ਰੰਜਿਸ਼ ਤਹਿਤ 2 ਧਿਰਾਂ ’ਚ ਲੜਾਈ ਦੌਰਾਨ ਫਾਇਰਿੰਗ, 3 ਜ਼ਖ਼ਮੀ

Thursday, Sep 19, 2024 - 01:06 PM (IST)

ਲੋਪੋਕੇ (ਸਤਨਾਮ)- ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਨਵਾਂ ਜੀਵਨ ਵਿਖੇ ਰੰਜਿਸ਼ ਤਹਿਤ ਦੋ ਧਿਰਾਂ ਵਿਚ ਲੜਾਈ ਦੌਰਾਨ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਬੱਬੂ ਸਿੰਘ ਵਾਸੀ ਪਿੰਡ ਨਵਾਂ ਜੀਵਨ ਨੇ ਦੱਸਿਆ ਕਿ ਮੇਰੇ ਗੁਆਂਢ ਵਿਚ ਮੇਰੇ ਚਾਚੇ ਦੇ ਮੁੰਡੇ ਪੀਟਰ ਭੱਟੀ ਅਤੇ ਸੁਖਦੇਵ ਸਿੰਘ ਰਹਿੰਦੇ ਹਨ। ਪੀਟਰ ਦਾ ਮੁੰਡਾ ਸੁਭਾਸ਼, ਜੋ ਕਿ ਪ੍ਰਾਈਵੇਟ ਤੌਰ ’ਤੇ ਲੈਬ ਵਿਚ ਕੰਮ ਕਰਦਾ ਹੈ, ਜਿਸ ਨਾਲ ਕੂੜਾ ਸੁੱਟਣ ਨੂੰ ਲੈ ਕੇ ਹੋਈ ਬਹਿਸਬਾਜ਼ੀ ਦੀ ਰੰਜਿਸ਼ ਤਹਿਤ ਪਿੰਡ ਦੇ ਪੀਟਰ ਭੱਟੀ ਤੇ ਸੁਖਦੇਵ ਸਿੰਘ, ਜੋਬਨ ਸਿੰਘ, ਸਬੇਗ ਸਿੰਘ, ਅਜੇ ਪੁੱਤਰ ਦਿਲਬਾਗ ਮਸੀਹ ਦਾਤਰ, ਮਨਦੀਪ ਸਿੰਘ, ਲੱਕੀ ਪੁੱਤਰ ਜਸਪਾਲ ਮਸੀਹ, ਜਸਪਾਲ ਸਿੰਘ , ਸੂਬਾ ਸਿੰਘ, ਰਾਹੁਲ ਮਸੀਹ, ਰਕੇਸ਼ ਮਸੀਹ, ਗੁਰਜੀਤ ਸਿੰਘ ਸਾਰੇ ਵਾਸੀ ਪਿੰਡ ਨਵਾਂ ਜੀਵਨ ਆਪਣੇ ਨਾਲ ਵੀ 20-25 ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਜਿਨ੍ਹਾਂ ਕੋਲ ਪਿਸਤੌਲ, ਦਾਤਰ, ਤਲਵਾਰਾਂ ਅਤੇ ਹੋਰ ਤੇਜ਼-ਤਰਾਰ ਹਥਿਆਰਾਂ ਨਾਲ ਲੈਸ ਹੋ ਕੇ ਮੇਰੇ ਚਾਚੇ ਸ਼ੁਭਾਸ਼ ਨੂੰ ਘੇਰਿਆ ਹੋਇਆ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨਿਹੰਗ ਸਿੰਘ ਨੇ ਨੌਜਵਾਨ ਦਾ ਵੱਢਿਆ ਗੁੱਟ

ਅਚਾਨਕ ਸੂਬਾ ਸਿੰਘ ਉਕਤ ਨੇ ਲਲਕਾਰਾ ਮਾਰਿਆ ਤਾਂ ਰਾਹੁਲ ਨੇ ਪੀਟਰ ਭੱਟੀ ’ਤੇ ਦਾਤਰ ਨਾਲ ਵਾਰ ਕੀਤਾ। ਜਸਪਾਲ ਨੇ ਸਿਰ ’ਚ ਰੋੜਾ ਮਾਰਿਆ ਤੇ ਪੀਟਰ ਮਸੀਹ ਜ਼ਮੀਨ ’ਤੇ ਡਿੱਗ ਪਿਆ। ਮੇਰੇ ਚਾਚੇ ਦੇ ਦੂਸਰੇ ਮੁੰਡੇ ਸੁਖਦੇਵ ਸਿੰਘ ’ਤੇ ਅਜੇਪਾਲ ਨੇ ਦਾਤਰ ਦਾ ਵਾਰ ਕਰ ਕੇ ਜ਼ਖਮੀ ਕੀਤਾ। ਬੱਬੂ ਨੇ ਕਿਹਾ ਕਿ ਜਦੋਂ ਮੈਂ ਇਨ੍ਹਾਂ ਦੇ ਬਚਾ ਲਈ ਅੱਗੇ ਹੋਇਆ ਤਾਂ ਜੈਸ਼ਨ ਪਿਸਤੌਲ ਨਾਲ ਫਾਇਰ ਮਾਰ ਦੇਣ ਦੀ ਨੀਅਤ ਨਾਲ ਕੀਤਾ। ਮੈਂ ਜ਼ਮੀਨ ਤੇ ਹੇਠਾਂ ਡਿੱਗ ਪਿਆ ਤੇ ਸੁਬੇਗ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਆਪਣੇ ਪਿਸਤੌਲ ਦਾ ਵਾਰ ਮੇਰੇ ’ਤੇ ਕੀਤਾ। ਜੇ ਮੇਰੀ ਸੱਜੀ ਲੱਤ ਵਿਚ ਲੱਗਾ। ਫਿਰ ਦੋਵੇਂ ਜਾਣੇ ਮੈਨੂੰ ਡਰਾਉਣ ਲਈ ਫਾਇਰ ਕਰਦੇ ਰਹੇ।

ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

ਇਸ ਝੜਪ ਦੌਰਾਨ ਜ਼ਖਮੀ ਹੋਏ ਤਿੰਨਾਂ ਵਿਅਕਤੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਵਿਰੋਧੀ ਵਿਰੋਧੀ ਧਿਰ ਨਾਲ ਸੰਪਰਕ ਕਰਨ ’ਤੇ ਘਰ ਵਿਚ ਕੋਈ ਨਾ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਕਿਹਾ ਕਿ ਬੱਬੂ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ- ਭੈਣ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਭਰਾ ਦਾ ਕਤਲ, ਚੁੰਨੀ ਨਾਲ ਬੰਨ੍ਹ ਬੋਰੀ 'ਚ ਪਾਈ ਲਾਸ਼, ਖੁਦ ਸੁੱਟ ਕੇ ਆਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News