ਗੁਰਦਾਸਪੁਰ ਜ਼ਿਲ੍ਹੇ ''ਚ 34 ਨਵੇਂ ਕੋਰੋਨਾ ਮਾਮਲਿਆਂ ਦੀ ਹੋਈ ਪੁਸ਼ਟੀ

08/13/2020 7:04:19 PM

ਗੁਰਦਾਸਪੁਰ,(ਵਿਨੋਦ)- ਜ਼ਿਲ੍ਹਾ ਗੁਰਦਾਸਪੁਰ 'ਚ ਕੋਰੋਨਾ ਦਾ ਕਹਿਰ ਅੱਜ ਵੀ ਜਾਰੀ ਰਿਹਾ। ਜ਼ਿਲੇ 'ਚ ਅੱਜ ਆਈ ਰਿਪੋਰਟ 'ਚ 34 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ 'ਚ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 999 ਹੋ ਗਈ ਹੈ। ਜਦਕਿ ਅਜੇ ਵੀ ਐਕਟਿਵ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 494 ਹੈ। ਜ਼ਿਲ੍ਹੇ 'ਚ ਹੁਣ ਤੱਕ 28 ਲੋਕ ਕੋਰੋਨਾ ਦੇ ਕਾਰਨ ਆਪਣੀ ਜਾਨ ਗਵਾ ਬੈਠੇ ਹਨ। ਸਿਵਲ ਸਰਜਨ ਡਾ. ਕਿਸ਼ਨ ਚੰਦ ਅਨੁਸਾਰ ਕੁਝ ਦਿਨਾਂ ਤੋਂ ਜ਼ਿਲ੍ਹੇ 'ਚ ਪਾਜ਼ੇਟਿਵ ਮਰੀਜ਼ਾਂ ਦਾ ਆਂਕੜਾ ਵੱਧ ਰਿਹਾ ਹੈ ਪਰ ਨਾਲ ਕੋਰੋਨਾ ਨਾਲ ਯੁੱਧ ਜਿੱਤਣ ਵਾਲਿਆਂ ਦਾ ਆਂਕੜਾ ਵੀ ਕਾਫੀ ਠੀਕ ਹੈ। ਜ਼ਿਲ੍ਹੇ 'ਚ ਹੁਣ ਤੱਕ 505 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਜੋ ਕੁਲ ਪਾਜ਼ੇਟਿਵ 999 ਲੋਕ ਹਨ, ਉਨ੍ਹਾਂ 'ਚ 136 ਹੋਰ ਜ਼ਿਲ੍ਹਿਆਂ 'ਚ ਪਾਜ਼ੇਟਿਵ ਪਾਏ ਗਏ ਹਨ, ਜਦਕਿ ਉਹ ਰਹਿਣ ਵਾਲੇ ਜ਼ਿਲ੍ਹਾ ਗੁਰਦਾਸਪੁਰ ਦੇ ਹਨ।

ਅੱਜ ਜੋ ਲੋਕ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ 'ਚ ਜ਼ਿਲ੍ਹਾ ਜੇਲ ਦੇ-5, ਗੁਰਦਾਸਪੁਰ ਸ਼ਹਿਰ ਦੇ-7 ਲੋਕ ਸ਼ਾਮਲ ਹਨ। ਜਦਕਿ ਬਟਾਲਾ ਸ਼ਹਿਰ ਦੇ 6 ਅਤੇ ਪਿੰਡ ਸ਼ਾਹਪੁਰ ਜਾਜ਼ਨ ਦੇ 7 ਲੋਕ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਕੁਲ 45944 ਲੋਕਾਂ ਦੇ ਕੋਰੋਨਾ ਸਬੰਧੀ ਸੈਂਪਲ ਲਏ ਗਏ ਸੀ, ਜਿੰਨਾਂ 'ਚੋਂ 20 ਸੈਂਪਲ ਰਿਜੈਕਟ ਹੋਏ ਹਨ ਅਤੇ 44074 ਦੀ ਰਿਪੋਰਟ ਨੈਗੇਟਿਵ ਆਈ ਹੈ। ਜਦਕਿ ਅਜੇ 1045 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ।


Deepak Kumar

Content Editor

Related News