ਨਿਗਮ ਚੋਣਾਂ ਹੋਏ ਨੂੰ ਇਕ ਮਹੀਨਾ ਹੋਣ ਨੂੰ ਆਇਆ, ਪਰ ਨਹੀਂ ਬਣਿਆ ਅਜੇ ਤੱਕ ਹਾਊਸ
Sunday, Jan 19, 2025 - 03:21 PM (IST)

ਅੰਮ੍ਰਿਤਸਰ (ਰਮਨ)-ਨਗਰ ਨਿਗਮ ਚੋਣਾਂ 21 ਦਸੰਬਰ ਨੂੰ ਹੋ ਗਈਆਂ ਸਨ ਅਤੇ ਹੁਣ ਇਕ ਮਹੀਨਾ ਹੋਣ ਨੂੰ ਆ ਗਿਆ ਹੈ ਪਰ ਅਜੇ ਵੀ ਹਾਊਸ ਨਹੀਂ ਬਣਿਆ। ਨਿਗਮ ਗਲਿਆਰੇ ’ਚ ਇਕ ਹੀ ਚਰਚਾ ਹੈ ਕਿ ਕੀ 26 ਜਨਵਰੀ ਨੂੰ ਨਵੇਂ ਮੇਅਰ ਝੰਡੇ ਦੀ ਰਸਮ ਅਦਾ ਕਰ ਸਕਣਗੇ। ਕਾਂਗਰਸ ਕੋਲ ਜਿੱਥੇ 41 ਕੌਂਸਲਰ ਹਨ, ਉੱਥੇ ‘ਆਪ’ ਦੇ 24 ਕੌਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਨ੍ਹਾਂ ਦੇ ਆਪਣੇ ਵਿਧਾਇਕਾਂ ਨੂੰ ਮਿਲਾ ਕੇ, ਆਜ਼ਾਦ ਅਤੇ ਭਾਜਪਾ ਦੇ ਕੌਂਸਲਰਾਂ ਦਾ ਸਮਰਥਨ ਮਿਲਣ ’ਤੇ ਉਨ੍ਹਾਂ ਕੋਲ 38 ਵੋਟ ਹੋ ਗਏ ਹਨ, ਜਿਸ ਨਾਲ ਸ਼ਹਿਰ ’ਚ ਜੋੜ-ਤੋੜ ਦੀ ਰਾਜਨੀਤੀ ਵੀ ਜ਼ੋਰਾਂ ’ਤੇ ਚੱਲ ਰਹੀ ਹੈ। ਕਾਂਗਰਸ ’ਤੇ ਵੀ ‘ਆਪ’ ਪੂਰੀ ਤਰ੍ਹਾਂ ਨਾਲ ਹਾਵੀ ਹੋ ਰਹੀ ਹੈ। ਕਾਂਗਰਸ ਹਾਈਕਮਾਨ ਨੂੰ ਵੀ ਡਰ ਹੈ ਕਿ ਕਿਤੇ ਉਨ੍ਹਾਂ ਦੇ ਕੌਂਸਲਰਾਂ ਨੂੰ ਵੀ ‘ਆਪ’ ਸੇਧਮਾਰੀ ਕਰ ਕੇ ਸ਼ਾਮਲ ਨਾ ਕਰਵਾ ਲਵੇ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਨਿਗਮ ’ਚ 26 ਦੀਆਂ ਤਿਆਰੀਆਂ ਸ਼ੁਰੂ
ਨਿਗਮ ’ਚ ਭਾਵੇਂ ਹੀ ਹਾਊਸ ਨਹੀਂ ਬਣਿਆ ਪਰ ਉੱਥੇ 26 ਜਨਵਰੀ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਦਿਨੀਂ ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ ਔਲਖ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਦਫਤਰ ਨੂੰ ਸੁਧਾਰਨ ਲਈ ਹਦਾਇਤਾਂ ਦਿੱਤੀਆਂ ਸੀ। ਉੱਥੇ 26 ਜਨਵਰੀ ਨੂੰ ਲੈ ਕੇ ਨਿਗਮ ਕੰਪਲੈਕਸ ’ਚ ਸਜਾਵਟ ਸ਼ੁਰੂ ਹੋ ਗਈ। ਜੇਕਰ ਨਿਗਮ ਦਾ ਹਾਊਸ ਨਹੀਂ ਬਣਦਾ ਅਤੇ ਮੇਅਰ ਨਹੀਂ ਚੁਣੇ ਜਾਂਦੇ ਤਾਂ ਕਮਿਸ਼ਨਰ ਨਿਗਮ ਹੀ ਝੰਡੇ ਦੀ ਰਸਮ ਅਦਾ ਕਰਨਗੇ। ਨਿਗਮ ਹਾਊਸ ਪਿਛਲੇ 2 ਸਾਲਾਂ ਤੋਂ ਭੰਗ ਹੋਇਆ ਪਿਆ ਹੈ।
ਇਹ ਵੀ ਪੜ੍ਹੋ- ਅਗਨੀਵੀਰ ਵਾਯੂ ਦੀ ਭਰਤੀ ਸ਼ੁਰੂ, ਜਲਦ ਕਰੋ ਅਪਲਾਈ
ਦਿੱਲੀ ’ਚ ਚੋਣਾਂ ਕਾਰਨ ਹੋ ਰਹੀ ਦੇਰੀ
ਦਿੱਲੀ ’ਚ ਚੋਣ ਹੋਣ ਕਾਰਨ ਕਾਂਗਰਸ ਅਤੇ ‘ਆਪ’ ਦੇ ਸੀਨੀਅਰ ਲੀਡਰ ਪ੍ਰਚਾਰ ਲਈ ਜੁਟੇ ਹੋਏ ਹਨ, ਇਸ ਲਈ ਵੀ ਦੇਰੀ ਹੋ ਰਹੀ ਹੈ, ਉੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ 2 ਦਿਨਾਂ ਤੋਂ ਦਿੱਲੀ ’ਚ ਪਾਰਟੀ ਪ੍ਰਚਾਰ ’ਚ ਲੱਗੇ ਹੋਏ ਹਨ, ਇਸ ਲਈ ਵੀ ਸ਼ਹਿਰ ’ਚ ਕੋਈ ਹਲਚਲ ਨਹੀਂ ਹੋ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੀਆਂ ਇਨ੍ਹਾਂ ਪੁਲਸ ਚੌਕੀਆਂ ਨੂੰ ਲੱਗੇ ਤਾਲੇ
‘ਆਪ’ ਦਾ ਪੱਲੜਾ ਹੋਇਆ ਭਾਰੀ
ਆਮ ਆਦਮੀ ਪਾਰਟੀ ਜਿਸ ਤਰ੍ਹਾਂ 24 ਤੋਂ 38 ਦੇ ਜੋੜ ਤੱਕ ਪਹੁੰਚ ਗਈ ਹੈ, ਉਸ ਨਾਲ ‘ਆਪ’ ਦਾ ਪੱਲੜਾ ਭਾਰੀ ਹੋ ਗਿਆ ਹੈ, ਉੱਥੇ ‘ਆਪ’ ਦੀ ਹਾਈਕਮਾਨ ਕਾਂਗਰਸ ਦੇ ਕੌਂਸਲਰਾਂ ਦੇ ਨਾਲ-ਨਾਲ ਸੀਨੀਅਰ ਲੀਡਰਸ਼ਿਪ ਦੇ ਵੀ ਸੰਪਰਕ ’ਚ ਹੈ। ਸੂਤਰਾਂ ਅਨੁਸਾਰ ਕੁਝ ਕੌਂਸਲਰਾਂ ਦੇ ਨਾਲ-ਨਾਲ ਸੀਨੀਅਰ ਲੀਡਰਾਂ ਬਾਰੇ ਵੀ ਕਈ ਖਬਰਾਂ ਉੱਡ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8