ਐਕਸਾਈਜ਼ ਵਿਭਾਗ ਨੇ ਭੱਠੀ ਦੇ ਸਾਮਾਨ ਸਮੇਤ 400 ਲੀਟਰ ਲਾਹਣ ਬਰਾਮਦ ਕੀਤੀ
Tuesday, Nov 26, 2024 - 06:07 PM (IST)

ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ): ਐਕਸਾਈਜ਼ ਵਿਭਾਗ ਅਤੇ ਆਰ. ਕੇ. ਇੰਟਰਪ੍ਰਾਈਜ਼ਿਜ਼ ਨੇ ਪੁਲਸ ਨਾਲ ਸਾਂਝੀ ਰੇਡ ਦੌਰਾਨ ਸਰਕਲ ਫ਼ਤਿਹਗੜ੍ਹ ਚੂੜੀਆਂ ਤੇ ਨੌਸ਼ਹਿਰਾ ਮੱਝਾ ਸਿੰਘ ਦੇ ਪਿੰਡਾਂ ’ਚ ਚਲਾਏ ਸਰਚ ਅਭਿਆਨ ਤਹਿਤ ਭੱਠੀ ਦੇ ਸਾਮਾਨ ਸਮੇਤ 200 ਲਿਟਰ ਲਾਹਣ ਬਰਾਮਦ ਕੀਤੀ। ਸਰਕਲ ਇੰਚਾਰਜ ਬਾਗਾ ਬੁਰਜ ਨੇ ਦੱਸਿਆ ਕਿ ਈ. ਟੀ. ਓ. ਐਕਸਾਈਜ਼ ਦਵਿੰਦਰ ਸਿੰਘ, ਐਕਸਾਈਜ਼ ਇੰਸਪੈਕਟਰ ਗੁਰਬਿੰਦਰ ਸਿੰਘ, ਇੰਸਪੈਕਟਰ ਵਿਜੇ ਕੁਮਾਰ, ਇੰਸਪੈਕਟਰ ਅਨਿਲ ਕੁਮਾਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ. ਐੱਸ. ਆਈ. ਸਰੂਪ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਸਰਕਲ ਇੰਚਾਰਜ ਗੁੱਲੂ ਮਰੜ, ਆਰ. ਕੇ. ਇੰਟਰਪ੍ਰਾਈਜ਼ਿਜ਼ ਬਟਾਲਾ ਹੈੱਡ ਸੰਦੀਪ ਸਿੰਘ, ਫਤਿਹਗੜ੍ਹ ਚੂੜੀਆਂ ਸਰਕਲ ਹੈੱਡ ਤਜਿੰਦਰਪਾਲ ਤੇਜ਼ੀ, ਹੌਲਦਾਰ ਨਰਿੰਦਰ, ਹੌਲਦਾਰ ਗਗਨ, ਸਿਪਾਹੀ ਮਨਦੀਪ ਸਿੰਘ ’ਤੇ ਆਧਾਰਿਤ ਰੇਡ ਟੀਮ ਨੇ ਪਿੰਡ ਨੌਸ਼ਹਿਰਾ ਮੱਝਾ ਸਿੰਘ ਦੀ ਡਰੇਨ ’ਚੋਂ ਛਾਪੇਮਾਰੀ ਦੌਰਾਨ ਭੱਠੀ ਦੇ ਸਾਮਾਨ ਸਮੇਤ 200 ਲੀਟਰ ਲਾਹਣ ਬਰਾਮਦ ਕੀਤੀ। ਇਸ ਮੌਕੇ ਕਾਕਾ, ਕਾਲਾ, ਸੋਨੂੰ ਡੇਰਾ, ਅਜੇ, ਸੰਦੀਪ ਸਿੰਘ, ਗੋਲਡੀ, ਸ਼ਾਬਾ, ਸੁਰਿੰਦਰ ਸਿੰਘ, ਵਿੱਕੀ, ਗੁੱਜਰ, ਮੀਤਾ, ਗੁਰਪ੍ਰੀਤ ਤੁੜ, ਹਰਿੰਦਰ ਸਿੰਘ, ਰਾਜਿੰਦਰ ਬਾਬਾ, ਸੁਲੱਖਣ ਸਿੰਘ ਆਦਿ ਹਾਜ਼ਰ ਸਨ।