ਬਿਨਾਂ ਪਰਮਿਟ ਸ਼ਰਾਬ ਸਰਵ ਕਰਨ ’ਤੇ ਹੋਟਲ ’ਤੇ ਛਾਪੇਮਾਰੀ
Tuesday, Dec 02, 2025 - 01:21 PM (IST)
ਅੰਮ੍ਰਿਤਸਰ (ਇੰਦਰਜੀਤ)-ਜ਼ਿਲਾ ਆਬਕਾਰੀ ਵਿਭਾਗ ਨੂੰ ਇਕ ਕਾਰਵਾਈ ਦੌਰਾਨ ਸੂਚਨਾ ਮਿਲੀ ਕਿ ਅੰਮ੍ਰਿਤਸਰ ਦੇ ਸਰਕਟ ਹਾਊਸ ਨਾਲ ਲੱਗਦੇ ਪ੍ਰਸਿੱਧ ਹੋਟਲ ਦੇ ਬੈਂਕੁਇਟ ਹਾਲ ਵਿਚ ਇਕ ਪ੍ਰੋਗਰਾਮ ਦੌਰਾਨ ਬਿਨਾਂ ਪਰਮਿਟ ਸ਼ਰਾਬ ਸਰਵ ਕੀਤੀ ਜਾ ਰਹੀ ਹੈ। ਇਹ ਕਾਰਵਾਈ ਜ਼ਿਲਾ ਆਬਕਾਰੀ ਅਧਿਕਾਰੀ ਲਲਿਤ ਕੁਮਾਰ ਦੇ ਨਿਰਦੇਸ਼ਾਂ ’ਤੇ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 2, 3, 4 ਤੇ 5 ਨੂੰ ਕਈ ਜ਼ਿਲ੍ਹਿਆਂ 'ਚ...
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਆਬਕਾਰੀ ਦਿਲਬਾਗ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲਾ ਆਬਕਾਰੀ ਅਧਿਕਾਰੀ ਲਲਿਤ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਸਰਕਟ ਹਾਊਸ ਦੇ ਅੰਦਰ ਇਕ ਮਸ਼ਹੂਰ ਹੋਟਲ ਵਿਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ, ਜਿਥੇ ਬਿਨਾਂ ਪਰਮਿਟ ਦੇ ਸ਼ਰਾਬ ਸਰਵ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਪੰਜਾਬ ਦਾ ਇਹ ਵੱਡਾ ਜ਼ਿਲ੍ਹਾ ਖ਼ਤਰੇ ਦੇ ਸਾਏ ਹੇਠ, 12 ਤੋਂ ਵੱਧ ਪਿੰਡਾਂ 'ਚ ਲਗਾਤਾਰ ਚੱਲ ਰਹੀ...
ਉਨ੍ਹਾਂ ਦੱਸਿਆ ਕਿ ਵਿਆਹ ਪ੍ਰੋਗਰਾਮ ਲਈ ਪਰਮਿਟ ਦੀ ਫੀਸ 2000 ਰੁਪਏ ਹੈ। ਆਬਕਾਰੀ ਵਿਭਾਗ ਦੀ ਟੀਮ ਨੇ ਮੌਕੇ ’ਤੇ ਛਾਪੇਮਾਰੀ ਕੀਤੀ ਅਤੇ ਜਾਣਕਾਰੀ ਸਹੀ ਨਿਕਲੀ। ਕਾਰਵਾਈ ਲਈ ਇੰਸਪੈਕਟਰ ਧਰਮਿੰਦਰ ਸ਼ਰਮਾ ਅਤੇ ਮੋਹਿਤ ਕੁਮਾਰ ਦੀ ਅਗਵਾਈ ਵਿਚ ਟੀਮ ਨੂੰ ਭੇਜਿਆ ਜਿਥੇ ਸ਼ਰਾਬ ਸਰਵ ਕੀਤੀ ਜਾ ਰਹੀ ਹੈ। ਏ. ਈ. ਟੀ. ਸੀ. ਚੀਮਾ ਨੇ ਦੱਸਿਆ ਕਿ ਕਿਸੇ ਵੀ ਪ੍ਰੋਗਰਾਮ ਦੇ ਆਯੋਜਨ ਲਈ ਐੱਲ-50 (ਏ) ਪਰਮਿਟ ਦੀ ਲੋੜ ਹੁੰਦੀ ਹੈ, ਜਿਸ ਨੂੰ ਅਧਿਕਾਰੀਆਂ ਵਲੋਂ ਪੁੱਛੇ ਜਾਣ ’ਤੇ ਮੈਨੇਜਰ ਪੇਸ਼ ਕਰਨ ਵਿਚ ਅਸਫਲ ਰਿਹਾ। ਵਿਭਾਗੀ ਟੀਮਾਂ ਨੇ ਛੇ ਬੋਤਲਾਂ ਵਿਦੇਸ਼ੀ ਸ਼ਰਾਬ ਵੀ ਬਰਾਮਦ ਕੀਤੀਆਂ।
ਇਹ ਵੀ ਪੜ੍ਹੋ- ਪੰਜਾਬ: ਅਨਾਥ ਤੇ ਬੇਸਹਾਰਾ ਬੱਚਿਆਂ ਦੇ ਚਿਲਡਰਨ ਹੋਮ ਦੀ ਰਜਿਸਟ੍ਰੇਸ਼ਨ ਕਰਨਾ ਲਾਜ਼ਮੀ, 15 ਦਸੰਬਰ ਆਖਰੀ ਤਰੀਖ
ਚੀਮਾ ਨੇ ਦੱਸਿਆ ਕਿ ਇਕ ਚਲਾਨ ਜਾਰੀ ਕੀਤਾ ਗਿਆ ਹੈ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਇਕ ਰਿਪੋਰਟ ਸੌਂਪ ਦਿੱਤੀ ਗਈ ਹੈ, ਜਿਥੇ ਕਾਨੂੰਨ ਅਨੁਸਾਰ ਜੁਰਮਾਨਾ ਨਿਰਧਾਰਤ ਕੀਤਾ ਜਾਵੇਗਾ। ਸਹਾਇਕ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਹ ਫੀਸ ਨਾਮਾਤਰ ਹੈ ਅਤੇ ਇਹ ਯਕੀਨੀ ਬਣਾਉਣ ਲਈ ਲਈ ਜਾਂਦੀ ਹੈ ਕਿ ਉਹ ਜਾਣਦੇ ਹਨ ਕਿ ਪ੍ਰੋਗਰਾਮ ਕਿੱਥੇ ਅਤੇ ਕਿਸ ਮੈਰਿਜ ਪੈਲੇਸ ਵਿਚ ਹੋ ਰਿਹਾ ਹੈ, ਤਾਂ ਜੋ ਉਹ ਕੈਟਰਿੰਗ ’ਤੇ ਇਕੱਠੇ ਕੀਤੇ ਗਏ ਜੀ. ਐੱਸ. ਟੀ. ਦਾ ਅੰਦਾਜ਼ਾ ਲਗਾ ਸਕਣ।
