ਪਿੰਡ ਮੂਧਲ ''ਚ ਸਿੱਧੂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀਆਂ ਨੂੰ ਲਾਏ ਰਗੜੇ
Friday, Feb 11, 2022 - 04:31 PM (IST)
ਅੰਮ੍ਰਿਤਸਰ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕੇ ਅੰਮ੍ਰਿਤਸਰ ਈਸਟ ਦੇ ਪਿੰਡ ਮੂਧਲ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਤੇ ਇਲਾਕੇ ਦਾ ਜਿੰਨਾ ਵਿਕਾਸ ਉਨ੍ਹਾਂ ਕਰਵਾਇਆ, ਹੋਰ ਕਿਸੇ ਨੇ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਪਿੰਡ 'ਚ ਉਨ੍ਹਾਂ ਨੇ ਹੀ ਟਾਈਲਾਂ ਲਗਵਾਈਆਂ ਸਨ, ਮੂਧਲ ਤੋਂ ਵੇਰਕਾ ਤੱਕ ਸੜਕ 'ਚ ਥਾਂ-ਥਾਂ ਟੋਏ ਪਏ ਹੋਏ ਸਨ, ਜੋ ਅੱਜ ਲਿਸ਼ਕਦੀ ਦਿਖਾਈ ਦਿੰਦੀ ਹੈ। ਕੋਰੋਨਾ ਕਾਲ ਦੌਰਾਨ ਡੇਢ ਕਰੋੜ ਦਾ ਰਾਸ਼ਨ ਆਪਣੇ ਪੱਲਿਓਂ ਦਿੱਤਾ ਤੇ ਇਸ ਪਿੰਡ 'ਚ ਵੀ 10 ਤੋਂ 20 ਲੱਖ ਰੁਪਏ ਦਾ ਰਾਸ਼ਨ ਦਿੱਤਾ। ਉਨ੍ਹਾਂ ਵੀਡੀਓ ਦਿਖਾਉਂਦਿਆਂ ਕਿਹਾ ਕਿ ਕੱਲ੍ਹ ਸੁਖਬੀਰ ਬਾਦਲ ਇਥੇ ਆਏ ਤੇ 300 ਕੁਰਸੀਆਂ 'ਤੇ ਕੋਈ ਬੰਦਾ ਨਜ਼ਰ ਨਹੀਂ ਆਇਆ। ਸਿੱਧੂ ਨੇ ਅਕਾਲੀਆਂ ਬਾਰੇ ਕਿਹਾ ਕਿ ਇਨ੍ਹਾਂ ਨੇ ਕਿਸੇ ਦਾ ਭਲਾ ਨਹੀਂ ਕੀਤਾ। ਸਿੱਧੂ ਨੇ ਮਜੀਠੀਆ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ 10 ਸਾਲਾਂ 'ਚ ਕਦੇ ਇਥੇ ਆਇਆ, ਕੀ ਇਨ੍ਹਾਂ ਦਸਾਂ ਸਾਲਾਂ 'ਚ ਇਨ੍ਹਾਂ ਨੇ ਕੋਈ ਵਿਕਾਸ ਕਰਵਾਇਆ? ਜੇ ਇਹ ਸਭ ਸਿੱਧੂ ਨੇ ਕੀਤਾ ਤਾਂ ਮੈਨੂੰ ਵੋਟਾਂ ਪਾ ਦਿਓ। ਉਨ੍ਹਾਂ ਕਿਹਾ ਕਿ ਮੈਂ ਜਿੰਨਾ ਭਲਾ ਲੋਕਾਂ ਦਾ ਕਰ ਸਕਦਾ ਸੀ, ਕੀਤਾ।
ਇਹ ਵੀ ਪੜ੍ਹੋ : ਰਾਘਵ ਚੱਢਾ ਨੇ ਘੇਰੀ ਕਾਂਗਰਸ, ਕਿਹਾ- CM ਚੰਨੀ ਨੇ ਪੰਜਾਬ ਦੇ 36000 ਕੱਚੇ ਮੁਲਾਜ਼ਮਾਂ ਨੂੰ ਦਿੱਤਾ ਧੋਖ਼ਾ
ਕੇਜਰੀਵਾਲ ਬਾਰੇ ਸਿੱਧੂ ਨੇ ਕਿਹਾ ਕਿ ਜੋ ਪਿਛਲੀ ਵਾਰ 110 ਸੀਟਾਂ ਜਿੱਤਣ ਦਾ ਦਾਅਵਾ ਕਰਦਾ ਸੀ, ਉਸ ਨੂੰ ਸਿਰਫ 20 ਸੀਟਾਂ ਮਿਲੀਆਂ ਸਨ। ਅੱਜ ਕੇਜਰੀਵਾਲ ਕਹਿੰਦਾ ਔਰਤਾਂ ਨੂੰ ਹਜ਼ਾਰ ਰੁਪਏ ਦੇਵਾਂਗੇ। ਕੀ ਇਸ ਨੇ ਕਿਸੇ ਕਿਸਾਨ ਦਾ ਬਿੱਲ ਮੁਆਫ ਕੀਤਾ। ਕੇਜਰੀਵਾਲ ਨੇ ਟੀਚਰਾਂ ਨੂੰ 15-15 ਦਿਨ ਦੇ ਕੰਟ੍ਰੈਕਟ 'ਤੇ ਡੈਲੀ ਵੇਜ 'ਤੇ ਰੱਖਿਆ ਹੋਇਆ ਹੈ। ਸਿੱਧੂ ਨੇ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਜੇਕਰ ਇਸ ਵਾਰ ਵੀ ਕਾਂਗਰਸ ਜਿੱਤਦੀ ਹੈ ਤਾਂ ਔਰਤਾਂ ਨੂੰ ਸਨਮਾਨ ਵਜੋਂ 1100 ਰੁਪਏ ਤੇ ਸਾਲ ਦੇ 8 ਸਿਲੰਡਰ ਫ੍ਰੀ ਦੇਵਾਂਗੇ, 2 ਫੀਸਦੀ ਰਜਿਸਟਰੀਆਂ ਔਰਤਾਂ ਦੇ ਨਾਂ 'ਤੇ ਜਿਹੜਾ ਕਰਵਾਊ, ਉਸ ਦੀ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਲੱਗੇਗੀ, ਲੜਕੀ 5ਵੀਂ ਪਾਸ ਲੜਕੀ ਨੂੰ 5 ਹਜ਼ਾਰ, 10ਵੀਂ ਪਾਸ ਲੜਕੀ ਨੂੰ 15 ਹਜ਼ਾਰ ਤੇ 12ਵੀਂ ਪਾਸ ਨੂੰ 20 ਹਜ਼ਾਰ ਰੁਪਏ ਤੇ ਕੰਪਿਊਟਰ ਦੇਵਾਂਗੇ।
ਇਹ ਵੀ ਪੜ੍ਹੋ : ਪੰਜਾਬ ਨੂੰ ਅੱਗੇ ਲਿਜਾਣ ਲਈ ਸਹੀ ਆਗੂ ਤੇ ਗਠਜੋੜ ਚੁਣੋ : ਸੁਖਬੀਰ ਬਾਦਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।