BOP ਮੁਹਾਵਾ ਇਲਾਕੇ ’ਚ 5 ਕਰੋੜ ਦੀ ਹੈਰੋਇਨ ਜ਼ਬਤ
Wednesday, Jul 17, 2024 - 04:13 PM (IST)

ਅੰਮ੍ਰਿਤਸਰ(ਨੀਰਜ)-ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਬੀ. ਓ. ਪੀ. ਮੁਹਾਵਾ ਦੇ ਇਲਾਕੇ ਵਿਚ ਹੈਰੋਇਨ ਦਾ ਇਕ ਪੈਕਟ ਬਰਾਮਦ ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹੈਰੋਇਨ ਦੇ ਪੈਕਟ ਨਾਲ ਤਿੰਨ ਜੋੜੇ ਚੱਪਲਾਂ, ਇਕ ਦਾਤਰ, ਇਕ ਤੌਲੀਆ ਅਤੇ ਇਕ ਪਾਣੀ ਦੀ ਬੋਤਲ ਵੀ ਬਰਾਮਦ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਹੈਰੋਇਨ ਦੀ ਇਹ ਖੇਪ ਤਿੰਨ ਸਮੱਗਲਰਾਂ ਵੱਲੋਂ ਲਿਜਾਈ ਜਾ ਰਹੀ ਸੀ ਅਤੇ ਇਹ ਖੇਪ ਵੀ ਡਰੋਨ ਰਾਹੀਂ ਸੁੱਟੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8