ਖੇਤਾਂ ''ਚ ਕੰਮ ਕਰਦੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ

Tuesday, Sep 17, 2019 - 06:46 PM (IST)

ਖੇਤਾਂ ''ਚ ਕੰਮ ਕਰਦੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ

ਨੌਸ਼ਹਿਰਾ ਮੱਝਾ ਸਿੰਘ, (ਗੋਰਾਇਆ)— ਪਿੰਡ ਰਾਮਪੁਰ ਵਾਸੀ ਇਕ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ ਤੱਤਲਾ ਨੇ ਦੱਸਿਆ ਕਿ ਮ੍ਰਿਤਕ ਜਤਿੰਦਰ ਸਿੰਘ ਸੰਧੂ (35) ਪੁੱਤਰ ਸਤਨਾਮ ਸਿੰਘ ਬੀਤੇ ਦਿਨ ਆਪਣੇ ਖੇਤਾਂ 'ਚ ਪਾਣੀ ਲਾਉਣ ਲਈ ਜਦੋਂ ਟਿਊਬਵੈੱਲ ਚਲਾਉਣ ਲੱਗਾ ਤਾਂ ਉਸ 'ਚ ਅਚਾਨਕ ਕਰੰਟ ਆ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਮ੍ਰਿਤਕ ਜਤਿੰਦਰ ਸਿੰਘ ਸੰਧੂ ਖੇਤੀਬਾੜੀ ਦੇ ਕੰਮ ਤੋਂ ਇਲਾਵਾ ਇਕ ਨਾਮਵਰ ਕਬੱਡੀ ਖਿਡਾਰੀ ਵੀ ਸੀ । ਉਹ ਆਪਣੇ ਪਿੱਛੇ 2 ਛੋਟੇ ਬੱਚੇ ਅਤੇ ਪਤਨੀ ਛੱਡ ਗਿਆ।


author

KamalJeet Singh

Content Editor

Related News