ਗੁਰੂ ਨਾਨਕ ਦੇਵ ਹਸਪਤਾਲ ਦੇ ਕਰਮਚਾਰੀ ਨੇ ਮਰੀਜ਼ ਨਾਲ ਕੀਤਾ ਦੁਰਵਿਵਹਾਰ, ਤਾਲੇ ਨੂੰ ਲੈ ਕੇ ਹੋਇਆ ਵਿਵਾਦ

07/12/2022 1:53:15 PM

ਅੰਮ੍ਰਿਤਸਰ (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ ਇਕ ਮਰੀਜ਼ ਨੇ ਹਸਪਤਾਲ ਦੇ ਕਰਮਚਾਰੀ ਨਾਲ ਦੁਰਵਿਵਹਾਰ ਦਾ ਦੋਸ਼ ਲਾਇਆ ਹੈ। ਜੋਗਿੰਦਰ ਸਿੰਘ ਨਾਂ ਦੇ ਮਰੀਜ਼ ਅਨੁਸਾਰ ਉਹ ਬਵਾਸੀਰ ਦੀ ਬੀਮਾਰੀ ਤੋਂ ਪੀੜਤ ਹੈ ਅਤੇ ਸਰਜੀਕਲ ਵਾਰਡ ਨੰਬਰ 5 ਵਿਚ ਇਲਾਜ ਅਧੀਨ ਹੈ। ਮੰਗਲਵਾਰ ਸਵੇਰੇ ਉਸ ਦੀ ਸਾਢੇ ਤਿੰਨ ਸਾਲ ਦੀ ਬੇਟੀ ਅਚਾਨਕ ਰੋਣ ਲੱਗੀ, ਜਿਸ ਦੌਰਾਨ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਬਾਹਰੋਂ ਉਸ ਲਈ ਦੁੱਧ ਲੈ ਕੇ ਆਉਂਦਾ ਹੈ। ਜਦੋਂ ਉਹ ਵਾਰਡ ਦੇ ਦਰਵਾਜ਼ੇ ਨੇੜੇ ਪੁੱਜਾ ਤਾਂ ਉਥੇ ਤਾਲਾ ਲੱਗਾ ਹੋਇਆ ਸੀ ਅਤੇ ਆਲੇ-ਦੁਆਲੇ ਕੋਈ ਨਹੀਂ ਸੀ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ: ਕੂੜੇ ਦੇ ਢੇਰ ’ਚੋਂ ਮਿਲੀ 8 ਮਹੀਨੇ ਦੇ ਬੱਚੇ ਦੀ ਲਾਸ਼

ਉਸ ਨੇ ਨਰਸਿੰਗ ਮੈਡਮ ਦੇ ਕਮਰੇ ਤੋਂ ਤਾਲੇ ਦੀ ਚਾਬੀ ਚੁੱਕੀ ਅਤੇ ਦਰਵਾਜ਼ਾ ਖੋਲ੍ਹ ਕੇ ਬਾਹਰ ਚੱਲਾ ਗਿਆ। ਦੱਸ ਮਿੰਟ ਬਾਅਦ ਵਾਰਡ ਵਿਚ ਵਾਪਸ ਆਇਆ ਤਾਂ ਉਸ ਨੇ ਤਾਲਾ ਲਗਾ ਕੇ ਚਾਬੀ ਫਿਰ ਉਥੇ ਰੱਖ ਦਿੱਤੀ। ਇਸ ਦੌਰਾਨ ਇਕ ਕਰਮਚਾਰੀ ਉਸ ਦੇ ਕੋਲ ਆਇਆ ਅਤੇ ਗਾਲੀ-ਗਲੋਚ ਕਰਨ ਲੱਗਾ ਅਤੇ ਤਾਲਾ ਕਿਉਂ ਖੋਲ੍ਹਣ ਲਈ ਵਿਵਾਦ ਕਰਨ ਲੱਗਾ। ਵਿਵਾਦ ਦੌਰਾਨ ਉਸ ਨੇ ਮੈਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਮੇਰਾ ਮੋਬਾਇਲ ਖੋਹ ਕੇ ਜ਼ਮੀਨ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਬੁਰਾ ਭਲਾ ਕਹਿੰਦਾ ਹੋਇਆ ਉਥੋਂ ਚਲਾ ਗਿਆ।

ਪੜ੍ਹੋ ਇਹ ਵੀ ਖ਼ਬਰ: ਦਿਲ ਕੰਬਾਊ ਹਾਦਸਾ: ਵਿਧਾਇਕ ਸ਼ੈਰੀ ਕਲਸੀ ਦੇ PA ਸਣੇ 3 ਨੌਜਵਾਨਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ (ਤਸਵੀਰਾਂ)

ਜੋਗਿੰਦਰ ਸਿੰਘ ਅਨੁਸਾਰ ਇਹ ਕਰਮਚਾਰੀ ਪੂਰੀ ਰਾਤ ਏ. ਸੀ. ਲਗਾ ਕੇ ਕਮਰੇ ਵਿਚ ਸੁੱਤਾ ਰਹਿੰਦਾ ਹੈ। ਰਾਤ ਨੂੰ ਜੇਕਰ ਮਰੀਜ਼ ਦੇ ਪਰਿਵਾਰਕ ਮੈਂਬਰ ਬਾਹਰ ਜਾਣ ਚਾਹੁੰਣ ਤਾਂ ਜਗਾਉਣ ’ਤੇ ਦੁਰਵਿਵਹਾਰ ਕਰਦਾ ਹੈ। ਇਸ ਗੱਲ ਦੀ ਸ਼ਿਕਾਇਤ ਉਸ ਨੇ ਸਟਾਫ ਨੂੰ ਵੀ ਕੀਤੀ ਸੀ। ਇਸ ਕਰਮਚਾਰੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹਾ ਕਿਸੇ ਹੋਰ ਨਾਲ ਨਾ ਹੋ ਸਕੇ। ਦੂਸਰੇ ਪਾਸੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ. ਡੀ. ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਸਬੰਧ ਵਿਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕੁਝ ਕਹਿਣ ਦੀ ਸਥਿਤੀ ਵਿਚ ਹੋਣਗੇ।

ਪੜ੍ਹੋ ਇਹ ਵੀ ਖ਼ਬਰ:  ਜੇਠ-ਜਠਾਣੀ ਤੋਂ ਦੁਖੀ ਦਰਾਣੀ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ

 


rajwinder kaur

Content Editor

Related News