ਦੋ ਧਿਰਾਂ ’ਚ ਲਡ਼ਾਈ, 7 ਗੰਭੀਰ ਜ਼ਖਮੀ

Saturday, Nov 10, 2018 - 05:17 AM (IST)

ਬਟਾਲਾ, (ਬੇਰੀ)- ਸਥਾਨਕ ਪ੍ਰੇਮ ਨਗਰ ਬੋਹਡ਼ਾਂਵਾਲ ਵਿਖੇ ਦੋ ਧਿਰਾਂ ਦਰਮਿਆਨ ਹੋਈ ਲਡ਼ਾਈ ਵਿਚ ਅੌਰਤਾਂ ਸਮੇਤ 7 ਲੋਕ ਜ਼ਖਮੀ ਹੋ ਗਏ। ਸਿਵਲ ਹਸਪਤਾਲ ਵਿਚ ਜੇਰੇ ਇਲਾਜ ਇਕ ਧਿਰ ਦੇ ਹਰਬੰਸ ਲਾਲ ਉਰਫ ਟੀਂਡਾ ਪੁੱਤਰ ਬਾਊ ਰਾਮ ਵਾਸੀ ਪ੍ਰੇਮਨਗਰ ਬੋਹਡ਼ਾਂਵਾਲ ਨੇ ਦੱਸਿਆ ਕਿ ਮੈਨੂੰ ਘਰੋਂ ਫੋਨ ਆਇਆ ਕਿ ਗੁਆਂਢ ਵਿਚ ਰਹਿੰਦੇ ਲੋਕ ਸਾਡੇ ਘਰ ਵਿਚ ਇੱਟਾਂ-ਪੱਥਰ ਮਾਰ ਰਹੇ ਹਨ ਜਿਸ ਤੋਂ ਤੁਰੰਤ ਬਾਅਦ ਮੈਂ ਆਪਣੇ ਘਰ ਜਾ ਰਿਹਾ ਸੀ ਕਿ ਹੀਰਾ ਤੇ ਸਾਥੀਆਂ ਨੇ ਮੈਨੂੰ ਰਸਤੇ ਵਿਚ ਘੇਰਦਿਆਂ ਮੇਰੀ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੀ।  ਕਿਸੇ  ਤਰ੍ਹਾਂ  ਮੈਂ  ਉੱਥੋਂ  ਜਦ ਘਰ ਪੁੱਜਿਆ ਤਾਂ ਦੇਖਿਆ ਕਿ ਸਬੰਧਤ ਵਿਅਕਤੀ ਮੇਰੇ ਘਰ ਵਿਚ ਦਾਖਲ ਹੋ ਕੇ ਮੇਰੀ ਭਰਜਾਈ ਤੇ ਮੇਰੀ ਭੈਣ ਦੀ ਵੀ ਮਾਰ-ਕੁੱਟ ਕਰ ਰਹੇ ਸਨ। ਜਦੋਂ ਮੈਂ ਉਨ੍ਹਾਂ ਨੂੰ ਛੁਡਾਉਣ ਲਈ ਆਇਆ ਤਾਂ ਸਬੰਧਤ ਵਿਅਕਤੀਆਂ ਨੇ ਮੇਰੀ ਦੁਬਾਰਾ ਮਾਰ-ਕੁਟਾਈ ਕਰ ਦਿੱਤੀ। ਉਪਰੰਤ ਮੁਹੱਲਾ ਵਾਸੀਆਂ ਨੇ ਸਾਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ। 
 ®ਓਧਰ ਦੂਜੀ ਧਿਰ ਦੇ ਹੀਰਾ ਪੁੱਤਰ ਜੋਗਿੰਦਰ ਪਾਲ ਵਾਸੀ ਪ੍ਰੇਮਨਗਰ ਬੋਹਡ਼ਾਂਵਾਲ ਨੇ ਦੱਸਿਆ ਕਿ ਉਸਦੇ ਘਰ ਵਿਚ ਉਨ੍ਹਾਂ ਦਾ ਰਿਸ਼ਤੇਦਾਰ ਤੀਰਥ ਪੁੱਤਰ ਹਜ਼ਾਰਾ ਲਾਲ ਆਇਆ ਹੋਇਆ ਸੀ ਅਤੇ ਉਹ ਸਾਰੇ ਘਰ  ਦੀ ਛੱਤ  ’ਤੇ ਸਨ ਤਾਂ ਉਕਤ ਧਿਰ ਦੀ ਔਰਤ ਗੋਗਾਂ ਨੇ ਸਾਡੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਜਦੋਂ ਅਸੀਂ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਧਿਰ ਦੇ ਲੋਕ ਇਕੱਠੇ ਹੋ ਕੇ ਸਾਡੇ ਘਰ ਆ ਗਏ ਅਤੇ ਆਉਂਦਿਆਂ ਹੀ ਮੈਨੂੰ, ਤੀਰਥ, ਮਮਤਾ ਤੇ ਹੋਰ ਪਰਿਵਾਰ ਵਾਲਿਆਂ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਫਰਾਰ ਹੋਏ। ਉਪਰੰਤ ਮੁਹੱਲੇ ਵਾਲਿਆਂ ਨੇ ਸਾਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ। 


Related News