ਪੁਲਸ ਤੇ ਅਬਕਾਰੀ ਵਿਭਾਗ ਨੇ ਬਿਆਸ ਦਰਿਆ ਦੇ ਮੰਡ ’ਚ ਮਾਰੀ ਰੇਡ, 72 ਤਰਪਾਲਾਂ ’ਚੋਂ ਲਾਹਣ ਬਰਾਮਦ
Tuesday, Oct 22, 2024 - 01:05 PM (IST)
ਗੁਰਦਾਸਪੁਰ (ਵਿਨੋਦ)-ਜ਼ਿਲ੍ਹਾ ਪੁਲਸ ਗੁਰਦਾਸਪੁਰ ਦੀ ਭੈਣੀ ਮੀਆਂ ਖਾਂ ਪੁਲਸ ਨੇ ਐਕਸਾਈਜ਼ ਵਿਭਾਗ ਨਾਲ ਮਿਲ ਕੇ ਪਿੰਡ ਮੋਚਪੁਰ ਬਿਆਸ ਦਰਿਆ ਦੇ ਮੰਡ ’ਚ ਰੇਡ ਮਾਰ ਕੇ ਸਰਕੰਡਿਆਂ ਵਿਚੋਂ 72 ਤਰਪਾਲਾਂ ’ਚ ਰੱਖੀ 21600 ਕਿੱਲੋ ਲਾਹਣ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ, ਨਵੇਂ ਸਾਲ ’ਚ ਹੋ ਸਕਦੈ ਵੱਡਾ ਬਦਲਾਅ
ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਦੀ ਇੰਚਾਰਜ਼ ਨੇ ਏ.ਐੱਸ.ਆਈ ਜਸਵਿੰਦਰ ਪਾਲ ਸਿੰਘ ਅਤੇ ਏ.ਐੱਸ.ਆਈ ਤੀਰਥ ਰਾਮ ਤੇ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨਾਲ ਜਦ ਪਿੰਡ ਮੋਚਪੁਰ ਬਿਆਸ ਦਰਿਆ ਦੇ ਮੰਡ ਵਿਚ ਪਹੁੰਚ ਕੇ ਸਰਚ ਸ਼ੁਰੂ ਕੀਤੀ ਤਾਂ ਸਰਕੰਡਿਆਂ ਵਿਚੋਂ ਵੱਖ-ਵੱਖ ਥਾਵਾਂ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਜ਼ਮੀਨ ਦੇ ਟੋਇਆ ਵਿਚ ਪਾਈਆਂ ਹੋਈਆਂ 72 ਤਰਪਾਲਾਂ ਪਲਾਸਟਿਕ ਦੀਆਂ ਬਰਾਮਦ ਹੋਈਆਂ। ਜਦ ਇਸ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ 21600 ਕਿੱਲੋਂ ਲਾਹਣ ਬਰਾਮਦ ਹੋਈ। ਜਿਸ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8