ਹਸਪਤਾਲ ’ਚ ਸ਼ਾਰਟ ਸਰਕਟ ਨਾਲ ਲੱਗੀ ਅੱਗ

Thursday, Aug 13, 2026 - 11:19 AM (IST)

ਹਸਪਤਾਲ ’ਚ ਸ਼ਾਰਟ ਸਰਕਟ ਨਾਲ ਲੱਗੀ ਅੱਗ

ਤਰਨਤਾਰਨ (ਰਮਨ)- ਸਥਾਨਕ ਗੋਇੰਦਵਾਲ ਬਾਈਪਾਸ ਵਿਖੇ ਮੌਜੂਦ ਇਕ ਹਸਪਤਾਲ ’ਚ ਰਾਤ ਸਮੇਂ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਸਥਾਨਕ ਗੋਇੰਦਵਾਲ ਬਾਈਪਾਸ ਵਿਖੇ ਮੌਜੂਦ ਇਕ ਨੀਜੀ ਹਸਪਤਾਲ ਵਿਖੇ ਇਕ ਕਮਰੇ ਅੰਦਰ ਮਰੀਜ਼ ਵੱਲੋਂ ਬਿਜਲੀ ਦਾ ਕੋਈ ਯੰਤਰ ਚਲਾਉਣ ਸਮੇਂ ਸ਼ਾਰਟ ਸਰਕਟ ਹੋ ਗਿਆ ਅਤੇ ਧੂਆਂ ਉੱਠਣ ਨਾਲ ਹਸਪਤਾਲ ’ਚ ਲੱਗੇ ਫਾਇਰ ਸੇਫਟੀ ਅਲਾਰਮ ਵੱਜਣੇ ਸ਼ੁਰੂ ਹੋ ਗਏ ਅਤੇ ਛੱਤਾਂ ’ਚੋਂ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ ਜਿਸ ਨਾਲ ਅੱਗ ਵਧਣੀ ਬੰਦ ਹੋ ਗਈ ਪਰੰਤੂ ਅੰਦਰ ਹੀ ਅੰਦਰ ਅੱਗ ਸੁਲਗਦੀ ਰਹੀ। 

ਇਹ ਵੀ ਪੜ੍ਹੋ-ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ

ਆਲੇ ਦੁਆਲੇ ਦੇ ਲੋਕਾਂ ਅਤੇ ਹਸਪਤਾਲ ਦੇ ਸਟਾਫ ਵੱਲੋਂ ਮਰੀਜ਼ਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ’ਚ ਕਰੀਬ ਚਾਰ ਔਰਤਾਂ ਅਤੇ ਇਕ ਨਵਜਾਤ ਬੱਚਾ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਟੀਮ ਵੱਲੋਂ ਮੌਕੇ ’ਤੇ ਪੁੱਜਦੇ ਹੋਏ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ ਗਈ।

ਇਹ ਵੀ ਪੜ੍ਹੋ- ਰਤਾ ਤਰਸ ਨਾ ਆਇਆ, ਨਵ ਜੰਮੀ ਧੀ ਨੂੰ ਬੱਸ ਸਟੈਂਡ ਛੱਡ ਫਰਾਰ ਹੋਈ ਔਰਤ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News