ਸਰਕਾਰ ਲੋਕ ਭਲਾਈ ਸਕੀਮਾਂ ਨੂੰ ਜਨਤਾ ਤੱਕ ਪਹੁੰਚਾਉਣ ਲਈ ਵਚਨਬੰਦ : ਭੁੱਲਰ
Tuesday, May 08, 2018 - 11:28 AM (IST)

ਭਿੱਖੀਵਿੰਡ/ਖਾਲੜਾ (ਅਮਨ/ਸੁਖਚੈਨ) : ਕਾਂਗਰਸ ਪਾਰਟੀ ਦੀ ਸਰਕਾਰ ਦੇ ਰਾਜ 'ਚ ਪੰਜਾਬ ਦੀ ਜਨਤਾ ਨੂੰ ਹਰ ਸਹੂਲਤ ਮਿਲ ਰਹੀ ਹੈ ਅਤੇ ਪੰਜਾਬ ਅੰਦਰ ਹਰ ਗਰੀਬ ਨੂੰ ਸਰਕਾਰੀ ਸਕੀਮਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਕਿਸੇ ਵੀ ਗਰੀਬ ਨੂੰ ਸਰਕਾਰੀ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਆਪਣੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਰਾਜ 'ਚ ਕਿਸੇ ਵੀ ਲੋੜਵੰਦ ਨੂੰ ਸਰਕਾਰੀ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਪੰਜਾਬ ਅੰਦਰ ਸਰਕਾਰ ਨੇ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਜਨਤਾ ਦੀ ਭਲਾਈ ਲਈ ਹੀ ਕੰਮ ਕੀਤਾ ਜਾਵੇਗਾ। ਅੱਜ ਲੋੜਵੰਦਾਂ ਨੂੰ ਪੈਨਸ਼ਨਾਂ ਬੈਂਕਾਂ ਰਾਹੀ ਉਨ੍ਹਾਂ ਦੇ ਖਾਤੇ 'ਚ ਦਿੱਤੀ ਜਾ ਰਹੀ ਹੈ ਤਾਂ ਜੋ ਲੋੜਵੰਦਾਂ ਨੂੰ ਕੋਈ ਮੁਸ਼ਕਲ ਨਾ ਆਵੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਹੀ ਸੋਚ ਹੈ ਕਿ ਜੋਂ ਵੀ ਸਹੂਲਤਾਂ ਹਨ ਉਨ੍ਹਾਂ ਨੂੰ ਲੋੜਵੰਦਾਂ ਤੱਕ ਪਹੁੰਚਾਇਆਂ ਜਾਵੇ। ਜੋਂ ਵੀ ਹਲਕੇ ਦੀ ਜਨਤਾ ਦੇ ਕੰਮ ਹਨ ਉਨ੍ਹਾਂ ਨੂੰ ਪਹਿਲ ਦੇ ਆਧਰ 'ਤੇ ਕੀਤਾ ਜਾਵੇ ਅਤੇ ਜੇ ਕਿਸੇ ਵੀ ਅਧਿਕਾਰੀ ਦੀ ਮੈਨੂੰ ਕੋਈ ਸ਼ਿਕਾਇਤ ਮਿਲੀ ਤਾਂ ਉਸ ਖਿਲਾਫ ਸਖਤ ਕਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸਾਰਜ ਸਿੰਘ ਧੁੰਨ, ਅਵਜੀਤ ਸਿੰਘ ਅੱਬੂ, ਸੰਦੀਪ ਸਿੰਘ ਸੋਨੀ ਕੰਬੋਕੇ, ਸੂਰਜਉਦੋ ਸਿੰਘ ਨਾਰਲੀ, ਸਰਿੰਦਰ ਸਿੰਘ ਸ਼ਿੰਦਾ ਬੁੱਗ ਮਾੜੀਮੇਘਾ, ਗਰਮੁੱਖ ਸਿੰਘ ਸਾਢਪੁਰ, ਨਰਿੰਦਰ ਕੁਮਾਰ ਬਿੱਲਾ, ਰਜਿੰਦਰ ਕੁਮਾਰ ਬੱਬੂ ਪ੍ਰਧਾਨ, ਮਿਲਖਾ ਸਿੰਘ ਅਲਗੋ ਕੋਠੀ ਆਦਿ ਹਾਜ਼ਰ ਸਨ।