ਐਕਸਾਈਜ਼ ਵਿਭਾਗ ਨੇ ਭੱਠੀ ਦੇ ਸਾਮਾਨ ਸਮੇਤ 65 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ

Monday, Sep 23, 2024 - 06:23 PM (IST)

ਐਕਸਾਈਜ਼ ਵਿਭਾਗ ਨੇ ਭੱਠੀ ਦੇ ਸਾਮਾਨ ਸਮੇਤ 65 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ

ਬਟਾਲਾ/ਘੁਮਾਣ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਐਕਸਾਈਜ਼ ਵਿਭਾਗ ਨੇ ਸ਼ਰਾਬ ਦੀ ਭੱਠੀ ਦੇ ਸਾਮਾਨ ਸਮੇਤ 65 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਮੌਕੇ ਸਰਕਲ ਇੰਚਾਰਜ ਜੱਗੀ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਜਸਪਾਲ ਸਿੰਘ, ਐਕਸਾਈਜ਼ ਇੰਸਪੈਕਟਰ ਹਰਪ੍ਰੀਤ ਸਿੰਘ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ. ਐੱਸ. ਆਈ. ਬਲਕਾਰ ਸਿੰਘ ’ਤੇ ਅਾਧਾਰਿਤ ਰੇਡ ਪਾਰਟੀ ਨੇ ਪਿੰਡ ਬੇਦਾਦਪੁਰ ਦੇ ਬਾਹਰਵਾਰ ਡਰੇਨ ਕੰਢੇ ਤੋਂ ਤਲਾਸ਼ੀ ਦੌਰਾਨ ਸ਼ਰਾਬ ਦੀ ਭੱਠੀ ਦੇ ਸਾਮਾਨ ਸਮੇਤ 1 ਪਲਾਸਟਿਕ ਦੀ ਕੇਨੀ, 1 ਸਿਲਵਰ ਦੀ ਕੰਟੇਨਰ ਅਤੇ 1 ਸਿਲਵਰ ਬਾਲਟੇ ’ਚੋਂ 65 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।

ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ

ਇਸ ਦੌਰਾਨ ਫੜੀ ਗਈ ਨਾਜਾਇਜ਼ ਸ਼ਰਾਬ ਨੂੰ ਨਸ਼ਟ ਕੀਤਾ ਗਿਆ। ਇਸ ਮੌਕੇ ਗੁੱਲੂ, ਰਿੰਕਾ, ਸੁੱਖਾ, ਅਸ਼ਵਨੀ, ਭੋਲਾ, ਪ੍ਰੇਮ, ਗੋਲਡੀ ਤੇ ਜੱਗਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News