ਟੀ. ਬੀ. ਦੀ ਬੀਮਾਰੀ ਦਾ ਜੇਕਰ ਸਮੇਂ ’ਤੇ ਨਾ ਕਰਵਾਇਆ ਜਾਵੇ ਇਲਾਜ ਤਾਂ ਮਰੀਜ਼ ਦੀ ਜਾ ਸਕਦੀ ਹੈ ਕੀਮਤੀ ਜਾਨ

Friday, Nov 22, 2024 - 05:35 PM (IST)

ਟੀ. ਬੀ. ਦੀ ਬੀਮਾਰੀ ਦਾ ਜੇਕਰ ਸਮੇਂ ’ਤੇ ਨਾ ਕਰਵਾਇਆ ਜਾਵੇ ਇਲਾਜ ਤਾਂ ਮਰੀਜ਼ ਦੀ ਜਾ ਸਕਦੀ ਹੈ ਕੀਮਤੀ ਜਾਨ

ਅੰਮ੍ਰਿਤਸਰ (ਦਲਜੀਤ)-ਸਿਹਤ ਵਿਭਾਗ ਵੱਲੋਂ ਟੀ. ਬੀ. ਦੀ ਗੰਭੀਰ ਬੀਮਾਰੀ ਤੋਂ ਮਰੀਜ਼ਾਂ ਨੂੰ ਬਚਾਉਣ ਲਈ ਲਗਾਤਾਰ ਜਾਗਰੂਕਤਾ ਲਿਆਂਦੀ ਜਾ ਰਹੀ ਹੈ। ਇਹ ਇੱਕ ਅਜਿਹੀ ਬੀਮਾਰੀ ਹੈ, ਜਿਸ ਦਾ ਸਮੇਂ ’ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਸਾਬਿਤ ਹੋ ਸਕਦੀ ਹੈ। ਵਿਭਾਗ ਵੱਲੋਂ ਬੋਹੜ ਵਾਲਾ ਸ਼ਿਵਾਲਾ ਮੰਦਰ ਵਿਖੇ ਲਗਾਏ ਗਏ ਮੈਡੀਕਲ ਵਿਸ਼ੇਸ਼ ਕੈਂਪ ਦੌਰਾਨ ਵੱਖ-ਵੱਖ ਬੀਮਾਰੀਆਂ ਨਾਲ ਸੰਬੰਧਤ 300 ਤੋਂ ਵਧੇਰੇ ਮਰੀਜ਼ਾਂ ਦੇ ਜਾਂਚ ਕਰ ਕੇ ਜਿੱਥੇ ਉਨ੍ਹਾਂ ਨੂੰ ਮੁਫਤ ਦਵਾਈ ਦਿੱਤੀ, ਉਥੇ ਹੀ ਉਕਤ ਬੀਮਾਰੀ ਦੀ ਰੋਕਥਾਮ ਅਤੇ ਲੱਛਣਾਂ ਬਾਰੇ ਜਾਣੂੰ ਕਰਵਾਇਆ ਗਿਆ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ

ਜ਼ਿਲ੍ਹਾ ਟੀ. ਬੀ. ਅਧਿਕਾਰੀ ਡਾ. ਵਿਜੇ ਗੋਤਵਾਲ ਨੇ ਦੱਸਿਆ ਕਿ ਇਹ ਇੱਕ ਅਜਿਹੀ ਬੀਮਾਰੀ ਹੈ ਜੋ ਕਿ ਇਲਾਜ ਨਾ ਕਰਵਾਉਣ ’ਤੇ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਦੋ ਹਫਤੇ ਤੋਂ ਪੁਰਾਣੀ ਖਾਂਸੀ ਅਤੇ ਲਗਾਤਾਰ ਭਾਰ ਘੱਟਣਾ, ਇਸ ਦੇ ਨਾਲ ਭੁੱਖ ਘੱਟ ਲੱਗਣੀ ਆਦਿ ਬੀਮਾਰੀ ਦੇ ਲੱਛਣ ਹਨ। ਉਕਤ ਬੀਮਾਰੀ ਨੂੰ ਗੰਭੀਰਤਾ ਨਾਲ ਦੇਖਦਿਆਂ ਹੋਇਆ ਸਰਕਾਰ ਵੱਲੋਂ ਮੁਫਤ ਮਰੀਜ਼ਾਂ ਨੂੰ ਦਵਾਈ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਵਿਭਾਗ ਦੀਆਂ ਟੀਮਾਂ ਲਗਾਤਾਰ ਇਸ ਬੀਮਾਰੀ ਦੀ ਗ੍ਰਿਫਤ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਅੱਠ ਮਹੀਨੇ ਦਵਾਈ ਚੱਲਣ ਤੱਕ ਫੋਲੋ ਕਰਦੀਆਂ ਹਨ ਅਤੇ ਮਰੀਜ਼ਾਂ ਦੇ ਵਾਰਿਸਾਂ ਨੂੰ ਵੀ ਦਵਾਈ ਖਵਾਈ ਜਾਂਦੀ ਹੈ। ਇੱਕ ਮਰੀਜ਼ ਜੇਕਰ ਦਵਾਈ ਦਾ ਸੇਵਨ ਨਹੀਂ ਕਰਦਾ ਤਾਂ ਉਹ ਕਈ ਮਰੀਜ਼ਾਂ ਨੂੰ ਇਹ ਬੀਮਾਰੀ ਦੇ ਸਕਦਾ ਹੈ।

ਇਹ ਵੀ ਪੜ੍ਹੋ- ਫ਼ੌਜਣ ਨੇ ਆਸ਼ਕਾਂ ਨੂੰ ਘਰ ਬੁਲਾ ਕੇ ਮਰਵਾ 'ਤਾ ਫ਼ੌਜੀ ਪਤੀ

ਉਨ੍ਹਾਂ ਦੱਸਿਆ ਕਿ ਸ਼ਿਵਾਲਾ ਮੰਦਰ ਦੇ ਸਹਿਯੋਗ ਅਤੇ ਰੈਡ ਕਰੋਸ ਸੁਸਾਇਟੀ ਦੇ ਨਾਲ-ਨਾਲ ਭਾਰਤ ਵਿਕਾਸ ਪ੍ਰੀਸ਼ਦ ਦੇ ਵਿਸ਼ੇਸ਼ ਸਹਿਯੋਗ ਸਦਕਾ ਇਹ ਕੈਂਪ ਲਗਾਇਆ ਗਿਆ ਹੈ। ਇਸੇ ਤਰ੍ਹਾਂ ਹੋਰ ਵੀ ਕੈਂਪ ਜ਼ਿਲ੍ਹੇ ਵਿੱਚ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 300 ਤੋਂ ਵਧੇਰੇ ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਪਵਨ ਬਿਆਲਾ, ਚੇਅਰਮੈਨ ਦਵਿੰਦਰ ਸ਼ਰਮਾ, ਮਨੋਹਰ ਸਹਿਗਲ, ਸਤੀਸ਼ ਸਲਵਾਨ, ਸੰਜੀਵ ਸ਼ਰਮਾ, ਸੰਜੀਵ ਜੈਨ, ਸੁਮਿਤ ਪੁਰੀ, ਰਾਕੇਸ਼ ਹਾਂਡਾ, ਸੁਰੇਸ਼ ਠਾਕੁਰ, ਦੀਪਕ ਭਾਟੀਆ, ਪ੍ਰਵੀਨ ਸ਼ਰਮਾ, ਦੀਪਕ ਸ਼ਰਮਾ, ਰਵੀ ਦੱਤ, ਰਾਜੀਵ ਅਗਰਵਾਲ ਅਤੇ ਹੋਰ ਮੌਜੂਦ ਸਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੂੰ ਮਿਲੀ ਸਫ਼ਲਤਾ, 10 ਵਿਦੇਸ਼ੀ ਹਥਿਆਰਾਂ ਸਮੇਤ 6 ਨੌਜਵਾਨ ਕਾਬੂ, ਇਕ ਲੜ ਚੁੱਕਾ ਸਰਪੰਚੀ ਦੀ ਚੋਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News