ਅਮਰੀਕਾ ’ਚ ਰਹਿੰਦੇ ਗੈਂਗਸਟਰ ਪਵਿੱਤਰ ਚੌੜਾ ਦੇ 2 ਕਰਿੰਦੇ ਭਾਰੀ ਅਸਲੇ ਸਮੇਤ ਕਾਬੂ

Sunday, Mar 16, 2025 - 12:07 PM (IST)

ਅਮਰੀਕਾ ’ਚ ਰਹਿੰਦੇ ਗੈਂਗਸਟਰ ਪਵਿੱਤਰ ਚੌੜਾ ਦੇ 2 ਕਰਿੰਦੇ ਭਾਰੀ ਅਸਲੇ ਸਮੇਤ ਕਾਬੂ

ਕਾਦੀਆਂ (ਜ਼ੀਸ਼ਾਨ)- ਕਾਊਂਟਰ ਇੰਟੈਲੀਜੈਂਸ ਪਠਾਨਕੋਟ ਨੇ ਨਾਜਾਇਜ਼ ਅਸਲੇ ਦੀ ਸਮੱਗਲਿੰਗ ਕਰਨ ਵਾਲੇ ਇਕ ਮਾਡਿਊਲ ਨੂੰ ਖ਼ਤਮ ਕਰ ਕੇ ਦੋ ਨੋਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੇ ਨਾਂ ਕੰਵਲਪ੍ਰੀਤ ਸਿੰਘ ਉਰਫ਼ ਕੰਵਰ ਪੁੱਤਰ ਕੁਲਵਿੰਦਰ ਸਿੰਘ ਵਾਸੀ ਬੁੱਟਰ ਕਲਾਂ ਥਾਣਾ ਸੇਖਵਾਂ ਅਤੇ ਰਣਜੀਤ ਸਿੰਘ ਉਰਫ਼ ਬਿੱਲਾ ਪੁੱਤਰ ਬਲਬੀਰ ਸਿੰਘ ਵਾਸੀ ਭੈਣੀ ਬਾਂਗਰ ਥਾਣਾ ਕਾਦੀਆਂ ਹਨ। ਉਨ੍ਹਾਂ ਕੋਲੋਂ 4 ਪਿਸਤੌਲ ਬਰਾਮਦ ਹੋਏ ਹਨ। ਇਨ੍ਹਾਂ ਪਿਸਤੋਲਾਂ ਵਿੱਚ ਇਕ ਗਲੋਕ ਪਿਸਤੌਲ 9 ਐੱਮ. ਐੱਮ. ਇਕ ਮੈਗਜ਼ੀਨ, 15 ਬੁਲੇਟ 9 ਐੱਮ. ਐੱਮ. ਅਤੇ ਇਕ 30 ਬੋਰ ਦਾ ਪਿਸਤੋਲ, 1 ਮੈਗਜ਼ੀਨ, 9 ਬੁਲੇਟ 30 ਬੋਰ ਦੇ ਅਤੇ ਦੋ 32 ਬੋਰ ਦੇ ਪਿਸਤੌਲ 2 ਮੈਗਜ਼ੀਨ ਅਤੇ 15 ਬੁਲੇਟ 32 ਬੋਰ ਦੇ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਤੇਜ਼ ਰਫਤਾਰ ਟਿੱਪਰ ਨੇ ਇਕ ਨੌਜਵਾਨ ਦੀ ਲਈ ਜਾਨ

ਕਾਊਂਟਰ ਇੰਟੈਲੀਜੈਂਸ ਪਠਾਨਕੋਟ ਨੇ ਇਹ ਕਾਰਵਾਈ ਗੁਪਤ ਸੂਚਨਾ ਮਿਲਣ ’ਤੇ ਕਾਦੀਆਂ ਦੇ ਨੇੜਿਉਂ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਮਰੀਕਾ ਦੇ ਗੈਂਗਸਟਰ ਪਵਿੱਤਰ ਸਿੰਘ ਚੌੜਾ ਨਾਲ ਇਨ੍ਹਾਂ ਦਾ ਸਬੰਧ ਸੀ ਜਿਸ ਨੇ ਹਥਿਆਰਾਂ ਦੀ ਖੇਪ ਭੇਜਣ ਦਾ ਪ੍ਰਬੰਧ ਕੀਤਾ ਸੀ।

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਗਿਰੋਹ ਦੇ ਮੈਂਬਰ ਕਾਦੀਆਂ ਵਿਚ ਵੱਡੀ ਵਾਰਦਾਤ ਅੰਜਾਮ ਦੇ ਸਕਦੇ ਸਨ ਪਰ ਪੁਲਸ ਦੀ ਮੁਸਤੈਦੀ ਕਾਰਨ ਇਹ ਫ਼ੜੇ ਗਏ ਹਨ। ਇਨ੍ਹਾਂ ਨੂੰ ਅੰਮ੍ਰਿਤਸਰ ਲਿਜਾਇਅ ਗਿਆ ਹੈ ਅਤੇ ਉਥੇ ਐੱਸ. ਐਸ. ਓ. ਸੀ. ਪੁਲੀਸ ਸਟੇਸ਼ਨ ਵਿਚ ਐੱਫ਼. ਆਈ. ਆਰ ਨੰਬਰ. 12 ਧਾਰਾ ਯੂ ਐਸ 25/54/59 ਏ ਐਕਟ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News