ਅੰਤਰਰਾਜੀ ਨਸ਼ਾ ਸਮੱਗਲਿੰਗ ਦਾ ਪਰਦਾਫਾਸ਼, ਵੱਡੀ ਮਾਤਰਾ 'ਚ ਟੀਕੇ, ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ
Tuesday, Feb 21, 2023 - 12:23 PM (IST)
ਅੰਮ੍ਰਿਤਸਰ (ਜ.ਬ)- ਥਾਣਾ ਏ ਡਵੀਜ਼ਨ ਦੀ ਪੁਲਸ ਨੇ ਅੰਤਰਰਾਸ਼ਟਰੀ ਨਸ਼ਾ ਸਮੱਗਲਿੰਗ ਦਾ ਪਰਦਾਫ਼ਾਸ਼ ਕੀਤਾ ਹੈ। ਹੁਣ ਪੁਲਸ ਨੇ ਬੀਤੇ ਦਿਨ ਰੋਕ ਵੈਲੀ ਅਪਾਰਟਮੈਂਟ, ਦੇਹਰਾਦੂਨ, ਉਤਰਾਖੰਡ ਦੇ ਰਹਿਣ ਵਾਲੇ ਮਨੋਜ ਸ਼ਾਹੂਨੀ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਸ ਦੇ ਕਬਜ਼ੇ ’ਚੋਂ 45925 ਨਸ਼ੀਲੇ ਟੀਕੇ, 14832 ਨਸ਼ੀਲੇ ਕੈਪਸੂਲ ਅਤੇ 19700 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਇਹ ਵੀ ਪੜ੍ਹੋ- ਆਸਟਰੇਲੀਆ ਤੋਂ ਮੁੜ ਆਈ ਦੁਖਦਾਈ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
ਦੱਸ ਦਈਏ ਕਿ ਥਾਣਾ ਏ ਡਵੀਜ਼ਨ ਦੀ ਪੁਲਸ ਨੇ ਹੁਣ ਤੱਕ ਇਸ ਸਬੰਧ 'ਚ ਕੁੱਲ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਮੁਲਜ਼ਮ ਨਿਸ਼ਾਨ ਸ਼ਰਮਾ ਵਾਸੀ ਬਟਾਲਾ ਰੋਡ ਅੰਮ੍ਰਿਤਸਰ, ਮੁਲਜ਼ਮ ਰਾਜੀਵ ਕੁਮਾਰ ਵਾਸੀ ਨਮਕ ਮੰਡੀ ਅੰਮ੍ਰਿਤਸਰ, ਮੁਲਜ਼ਮ ਉਸਮਾਨ ਰਾਜਪੂਤ ਵਾਸੀ ਦੇਹਰਾਦੂਨ (ਉਤਰਾਖੰਡ) ਸ਼ਾਮਲ ਹਨ ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ 14 ਦਿਨਾਂ ਦੀ ਨਿਆਇਕ ਹਿਰਾਸਤ ’ਚ
ਮੁਲਜ਼ਮ ਸੰਜੀਵ ਅਰੋੜਾ ਵਾਸੀ ਵਿਕਾਸ ਪੁਰੀ ਨਵੀ ਆਬਾਦੀ, ਮੁਲਜ਼ਮ ਨਿਤਿਨ ਕੁਮਾਰ ਸਿੰਘ ਵਾਸੀ ਰੋਹਿਣੀ ਦਿੱਲੀ, ਮੁਲਜ਼ਮ ਰਿਸ਼ੀ ਕੁਮਾਰ ਸੀ ਬਲਾਕ ਉੱਤਰੀ ਪੱਛਮੀ ਦਿੱਲੀ ਅਤੇ ਮੁਲਜ਼ਮ ਰਾਜਨ ਕੁਮਾਰ ਵਾਸੀ ਸਰਨ ਬਿਹਾਰ ਆਦਿ ਨੂੰ ਗ੍ਰਿਫ਼ਤਾਰ ਕੀਤਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।