ਥਾਈਲੈਂਡ ਤੋਂ ਆਏ ਯਾਤਰੀ ਕੋਲੋਂ 5 ਕਰੋੜ ਦਾ ਗਾਂਜਾ ਜ਼ਬਤ
Monday, Mar 17, 2025 - 02:52 PM (IST)

ਅੰਮ੍ਰਿਤਸਰ (ਨੀਰਜ)– ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਨੇ ਥਾਈਲੈਂਡ ਤੋਂ ਆਏ ਇਕ ਯਾਤਰੀ ਦੇ ਸਾਮਾਨ ’ਚੋਂ 5 ਕਿਲੋ ਗਾਂਜਾ ਜ਼ਬਤ ਕੀਤਾ ਹੈ, ਜਿਸ ਦੀ ਕੌਮਾਂਤਰੀ ਮਾਰਕੀਟ ’ਚ ਕੀਮਤ 5 ਕਰੋੜ ਰੁਪਏ ਦੇ ਕਰੀਬ ਮੰਨੀ ਜਾ ਰਹੀ ਹੈ। ਮੁਹੰਮਦ ਸੁਹੈਬ ਨਾਂ ਦੇ ਯਾਤਰੀ ਨੂੰ ਵਿਭਾਗ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗਾਂਜਾ ਕਿਸ ਨੂੰ ਡਲਿਵਰ ਕੀਤਾ ਜਾਣਾ ਸੀ। ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਸਟਮ ਵਿਭਾਗ ਦੀ ਟੀਮ ਨੇ ਥਾਈਲੈਂਡ ਤੋਂ ਆਏ ਇਕ ਯਾਤਰੀ ਦੇ ਸਾਮਾਨ ’ਚੋਂ 18 ਕਰੋੜ ਦਾ ਗਾਂਜਾ ਫੜਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8