ਗੁਰੂ ਤੇਗ ਬਹਾਦਰ ਫੋਰਥ ਸੈਨਟੇਨਰੀ ਕਾਲਜ ਦਾ ਪਹਿਲਾ ਗਰੈਜ਼ੂਏਸ਼ਨ ਸਮਾਗਮ ਆਯੋਜਿਤ

Tuesday, May 05, 2026 - 10:07 PM (IST)

ਗੁਰੂ ਤੇਗ ਬਹਾਦਰ ਫੋਰਥ ਸੈਨਟੇਨਰੀ ਕਾਲਜ ਦਾ ਪਹਿਲਾ ਗਰੈਜ਼ੂਏਸ਼ਨ ਸਮਾਗਮ ਆਯੋਜਿਤ

ਅੰਮ੍ਰਿਤਸਰ, (ਸਰਬਜੀਤ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਤੇਗ ਬਹਾਦਰ ਫੋਰਥ ਸੈਨਟੇਨਰੀ ਕਾਲਜ ਦਾ ਪਲੇਠਾ ਗਰੈਜੂਏਸ਼ਨ ਸੈਰੇਮਨੀ ਸਮਾਗਮ ਆਯੋਜਿਤ ਕੀਤਾ ਗਿਆ।

ਸਮਾਗਮ ਨੂੰ ਸੰਬੋਧਨ ਕਰਦਿਆਂ  ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਅੱਜ ਇਥੋਂ ਇੰਜੀਨੀਅਰਿੰਗ ਕਰ ਕੇ ਜਾਣ ਵਾਲੇ ਵਿਦਿਆਰਥੀਆਂ ਦਾ ਪਲੇਠਾ ਗਰੈਜ਼ੂਏਸ਼ਨ ਸੈਰਮਨੀ ਸਮਾਗਮ ਹੋ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਵਾਸਤੇ ਕਾਲਜ ਦੇ ਚੇਅਰਮੈਨ ਹਰਜੀਤ ਸਿੰਘ ਪੱਪਾ ਅਤੇ ਕੋ ਚੇਅਰਮੈਨ ਭੁਪਿੰਦਰ ਸਿੰਘ ਗਿੰਨੀ ਦੇ ਨਾਲ-ਨਾਲ ਮੈਡਮ ਰਮਿੰਦਰ ਕੌਰ ਰੰਧਾਵਾ ਡਾਇਰੈਕਟਰ ਤੇ ਸਮੁੱਚਾ ਸਟਾਫ ਵਧਾਈ ਦਾ ਪਾਤਰ ਹੈ। ਉਹਨਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਇਹ ਕਾਲਜ ਇਕ ਪੋਲੀਟੈਕਨੀਕ ਸੀ ਤੇ ਇਥੇ ਸਟਾਫ ਦੀਆਂ 8-8, 9-9 ਮਹੀਨੇ ਦੀਆਂ ਤਨਖਾਹਾਂ ਪੈਂਡਿੰਗ ਹੁੰਦੀਆਂ ਸਨ। ਉਹਨਾਂ ਕਿਹਾ ਕਿ ਫਿਰ ਸਮਾਂ ਆਇਆ ਜਦੋਂ ਕਾਲਜ ਦੇ ਚੇਅਰਮੈਨ, ਕੋ ਚੇਅਰਮੈਨ, ਡਾਇਰੈਕਟਰ ਤੇ ਸਮੁੱਚੇ ਸਟਾਫ ਨੇ ਬਹੁਤ ਮਿਹਨਤ ਕੀਤੀ ਤੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਇਸਦੀਆਂ ਰੁਕੀਆਂ ਹੋਈਆਂ ਫਾਈਲਾਂ ਕੱਢਵਾਈਆਂ ਤੇ ਇਹ ਪੋਲੀਟੈਕਨੀਕ ਪੂਰਨ ਇੰਜੀਨੀਅਰਿੰਗ ਕਾਲਜ ਵਿਚ ਤਬਦੀਲ ਹੋ ਗਿਆ।

ਉਹਨਾਂ ਕਿਹਾ ਕਿ ਹੁਣ ਇਸ ਕਾਲਜ ਦਾ ਪਲੇਠਾ ਬੈਚ ਨਿਕਲ ਰਿਹਾ ਹੈ ਤੇ ਉਹ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹਨ ਤੇ ਜ਼ਿੰਦਗੀ ਵਿਚ ਉਹਨਾਂ ਦੀ ਕਾਮਯਾਬੀ ਦੀ ਅਰਦਾਸ ਕਰਦੇ ਹਨ।

ਉਹਨਾਂ ਕਿਹਾ ਕਿ ਜੀਟੀਬੀ ਇੰਜੀਨੀਅਰਿੰਗ ਕਾਲਜ ਵਿਚ ਹਰ ਸਾਲ ਵਿਦਿਆਰਥੀਆਂ ਦੀ ਪਲੇਸਮੈਂਟ ਹੁੰਦੀ ਹੈ। ਵਿਦਿਆਰਥੀਆਂ ਨੂੰ ਬਹੁਤ ਚੰਗੇ ਪੈਕਜ ਮਿਲ ਰਹੇ ਹਨ। ਨਾਨਕ ਪਿਆਊ ਇੰਸਟੀਚਿਊਟ, ਗੁਰੂ ਗੋਬਿੰਦ ਸਿੰਘ ਕਾਲਜ ਤੇ ਗੁਰੂ ਤੇਗ ਬਹਾਦਰ ਕਾਲਜ ਵਿਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਵਿਚ ਪਲੇਸਮੈਂਟ ਹੋਈ ਹੈ। 

ਉਹਨਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਟੀਮ ਵਰਕ ਨਾਲ ਕੰਮ ਕਰ ਕੇ ਰਹਿੰਦੇ ਕਾਰਜ ਵੀ ਪੂਰੇ ਹੋਣਗੇ ਤੇ ਅਸੀਂ ਮਿਆਰੀ ਸਿੱਖਿਆ ਦੇਵਾਂਗੇ। ਇਸ ਮੌਕੇ ਕੋ ਚੇਅਰਮੈਨ ਅਮਰਜੀਤ ਸਿੰਘ ਫਤਿਹ ਨਗਰ, ਇੰਦਰਜੀਤ ਸਿੰਘ ਮੋਂਟੀ, ਬਲਬੀਰ ਸਿੰਘ ਬਾਲੀ ਡਾਇਰੈਕਟਰ, ਹਰਿੰਦਰ ਸਿੰਘ ਮੋਖਾ, ਗੁਰਮੀਤ ਸਿੰਘ ਟਿੰਕੂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।


author

Rakesh

Content Editor

Related News