ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸੀਲ ਕੀਤੀ ਨਾਜਾਇਜ਼ ਕਾਰ ਪਾਰਕਿੰਗ ਦੀ ਦੋ ਭਰਾਵਾਂ ਨੇ ਤੋੜੀ ਸੀਲ, ਮਾਮਲਾ ਦਰਜ

06/29/2022 10:33:35 AM

ਗੁਰਦਾਸਪੁਰ (ਵਿਨੋਦ) - ਦੋ ਭਰਾਵਾਂ ਵੱਲੋਂ ਆਪਣੇ ਘਰ ਦੇ ਨਾਲ ਖਾਲੀ ਪਲਾਟ ਵਿਚ ਬਿਨਾਂ ਮੰਜ਼ੂਰੀ, ਬਿਨਾਂ ਨਕਸ਼ਾ ਪਾਸ ਕਰਵਾਏ ਟੈਪਰੇਰੀ ਟੀਨ ਦੀਆਂ ਸੈੱਡਾਂ ਪਾ ਚਲਾਈ ਜਾ ਰਹੀ ਨਾਜਾਇਜ਼ ਕਾਰ ਪਾਰਕਿੰਗ ਨੂੰ ਬੀਤੇ ਦਿਨੀਂ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸੀਲ ਕਰ ਦਿੱਤਾ ਗਿਆ ਸੀ। ਦੋਵਾਂ ਭਰਾਵਾਂ ਵੱਲੋਂ ਉਕਤ ਸੀਲ ਨੂੰ ਤੋੜ ਕੇ ਨਗਰ ਕੌਂਸਲ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ। ਇਸ ’ਤੇ ਸਿਟੀ ਪੁਲਸ ਵੱਲੋਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦੀ ਸ਼ਿਕਾਇਤ ’ਤੇ ਦੋਵਾਂ ਭਰਾਵਾਂ ਖ਼ਿਲਾਫ਼ ਧਾਰਾ 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

ਸਹਾਇਕ ਸਬ ਇੰਸਪੈਕਟਰ ਅਜੇ ਰਾਜਨ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਕੁਮਾਰ ਨੇ ਆਪਣੇ ਦਫ਼ਤਰ ਦੇ ਪੱਤਰ ਅਨੁਸਾਰ ਦੱਸਿਆ ਕਿ ਦੋਸ਼ੀਆਂ ਇੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ ਪੁੱਤਰਾਨ ਪ੍ਰੇਮ ਸਿੰਘ ਵਾਸੀਆਨ ਬਾਠ ਵਾਲੀ ਗਲੀ ਜੇਲ੍ਹ ਰੋਡ ਗੁਰਦਾਸਪੁਰ ਵੱਲੋਂ ਆਪਣੇ ਘਰ ਦੇ ਨਾਲ ਖਾਲੀ ਪਲਾਟ ਵਿਚ ਬਿਨਾਂ ਮੰਜ਼ੂਰੀ, ਬਿਨਾਂ ਨਕਸ਼ਾ ਪਾਸ ਕਰਵਾਏ, ਟੈਪਰੇਰੀ ਟੀਨ ਦੀਆਂ ਸੈਡਾਂ ਪਾ ਕੇ ਨਾਜਾਇਜ਼ ਤੌਰ ’ਤੇ ਕਾਰ ਪਾਰਕਿੰਗ ਚਲਾਈ ਜਾ ਰਹੀ ਸੀ। ਇਸ ਸਬੰਧੀ ਉਨਾਂ ਵੱਲੋਂ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ 6-6-22 ਨੂੰ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਸੀ। ਦੋਸ਼ੀਆਂ ਵੱਲੋਂ ਹੁਣ ਸੀਲ ਨੂੰ ਤੋੜ ਕੇ ਹੁਕਮਾਂ ਦੀ ਉਲੰਘਣਾ ਕੀਤੀ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


rajwinder kaur

Content Editor

Related News