ਅੰਮ੍ਰਿਤਸਰ 'ਚ ਤੁੰਗ ਢਾਬ ਡਰੇਨ 'ਤੇ ਬਣੇ ਇਸ ਪੁਲ਼ ਨੂੰ 10 ਦਿਨਾਂ ਅੰਦਰ ਢਾਹੁਣ ਦੇ ਹੁਕਮ, ਜਾਣੋ ਵਜ੍ਹਾ

Saturday, Jul 08, 2023 - 02:09 PM (IST)

ਅੰਮ੍ਰਿਤਸਰ (ਜ.ਬ)- ਨਵਜੋਤ ਸਿੱਧੂ ਦੀ ਰਿਹਾਇਸ਼ੀ ਕਾਲੋਨੀ ਹੋਲੀ ਸਿਟੀ ਵਿਚ ਦਾਖ਼ਲ ਹੋਣ ਲਈ ਤੁੰਗ ਢਾਬ ਡਰੇਨ ’ਤੇ ਬਣੇ ਪੁਲ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੇ ਗੈਰ ਕਾਨੂੰਨੀ ਐਲਾਨ ਕਰਦਿਆਂ ਇਸ ਪੁਲ ਨੂੰ ਢਾਉਣ ਦੇ ਹੁਕਮ ਦਿੱਤੇ ਹਨ। ਕਰੋੜਾਂ ਰੁਪਏ ਖਰਚ ਕੇ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਕਾਲੋਨੀ ਵਿਚ ਰਹਿ ਰਹੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਲੋਕ ਇਸ ਕਾਲੋਨਾਈਜ਼ਰ ਵਿਰੁੱਧ ਧੋਖਾਦੇਹੀ ਕਰਨ ਦਾ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ- ਵਿਜੀਲੈਂਸ ਦੀ ਵੱਡੀ ਕਾਰਵਾਈ, 8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ

ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਹਵਾਈ ਅੱਡਾ ਰੋਡ ਨੇੜੇ ਬਾਈਪਾਸ ’ਤੇ ਬਣੀ ਇਹ ਕਾਲੋਨੀ ਪਿਛਲੇ ਕੁਝ ਸਾਲਾਂ ਤੋਂ ਵਿਵਾਦਾਂ ਵਿਚ ਘਿਰੀ ਹੋਈ ਹੈ। ਕਾਲੋਨਾਈਜ਼ਰ ਵਲੋਂ ਕੀਤੀਆਂ ਗਈਆਂ ਅਨੇਕਾਂ ਬੇਨਿਯਮੀਆਂ ਨੂੰ ਲੈ ਕੇ ਕਲੋਨੀ ਵਾਸੀ ਪਹਿਲਾਂ ਹੀ ਸਰਕਾਰੇ-ਦਰਬਾਰੇ ਅਤੇ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਹਨ। ਕਾਲੋਨੀ ਦੇ ਬਾਹਰੋਂ ਅਟਾਰੀ ਬਾਰਡਰ ਨੂੰ ਜਾਣ ਵਾਲੇ ਮੁੱਖ ਹਾਈਵੇ ਨਾਲ ਵਗਦੀ ਤੁੰਗ ਢਾਬ ਡਰੇਨ ਉਪਰ ਕਾਲੋਨਾਈਜ਼ਰ ਵਲੋਂ ਕਾਲੋਨੀ ਕੱਟਣ ਤੋਂ ਪਹਿਲਾਂ ਕਥਿਤ ਗੈਰ-ਕਾਨੂੰਨੀ ਤਰੀਕੇ ਨਾਲ ਪੁਲ ਉਸਾਰਿਆ ਗਿਆ ਸੀ ਅਤੇ ਇਸ ਸਬੰਧੀ ਉਸ ਸਮੇਂ ਸਾਲ 2004 ਵਿਚ ਵੀ ਮਹਿਕਮੇ ਨੂੰ ਇਸ ਗੈਰ-ਕਾਨੂੰਨੀ ਪੁਲ ਦੀ ਸ਼ਿਕਾਇਤ ਮਿਲੀ ਸੀ, ਜਿਸ ’ਤੇ ਕਾਰਵਾਈ ਕਰਦਿਆਂ ਸੰਬੰਧਤ ਅਧਿਕਾਰੀਆਂ ਨੂੰ ਜਾਂਚ ਕਰਨ ਲਈ ਕਿਹਾ ਗਿਆ ਸੀ ਅਤੇ ਫਿਰ 15/6/2004 ਨੂੰ ਮਹਿਕਮੇ ਦੇ ਅਧਿਕਾਰੀਆਂ ਨੇ ਕਾਰਜਕਾਰੀ ਇੰਜੀਨੀਅਰ ਅੰਮ੍ਰਿਤਸਰ ਜਲ ਨਿਕਾਸ ਮੰਡਲ ਨੂੰ ਪੱਤਰ ਨੰਬਰ 511ਤਹਿਤ ਦੱਸਿਆ ਗਿਆ ਕਿ ਆਪ ਜੀ ਦੇ ਪੱਤਰ ਨੰਬਰ ਪਿੱਠ ਅੰਕ ਨੰਬਰ 2806/2004 ਮਿਤੀ 14/6/2004 ਦੇ ਤਹਿਤ ਇਲਾਕੇ ਦੇ ਜੇ ਈ ਤੋਂ ਹੋਰ ਟੀਮ ਨਾਲ ਮੌਕੇ ’ਤੇ ਜਾ ਕੇ ਵੇਖਿਆ ਗਿਆ ਹੈ ਡਰੇਨ ਦੀ ਭੁਰਜੀ 35150 ਦੇ ਸਾਹਮਣੇ ਬਣਾਇਆਂ ਜਾ ਰਿਹਾ ਇਹ ਪੁਲ ਗੈਰਕਾਨੂੰਨੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਫਾਇਰਿੰਗ, ਗੈਂਗਸਟਰ ਅਰਸ਼ਦੀਪ ਦੇ ਲੱਗੀ ਗੋਲ਼ੀ

ਹੈਰਾਨੀ ਵਾਲੀ ਗੱਲ ਇਹ ਹੈ ਕਿ 20 ਸਾਲ ਤੱਕ ਮਹਿਕਮੇ ਵਲੋਂ ਇਸ ਰਿਪੋਰਟ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਨਾਲ ਮਹਿਕਮੇ ਦੇ ਅਧਿਕਾਰੀਆਂ ਦੇ ਕੰਮਕਾਜ ਉਪਰ ਸਵਾਲੀਆ ਚਿੰਨ੍ਹ ਲੱਗਦਾ ਹੈ। ਇਸ ਤੋਂ ਅੱਗੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਪੁੱਡਾ ਵਲੋਂ ਕੀ ਵੇਖ ਕੇ ਇਸ ਕਾਲੋਨਾਈਜ਼ਰ ਨੂੰ ਲਾਇਸੈਂਸ ਜਾਰੀ ਕੀਤੇ ਗਏ ਸਨ। ਪਿਛਲੇ ਵੀਹ ਸਾਲਾਂ ਤੋਂ ਇਹ ਕਾਲੋਨਾਈਜਰ ਅਰਬਾਂ ਰੁਪਏ ਕਮਾ ਚੁੱਕਾ ਹੈ ਅਤੇ ਲੋਕਾਂ ਤੇ ਸਰਕਾਰ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਇਸ ਕਾਲੋਨਾਈਜਰ ਵਲੋਂ ਡਰੇਨ ਦੇ ਨੇੜਿਓਂ ਸਰਕਾਰੀ ਰਸਤਾ ਪੁੱਟਿਆ ਗਿਆ ਹੈ ਪਰ ਮਹਿਕਮਾ ਇਸ ਸਬੰਧੀ ਵੀ ਮੋਨ ਧਾਰੀ ਬੈਠਾ ਹੈ। ਬੀਤੇ ਦਿਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਲੋਂ ਕਾਲੋਨੀ ਦੇ ਮੁੱਖ ਗੇਟ ਉਪਰ ਲਾਏ ਪੁਲ ਦੇ ਗੈਰ-ਕਾਨੂੰਨੀ ਹੋਣ ਦੇ ਨੋਟਿਸ ਕਾਰਨ ਲੋਕਾਂ ਉਪਰ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਉਧਰ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਇਸ ਕਾਲੋਨਾਈਜ਼ਰ ਵਿਰੁੱਧ ਸਰਕਾਰ ਅਤੇ ਲੋਕਾਂ ਨਾਲ ਧੋਖਾ ਕਰਨ ਤਹਿਤ ਕੇਸ ਦਰਜ ਕਰ ਕੇ ਇਸ ਨੂੰ ਜੇਲ ਵਿਚ ਬੰਦ ਕੀਤਾ ਜਾਵੇ।

ਐਸੋਸੀਏਸ਼ਨ ਦੇ ਸਰਪ੍ਰਸਤ ਐੱਚ. ਐੱਸ. ਘੁੰਮ, ਰਿਟਾਇਰਡ ਜੁਆਇੰਟ ਡਿਪਟੀ ਡਾਇਰੈਕਟਰ ਆਈ. ਬੀ, ਰਾਜਨ ਮਾਨ, ਸੈਕਟਰੀ ਜਨਰਲ ਰਣਜੀਤ ਸਿੰਘ ਰਾਣਾ, ਗੁਰਦੇਵ ਸਿੰਘ ਮਾਹਲ ਰਿਟਾਇਰਡ ਜਨਰਲ ਮੈਨੇਜਰ, ਵਿਜੇ ਕੁਮਾਰ ਰੇਲਵੇ ਅਫਸਰ, ਡਾ. ਗਗਨਦੀਪ ਸਿੰਘ ਢਿੱਲੋਂ, ਜਉਗਏਸ਼ ਕਾਮਰਾ, ਦਿਲਬਾਗ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸਿੱਧੂ, ਰਾਜਬੀਰ ਸਿੰਘ ਸੰਧੂ, ਸਿਕੰਦਰ ਸਿੰਘ ਗਿੱਲ ,ਕਰਨ ਸਿੰਘ, ਅਮਨਦੀਪ ਸਿੰਘ ਸੇਠੀ, ਸੰਦੀਪ ਸਿੰਘ ਬਾਜਵਾ ਨੇ ਕਿਹਾ ਕਿ ਕਲੋਨਾਈਜ਼ਰ ਵਲੋਂ ਸੈਂਕੜੇ ਲੋਕਾਂ ਨਾਲ ਧੋਖਾਦੇਹੀ ਕੀਤੀ ਗਈ ਹੈ ਅਤੇ ਇਸ ਸਬੰਧੀ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਵੱਢਿਆ, ਵਾਰਦਾਤ ਤੋਂ ਪਹਿਲਾਂ ਬਣਾਈ ਵੀਡੀਓ

ਉਨ੍ਹਾਂ ਕਿਹਾ ਕਿ ਇਸ ਕਾਲੋਨਾਈਜ਼ਰ ਦੀ ਗਲਤੀ ਦੀ ਸਜ਼ਾ ਆਮ ਲੋਕਾਂ ਨੂੰ ਨਾ ਦਿੱਤੀ ਜਾਵੇ। ਇਸ ਕਾਲੋਨਾਈਜਰ ਨੇ ਸਰਕਾਰ ਤੇ ਲੋਕਾਂ ਨਾਲ ਧੋਖਾ ਕੀਤਾ ਹੈ ਇਸ ਲਈ ਇਸ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕੀਤਾ ਜਾਵੇ। ਇਸ ਸਬੰਧੀ  ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਕੇ ਇਸ ਕਾਲੋਨਾਈਜ਼ਰ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਨਾਲ ਹੀ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨਾਲ ਗੱਲਬਾਤ ਕਰਕੇ ਪੁਲ ਨਾ ਤੋੜਨ ਸਬੰਧੀ ਗੱਲ ਕਰਨ। ਉਨ੍ਹਾਂ ਕਿਹਾ ਕਿ ਇਹ ਕੋਲੋਨਾਈਜਰ ਦਾ ਕੰਮ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਣਾ ਹੈ। ਇਸ ਵਲੋਂ ਪਹਿਲਾਂ ਹੀ ਪੁੱਡਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਅਤੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਮਾਮਲਾ ਲਿਆ ਕੇ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਲੋਨਾਈਜ਼ਰ ਵਿਰੁੱਧ ਕਾਰਵਾਈ ਕਰਵਾਉਣ ਤੋਂ ਉਹ ਪਿੱਛੇ ਨਹੀਂ ਹੱਟਣਗੇ ਅਤੇ ਪੁਲ ਨੂੰ ਕਿਸੇ ਕੀਮਤ ਉਪਰ ਨਹੀਂ ਢਾਉਣ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਾਲੋਨੀ ਅੰਦਰ ਕਰੋੜਾਂ ਰੁਪਏ ਦੇ ਘਰ ਬਣਾਏ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News