ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ’ਤੇ 8 ਘੰਟੇ ਉਡਾਣਾਂ ਰਹੀਆਂ ਬੰਦ
Monday, Mar 30, 2026 - 10:51 AM (IST)
ਅੰਮ੍ਰਿਤਸਰ (ਇੰਦਰਜੀਤ)-ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ 8 ਘੰਟੇ ਉਡਾਣਾਂ ਬੰਦ ਰਹੀਆਂ। ਇਸ 8 ਘੰਟੇ ਦੀ ਸਮੇਂ ਦੀ ਮਿਆਦ ਦੇ ਵਿਚਕਾਰ ਕਿਸੇ ਵੀ ਉਡਾਣ ਦੀ ਆਵਾਜਾਈ ਨਾ ਹੋਣ ਕਾਰਨ ਇਹ ਚਰਚਾ ਦਾ ਵਿਸ਼ੇ ਬਣ ਗਿਆ ਕਿ ਆਖ਼ਰ ਦੁਪਹਿਰ ਦੇ ਵਿਅਸਤ ਸਮੇਂ ਦੌਰਾਨ ਉਡਾਣਾਂ ਕਿਉਂ ਬੰਦ ਚੱਲ ਰਹੀਆਂ ਹਨ? ਅਫ਼ਵਾਹਾਂ ਦੇ ਮੁਤਾਬਕ ਕੁਝ ਲੋਕ ਇਸ ਨੂੰ ਵਿਸ਼ਵ ਜੰਗ ਨਾਲ ਜੋੜ ਰਹੇ ਸਨ ਅਤੇ ਪੂਰਾ ਦਿਨ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ।
ਇਹ ਵੀ ਪੜ੍ਹੋ- ਪੰਜਾਬ 'ਚ 31 ਮਾਰਚ ਨੂੰ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਮੌਸਮ ਵਿਭਾਗ ਦੀ ਵੱਡੀ ਚਿਤਾਵਨੀ
ਇਸ ਸਬੰਧ ਵਿਚ ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਦੇ ਡਾਇਰੈਕਟਰ ਭੁਪਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਹ ਵਿੰਟਰ ਸ਼ਡਿਊਲ ਚੱਲ ਰਿਹਾ ਹੈ ਅਤੇ ਇਸ ਵਿਚ ਏਅਰਪੋਰਟ ’ਤੇ ਨਿਰਮਾਣ ਕਾਰਜ ਜਾਂ ਮੁਰੰਮਤ ਕਾਰਨ ਐਤਵਾਰ ਨੂੰ ਦੁਪਹਿਰ 1:45 ਤੋਂ ਲੈ ਕੇ ਰਾਤ 9:45 ਤੱਕ, ਕੁੱਲ 8 ਘੰਟੇ ਲਈ ਹਵਾਈ ਅੱਡੇ ਤੋਂ ਉਡਾਣਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਇਹ ਆਵਾਜਾਈ ਪਹਿਲਾਂ ਤੋਂ ਮਿੱਥੇ ਅਨੁਸਾਰ ਬੰਦ ਕੀਤੀ ਗਈ ਸੀ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਦਿਨ ਅਹਿਮ
ਡਾਇਰੈਕਟਰ ਭੁਪਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਾਰੀਆਂ ਏਅਰਲਾਈਨਾਂ ਅਤੇ ਸਬੰਧਤ ਵਿਭਾਗਾਂ ਨੂੰ 3 ਮਹੀਨੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਏਅਰਲਾਈਨ ਕੰਪਨੀਆਂ ਨੇ ਇਸ 8 ਘੰਟੇ ਦੀ ਸਮੇਂ ਦੀ ਮਿਆਦ ਨੂੰ ਕਵਰ ਕਰਨ ਲਈ ਉਡਾਣਾਂ ਦੇ ਸਮੇਂ ਵਿਚ ਪਹਿਲਾਂ ਹੀ ਤਬਦੀਲੀ ਕਰ ਲਈ ਸੀ ਅਤੇ ਉਸ ਦੇ ਬਦਲਵੇਂ ਪ੍ਰਬੰਧ ਏਅਰਲਾਈਨ ਕੰਪਨੀਆਂ ਵੱਲੋਂ ਆਪਣੇ ਗਾਹਕਾਂ ਜਾਂ ਯਾਤਰੀਆਂ ਨੂੰ ਦੱਸ ਦਿੱਤੇ ਗਏ ਸਨ।
ਇਹ ਵੀ ਪੜ੍ਹੋ- ਪੰਜਾਬ: ਪਿਆਕੜਾਂ ਲਈ ਵੱਡੀ ਖੁਸ਼ਖਬਰੀ, ਟੁੱਟੇ ਸ਼ਰਾਬ ਦੇ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
