਸਿੰਘ ਭੁੱਲਰ, ਮੇਜਰ ਸ਼ਿਵਚਰਨ ਸਿੰਘ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਲੀਵਾਲ, ਬਲਰਾਜ ਸਿੰਘ, ਲਖਬੀਰ ਸਿੰਘ ਗਿੱਲ, ਪ੍ਰਭਦਿਆਲ ਸਿੰਘ ਮੈਂਬਰ ਜ਼ਿਲਾ ਪ੍ਰੀਸ਼ਦ, ਪ੍ਰਧਾਨ ਤਰੁਨ ਅਬਰੋਲ, ਸਲਵੰਤ ਸਿੰਘ ਸੇਠ, ਸੁਰਿੰਦਰਪਾਲ ਸਿੰਘ ਗੋਕਲ, ਬਾਬਾ ਰਾਮ ਸਿੰਘ ਅਬਦਾਲ, ਮਨਪ੍ਰੀਤ ਸਿੰਘ ਉੱਪਲ, ਬੱਬੀ ਭੰਗਵਾਂ, ਬਾਬਾ ਗੁਰਦੀਪ ਸਿੰਘ ਉਮਰਪੁਰਾ, ਮਨਦੀਪ ਸਿੰਘ ਸ਼ਹਿਜ਼ਾਦਾ, ਨੰਬਰਦਾਰ ਦਰਸ਼ਨ ਧਰਮਪੁਰਾ, ਸਾਰਜ ਰਾਇਲ ਵਿਲਾ ਵਾਲੇ, ਚਰਨਜੀਤ ਵਡਾਲਾ, ਹਰਭਾਲ ਸਿੰਘ ਗਿੱਲ ਮਜੀਠਾ, ਧਰਮ ਸਿੰਘ ਬੁਰਜ ਨੌ ਅਬਾਦ ਅਤੇ ਪ੍ਰੋ. ਸਰਚਾਂਦ ਸਿੰਘ ਸਮੇਤ ਹਜ਼ਾਰਾਂ ਅਕਾਲੀ ਵਰਕਰ ਤੇ ਪੰਚ-ਸਰਪੰਚ ਮੌਜੂਦ ਸਨ।


KamalJeet Singh

Content Editor

Related News