ਵਿਆਹੁਤਾ ਕੋਲੋਂ ਦਹੇਜ ''ਚ ਕਾਰ ਦੀ ਮੰਗ ਕਰਨ ਵਾਲੇ ਪਤੀ ਸਹੁਰਾ ਤੇ ਸੱਸ ਖ਼ਿਲਾਫ਼ ਮਾਮਲਾ ਦਰਜ

Wednesday, Feb 19, 2025 - 12:22 PM (IST)

ਵਿਆਹੁਤਾ ਕੋਲੋਂ ਦਹੇਜ ''ਚ ਕਾਰ ਦੀ ਮੰਗ ਕਰਨ ਵਾਲੇ ਪਤੀ ਸਹੁਰਾ ਤੇ ਸੱਸ ਖ਼ਿਲਾਫ਼ ਮਾਮਲਾ ਦਰਜ

ਦੀਨਾਨਗਰ(ਹਰਜਿੰਦਰ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ  ਵਿਖੇ ਇੱਕ ਵਿਆਹੁਤਾ ਕੋਲੋਂ ਸਹੁਰੇ ਪਰਿਵਾਰ ਵੱਲੋਂ ਦਹੇਜ 'ਚ ਕਾਰ ਦੀ ਮੰਗ ਕਰਨ ਅਤੇ ਤੰਗ ਪ੍ਰੇਸ਼ਾਨ ਤਹਿਤ ਪਤੀ, ਸਹੁਰਾ ਤੇ ਸੱਸ ਖਿਲਾਫ ਮਾਮਲਾ ਦਰਜ ਕਰਨ ਦੀ ਖ਼ਬਰ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ-ਪੰਜਾਬ ਦੀ ਕੇਂਦਰੀ ਜੇਲ੍ਹ ਚਰਚਾ 'ਚ, 16 ਟੱਚ ਮੋਬਾਈਲ, 18 ਸਿਮ ਤੇ ਹੋਰ ਸਾਮਾਨ ਬਰਾਮਦ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਸਟੇਸ਼ਨ ਇੰਚਾਰਜ ਓਂਕਾਰ ਸਿੰਘ ਨੇ ਦੱਸਿਆ ਕਿ ਉਪ ਕਪਤਾਨ ਗੁਰਦਾਸਪੁਰ ਨੂੰ ਦਿੱਤੀ ਦਰਖਾਸਤ ਵਿਚ ਨੇਹਾ ਨੇ ਦੱਸਿਆ ਕਿ ਮੇਰਾ ਵਿਆਹ ਮਿਤੀ 04-12-22 ਨੂੰ ਮਨਦੀਪ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰ:02 ਰਾਮ ਨਗਰ ਕਲੋਨੀ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮੇਰਾ ਸਹੁਰਾ ਪਰਿਵਾਰ  ਦਹੇਜ ਵਿੱਚ ਗੱਡੀ ਦੀ ਮੰਗ ਨੂੰ ਲੈ ਕੇ ਮੈਨੂੰ  ਤੰਗ ਪ੍ਰੇਸ਼ਾਨ ਕਰਦੇ ਸਨ ਜਿਸ ਉਪਰੰਤ ਜਾਂਚ ਪੜਤਾਲ ਕਰਨ ਉਪਰੰਤ ਮੁਦਾਈ ਦੇ ਬਿਆਨਾਂ ਦੇ ਆਧਾਰ 'ਤੇ ਮਨਦੀਪ ਪੁੱਤਰ ਬਲਵੀਰ ਸਿੰਘ, ਬਲਵੀਰ ਸਿੰਘ ਪੁਤਰ ਬਾਉ ਰਾਮ, ਕਾਂਤਾ ਦੇਵੀ ਪਤਨੀ ਬਲਵੀਰ ਸਿੰਘ ਵਾਸੀਆਨ ਵਾਰਡ ਨੰ:02 ਰਾਮ ਨਗਰ ਕਲੋਨੀ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਖ਼ਿਲਾਫ਼ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ- ਪੰਜਾਬ ਦੇ 10 ਹੋਟਲਾਂ 'ਤੇ ਵੱਡੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News