ਘਰ ਦੀ ਕੰਧ ਟੱਪ ਕੇ ਕੀਤੀ ਫਾਇਰਿੰਗ

Tuesday, Sep 17, 2019 - 12:38 AM (IST)

ਘਰ ਦੀ ਕੰਧ ਟੱਪ ਕੇ ਕੀਤੀ ਫਾਇਰਿੰਗ

ਅੰਮ੍ਰਿਤਸਰ, (ਅਰੁਣ)— ਬੱਸਾਂ ਦੇ ਟਾਈਮ ਟੇਬਲ ਦੀ ਰੰਜਿਸ਼ ਦੇ ਚਲਦਿਆਂ ਆਪਣੇ ਹੀ ਸਾਲੇ ਦੇ ਘਰ ਦੀ ਕੰਧ ਟੱਪ ਕੇ ਗੋਲੀਆਂ ਚਲਾਉਣ ਸਬੰਧੀ ਥਾਣਾ ਕੰਬੋਅ ਦੀ ਪੁਲਸ ਵੱਲੋਂ ਕਰੀਬ ਅੱਧੀ ਦਰਜਨ ਹਮਲਾਵਰਾਂ ਖਿਲਾਫ ਇਰਾਦਾ ਕਤਲ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਹੈ। ਗੋਲਡਨ ਵੈਲੀ ਲੁਹਾਰਕਾ ਰੋਡ ਵਾਸੀ ਵਰਿੰਦਰਪਾਲ ਸਿੰਘ ਵੱਲੋਂ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਮਾਝਾ ਨਾਮ ਦੀ ਟਰਾਂਸਪੋਰਟ ਚਲਾਉਂਦਾ ਹੈ। ਜਿਸ ਦਾ ਪਰਮਿਟ ਅੰਮ੍ਰਿਤਸਰ ਤੋਂ ਖੇਮਕਰਨ ਤੇ ਲੁਧਿਆਣਾ ਵੱਲ ਬੱਸਾਂ ਚਲਾਉਂਦਾ ਸੀ। ਉਸ ਦਾ ਜੀਜਾ ਭੋਲਾ ਸਿੰਘ ਸੱਕਰੀ ਜੋ ਕਿ ਯੂਨਾਈਟਿਡ ਨਾਮ ਦੀ ਟਰਾਂਸਪੋਰਟ ਚਲਾਉਂਦਾ ਸੀ ਤੇ ਦੋਨਾਂ ਪਾਰਟੀਆਂ ਦਾ ਆਪਸ 'ਚ ਲੰਮੇ ਸਮੇਂ ਤੋਂ ਟਾਈਮ ਟੇਬਲ ਦਾ ਝਗੜਾ ਚਲਦਾ ਸੀ।
14 ਸਤੰਬਰ ਦੀ ਰਾਤ ਕਰੀਬ 11.15 ਵਜੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਭੋਲਾ ਸਿੰਘ ਉਸ ਦੇ ਲੜਕੇ ਸਤਵਿੰਦਰ ਸਿੰਘ, ਅੇਨਰਬੀਰ ਸਿੰਘ, ਗੁਰਸਿਮਰਨ ਸਿੰਘ ਪੁੱਤਰ ਰੇਸ਼ਮ ਸਿੰਘ ਅਤੇ ਦੋ ਹੋਰ ਅÎਣਪਣਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਵੱਲੋਂ ਘਰ ਦੀ ਛੱਤ ਉਪਰ ਚੜ ਕੇ ਰੋਲਾ ਪਾਉਣ ਤੇ ਮੁਲਜ਼ਮ ਆਪਣੇ ਹਥਿਆਰਾਂ ਸਮੇਤ ਮੌਕੇ 'ਤੋਂ ਦੌੜ ਗਏ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

KamalJeet Singh

Content Editor

Related News