ਗੁਰੂ ਕੀ ਬੇਰ ਸਾਹਿਬ ’ਚ ਚੋਰਾਂ ਨੇ ਬਣਾਇਆ ਕਰਿਆਨਾ ਸਟੋਰ ਨੂੰ ਨਿਸ਼ਾਨਾ

Monday, Apr 25, 2022 - 11:48 AM (IST)

ਗੁਰੂ ਕੀ ਬੇਰ ਸਾਹਿਬ ’ਚ ਚੋਰਾਂ ਨੇ ਬਣਾਇਆ ਕਰਿਆਨਾ ਸਟੋਰ ਨੂੰ ਨਿਸ਼ਾਨਾ

ਤਰਸਿੱਕਾ (ਤਰਸੇਮ) - ਬੀਤੀ ਰਾਤ ਥਾਣਾ ਮੱਤੇਵਾਲ ਦੇ ਖੇਤਰ ਵਿਚ ਪੈਂਦੇ ਅੱਡਾ ਗੁਰੂ ਕੀ ਬੇਰ ਸਾਹਿਬ ਵਿਖੇ ਸਥਿਤ ਨਰਿੰਦਰ ਕਰਿਆਨਾ ਸਟੋਰ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ ਹੈ। ਚੋਰਾਂ ਨੇ ਸੰਨ੍ਹ ਲਾਉਂਦਿਆਂ ਦੁਕਾਨ ਵਿਚੋਂ ਇਨਵਰਟਰ, ਕਰਿਆਨੇ ਦਾ ਸਾਮਾਨ ਤੇ ਨਕਦੀ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।

ਇਸ ਸਬੰਧੀ ਦੁਕਾਨ ਦੇ ਮਾਲਕ ਨਰਿੰਦਰ ਸਿੰਘ ਬਾਠ ਭੋਏ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਦੁਕਾਨ ਬੰਦ ਕਰ ਕੇ ਗਏ ਸਨ। ਰਾਤ ਨੂੰ ਚੋਰਾਂ ਨੇ ਦੁਕਾਨ ਦਾ ਸਟਰ ਤੋੜ ਕੇ ਗੱਲੇ ਵਿਚ ਪਏ 20 ਹਜ਼ਾਰ ਰੁਪਏ, ਇਕ ਇੰਨਵਰਟਰ ਤੇ ਹੋਰ ਕਰਿਆਨੇ ਦਾ ਸਾਮਾਨ ਚੋਰੀ ਕਰ ਲਿਆ। ਇਸ ਚੋਰੀ ਦੀ ਜਾਣਕਾਰੀ ਉਸ ਨੂੰ ਉਦੋਂ ਮਿਲੀ ਜਦੋਂ ਉਸਨੇ ਸਵੇਰੇ ਆ ਕੇ ਦੁਕਾਨ ਖੋਲ੍ਹੀ ਤਾਂ ਉਹ ਇਹ ਸਭ ਕੁਝ ਵੇਖ ਕੇ ਹੈਰਾਨ ਰਹਿ ਗਿਆ। ਇਸ ਦੀ ਰਿਪੋਰਟ ਤੁਰੰਤ ਨਰਿੰਦਰ ਸਿੰਘ ਵੱਲੋਂ ਥਾਣਾ ਮੱਤੇਵਾਲ ਵਿਚ ਦਿੱਤੀ ਗਈ, ਜਿੱਥੇ ਥਾਣਾ ਮੱਤੇਵਾਲ ਦੀ ਪੁਲਸ ਨੇ ਪਹੁੰਚ ਕੇ ਲੋੜੀਂਦੀ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।


author

rajwinder kaur

Content Editor

Related News