ਪੁੱਤਾਂ ਵਾਂਗ ਪਾਲੀ ਫਸਲ ਗਡ਼ੇਮਾਰੀ ਨੇ ਕੀਤੀ ਖਰਾਬ
Monday, Oct 15, 2018 - 01:24 AM (IST)

ਬਟਾਲਾ, (ਮਠਾਰੂ)- ਬੀਤੀ ਸ਼ਾਮ ਬਟਾਲਾ ਦੇ ਆਸ-ਪਾਸ ਦੇ ਪਿੰਡਾਂ ਵਿਚ ਬਰਸਾਤ ਅਤੇ ਭਾਰੀ ਗਡ਼ੇਮਾਰੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਜ਼ਮੀਨ ’ਤੇ ਵਿਛ ਗਈ।
ਜਾਣਕਾਰੀ ਦਿੰਦਿਆਂ ਪਿੰਡ ਬਹਿਲੂਵਾਲ ਅਤੇ ਮਸਾਣੀਆਂ ਦੇ ਕਿਸਾਨ ਰਾਜਵਿੰਦਰ ਸਿੰਘ, ਗੁਰਮੇਜ ਸਿੰਘ, ਕੰਵਲਜੀਤ ਸਿੰਘ, ਕੁਲਵੰਤ ਸਿੰਘ, ਭੁਪਿੰਦਰ ਸਿੰਘ, ਬਿੱਲਾ ਵਪਾਰੀ, ਡਾ. ਰਜਿੰਦਰਪਾਲ ਸਿੰਘ, ਸੁਖਜਿੰਦਰ ਸਿੰਘ, ਅਮਰਬੀਰ ਸਿੰਘ, ਨਿਸ਼ਾਨ ਸਿੰਘ ਕਾਹਲੋਂ, ਜਗਮੀਤ ਸਿੰਘ, ਅਜਮੇਰ ਸਿੰਘ, ਗੁਰਮੀਤ ਸਿੰਘ, ਹਰਵਿੰਦਰ ਸਿੰਘ ਕਾਹਲੋਂ, ਸਤਨਾਮ ਸਿੰਘ, ਅਮਰੀਕ ਸਿੰਘ ਸਰਪੰਚ ਆਦਿ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਬੀਤੀ ਰਾਤ 12 ਵਜੇ ਤੇਜ਼ ਹਨੇਰੀ, ਬਰਸਾਤ ਅਤੇ ਗਡ਼ੇਮਾਰੀ ਕਾਰਨ ਸਾਡੀ ਝੋਨੇ ਦੀ ਫ਼ਸਲ ਅਤੇ ਬਾਸਮਤੀ ਦੀ ਫ਼ਸਲ ਜ਼ਮੀਨ ਉੱਪਰ ਵਿਛ ਗਈ, ਜਿਸ ਕਰ ਕੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਨ੍ਹਾਂ ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਾਡੀਆਂ ਬਰਬਾਦ ਹੋਈਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ।