ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਜਥੇਦਾਰ ਹਨ, ਅਕਾਲੀ ਦਲ ਬਾਦਲ ਦੇ ਨਹੀਂ : ਵਿਧਾਇਕ ਸਰਵਨ ਧੁੰਨ

05/16/2023 3:58:54 PM

ਖੇਮਕਰਨ (ਸੋਨੀਆ)- ਪਿਛਲੇ ਦਿਨੀਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵਲੋਂ ਰਾਘਵ ਚੱਢਾ ਦੀ ਮੰਗਣੀ 'ਤੇ ਪਹੁੰਚਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਟਿੱਪਣੀ ਕਰਨਾ ਅਤਿ ਨਿੰਦਣਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਖ਼ੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਪੇਸ਼ ਕੀਤਾ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਰਾਘਵ ਚੱਢਾ ਵਲੋਂ ਦਿੱਤੇ ਗਏ ਸੱਦੇ 'ਤੇ ਜੋੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ ਸਨ, ਇਸ ਵਿਚ ਉਨ੍ਹਾਂ ਨੇ ਕੀ ਮਾੜਾ ਕਰਤਾ ਹੈ ਜਾਂ ਰਾਘਵ ਚੱਢਾ ਨੇ ਸਾਡੀ ਕੌਮ ਜਾਂ ਜਨਤਾ ਦਾ ਕੋਈ ਨੁਕਸਾਨ ਕੀਤਾ?

ਇਹ ਵੀ ਪੜ੍ਹੋ-  40 ਸਾਲ ਫ਼ੌਜੀ ਨੂੰ ਦੇ ਦਿੱਤੀ ਜ਼ਿਆਦਾ ਪੈਨਸ਼ਨ, ਕੱਟਣ ਲੱਗੇ ਤਾਂ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਸਗੋਂ ਵਿਰਸਾ ਸਿੰਘ ਵਲਟੋਹਾ ਨੇ ਇਹ ਟਿੱਪਣੀ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਅਕਾਲੀ ਦਲ ਬਾਦਲ ਸਮਝਦਾ ਹੈ ਕਿ ਜੋ ਅਸੀਂ ਕਹਿਏ ਉਹ ਸਿੰਘ ਸਾਹਿਬ, ਜਥੇਦਾਰ ਸਾਹਿਬ ਕਰਨ, ਉਸ ਗੱਲ 'ਤੇ ਤੁਸੀਂ ਅੱਜ ਮੋਹਰ ਲਗਾ ਦਿੱਤੀ ਹੈ। ਵਿਧਾਇਕ ਧੁੰਨ ਨੇ ਕਿਹਾ ਕਿ ਸਿੰਘ ਸਾਹਿਬ ਕੌਮ ਦੇ ਜਥੇਦਾਰ ਹਨ, ਤੁਹਾਡੀਆਂ ਹਦਾਇਤਾਂ ਅਨੁਸਾਰ ਕਿਹਦੇ ਘਰ ਜਾਣਾ ਅਤੇ ਕਿਹਦੇ ਘਰ ਨਹੀਂ ਜਾਣਾ, ਤੁਸੀਂ ਲਾਗੂ ਨਹੀਂ ਕਰ ਸਕਦੇ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹੋਟਲਾਂ ’ਚ ਦੇਹ ਵਪਾਰ ਦਾ ਧੰਦਾ ਜ਼ੋਰਾਂ ’ਤੇ, ਵੀਡੀਓ ਵਾਇਰਲ ਕਰ ਵਿਅਕਤੀ ਨੇ ਕੀਤਾ ਖ਼ੁਲਾਸਾ

ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਬੜੇ ਰੋਸ 'ਚ ਕਿਹਾ ਹੈ ਕਿ ਮਨ ਨੂੰ ਠੇਸ ਪਹੁੰਚੀ ਹੈ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਹ ਠੇਸ ਉਦੋਂ ਤਾਂ ਤੁਹਾਡੇ ਮਨ ਨੂੰ ਪਹੁੰਚੀ ਨਹੀਂ, ਜਦੋਂ ਸੈਣੀ ਵਰਗੇ ਡੀ.ਜੀ.ਪੀ ਲਗਾਉਂਦੇ ਰਹੇ ਹੋ, ਜਦੋਂ ਬੇਅਦਬੀਆਂ ਹੋਈਆਂ, ਬੇਅਦਬੀਆਂ ਵਾਲਿਆਂ ਨੂੰ ਮੁਆਫ਼ੀਆਂ ਦਿੱਤੀਆਂ, ਫਿਰ ਅੱਜ ਕਿਉਂ ਠੇਸ ਪਹੁੰਚੀ। ਵਿਧਾਇਕ ਧੁੰਨ ਨੇ ਕਿਹਾ ਕਿ ਸਿੰਘ ਸਾਹਿਬ ਸਿੱਖ ਉਸ ਕੌਮ ਦੀ ਅਗਵਾਈ ਕਰਦੇ ਹਨ, ਜੋ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦੇ ਰਹੇ ਹਨ, ਸਾਡੇ ਤਾਂ ਗੁਰੂਆਂ ਵਲੋਂ ਕੋਈ ਜਾਤ/ਪਾਤ/ਧਰਮ/ਊਚ/ਨੀਚ ਨਹੀਂ ਸਿਖਾਈ ਗਈ। ਉਨ੍ਹਾਂ ਕਿਹਾ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਾਸੋਂ ਮੰਗ ਕਰਦਾ ਹਾਂ ਕਿ ਵਿਰਸਾ ਸਿੰਘ ਵਲਟੋਹਾ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਸਜ਼ਾ ਲਗਾਈ ਜਾਵੇ ਅਤੇ ਸਿੰਘ ਸਾਹਿਬ ਤੋਂ ਮੁਆਫ਼ੀ ਮੰਗੇ।

ਇਹ ਵੀ ਪੜ੍ਹੋ- ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਭਰੇ ਪ੍ਰੋਫ਼ਾਰਮੇ 18 ਮਈ ਨੂੰ ਰਾਜਪਾਲ ਨੂੰ ਸੌਂਪੇਗੀ ਸ਼੍ਰੋਮਣੀ ਕਮੇਟੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News