ਸਰਕਾਰ ਵੱਲੋਂ ਪਲਾਸਟਿਕ ’ਤੇ ਲਾਈ ਪਾਬੰਦੀ ਕਾਰਨ ਵਪਾਰੀਆਂ ਨੂੰ ਹੋਇਆ ਕਰੋੜਾਂ ਦਾ ਨੁਕਸਾਨ

Monday, Jul 04, 2022 - 02:20 PM (IST)

ਸਰਕਾਰ ਵੱਲੋਂ ਪਲਾਸਟਿਕ ’ਤੇ ਲਾਈ ਪਾਬੰਦੀ ਕਾਰਨ ਵਪਾਰੀਆਂ ਨੂੰ ਹੋਇਆ ਕਰੋੜਾਂ ਦਾ ਨੁਕਸਾਨ

ਅੰਮ੍ਰਿਤਸਰ (ਦਲਜੀਤ ਸ਼ਰਮਾ) - ਆਪ ਪੰਜਾਬ ਪਾਰਟੀ ਦੀ ਮੀਟਿੰਗ ਕੌਮੀ ਸਕੱਤਰ ਜੁਗਲ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ। ਪਾਰਟੀ ਸੁਪਰੀਮੋ ਮਹੰਤ ਰਮੇਸ਼ ਆਨੰਦ ਸਰਸਵਤੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਦੇਸ਼ ’ਚ ਪਲਾਸਟਿਕ ’ਤੇ, ਜੋ ਪਾਬੰਦੀ ਲਾਈ ਗਈ ਹੈ, ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਪੰਜਾਬ ਦੀ ਪਲਾਸਟਿਕ ਇੰਡਸਟਰੀ ਦੇ ਮਾਲਕਾਂ ਨਾਲ ਸਲਾਹ ਕਰ ਕੇ ਇਸ ’ਤੇ ਪਾਬੰਦੀ ਲਾਈ ਜਾਵੇ। ਪੰਜਾਬ ’ਚ ਕਰੋੜਾਂ ਰੁਪਏ ਦੇ ਪਲਾਸਟਿਕ ਦੇ ਸਾਮਾਨ ਦੀ ਖਰੀਦ ਕਾਰਨ ਹੋਏ ਨੁਕਸਾਨ ਦੇ ਨਾਲ-ਨਾਲ ਬਿਜਲੀ ਦੇ ਬਿੱਲ ਅਤੇ ਉਦਯੋਗ ਨੂੰ ਹਰ ਮਹੀਨੇ ਬੈਂਕਾਂ ਨੂੰ ਵਿਆਜ਼ ਭਰਨਾ ਪੈਂਦਾ ਹੈ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਲੇਬਰ ਦੀ ਤਨਖ਼ਾਹ ਭਰਨੀ ਪੈਂਦੀ ਹੈ, ਜਿਵੇਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੂੰਗੀ ’ਤੇ 1000 ਰੁਪਏ ਦੇਣ ਦਾ ਐਲਾਨ ਇਹ ਕਿਹਾ ਕੇ ਦਿੱਤਾ ਹੈ ਕਿ ਇਨ੍ਹਾਂ ਦੀ ਫ਼ਸਲ ਐੱਮ. ਐੱਸ. ਪੀ. ਮੁੱਲ ਤੋਂ ਘੱਟ ਰੇਟ ’ਤੇ ਵਿਕਦੀ ਹੈ। ਇਸ ਲਈ ਉਨ੍ਹਾਂ ਨੇ ਮੁਆਵਜ਼ਾ ਦਿੱਤਾ ਜਾ ਰ ਰਿਹਾ ਹੈ। ਜਿਹੜੀ ਇੰਡਸਟਰੀ ਸਰਕਾਰ ਨੂੰ ਕਰੋੜਾਂ ਰੁਪਏ ਦਾ ਟੈਕਸ ਦਿੰਦੀ ਹੈ, ਸਰਕਾਰ ਉਸ ਉਦਯੋਗ ਨੂੰ ਕੋਈ ਰਿਆਇਤ ਨਾ ਦੇ ਕੇ ਉਸ ਉਦਯੋਗ ਨੂੰ ਬੰਦ ਕਰਨਾ ਚਾਹੁੰਦੀ ਹੈ, ਜੋ ਆਸ ਪੰਜਾਬ ਪਾਰਟੀ ਨੂੰ ਮਨਜ਼ੂਰ ਨਹੀਂ ਹੈ। 

ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ

ਆਮ ਪੰਜਾਬ ਪਾਰਟੀ ਇਹ ਮੰਗ ਕਰਦੀ ਹੈ ਕਿ ਪਲਾਸਟਿਕ ਦਾ ਕੰਮ ਕਰਨ ਵਾਲੀ ਇੰਡਸਟਰੀ ਨੂੰ ਇਨ੍ਹਾਂ ਦੀ ਯੂਨੀਅਨ ਨਾਲ ਗੱਲ ਕਰਕੇ ਇਨ੍ਹਾਂ ਨੂੰ ਕੁਝ ਸਮਾਂ ਦਿੱਤਾ ਜਾਵੇ, ਜੇਕਰ ਸਰਕਾਰ ਇਨ੍ਹਾਂ ਨੂੰ ਸਾਮਾਨ ਨਹੀਂ ਦੇਣਾ ਚਾਹੁੰਦੀ ਤਾਂ ਇਨ੍ਹਾਂ ਲੋਕਾਂ ਕੋਲ ਪਿਆ ਪਲਾਸਟਿਕ ਦਾ ਸਾਰਾ ਸਮਾਨ ਬਿਹਾਰ ਦੇ ਭਾਅ ’ਤੇ ਖਰੀਦ ਲਵੇ, ਜਿਸ ਨਾਲ ਇੰਡਸਟਰੀ ਤਬਾਹ ਹੋਣ ਤੋਂ ਬਚ ਜਾਵੇਗੀ। ਇਸ ਮੌਕੇ ਸੁਖਦੇਵ ਰਾਜ ਸਰਕਲ ਅਨਿਲ ਖਾਨ ਨੇ ਕਿਹਾ। ਇਸ ਮੌਕੇ ਸੁਖਦੇਵ ਰਾਜ ਅੰਚਲ ਬੋਲਾ, ਅਨਿਲ ਖੰਨਾ, ਨਰੇਸ਼ ਕਾਕਾ, ਬਾਬਾ ਨਿਹੰਗ, ਜਗਮੋਹਨ ਖੰਨਾ, ਸੁਰਿੰਦਰ ਲਾਹੌਰੀਆ ਆਦਿ ਸ਼ਾਮਲ ਸਨ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)


author

rajwinder kaur

Content Editor

Related News