ਮੀਂਹ ਕਾਰਨ ਮੌਸਮ ਨੇ ਇਕ ਵਾਰ ਫਿਰ ਲਈ ਕਰਵਟ, ਮਜ਼ਦੂਰਾਂ ਨੂੰ ਕੰਮ ਨਾ ਮਿਲਣ ਕਾਰਨ ਖਾਲੀ ਹੱਥ ਪਰਤਣਾ ਪਿਆ ਘਰ

03/18/2023 12:31:59 PM

ਗੁਰਦਾਸਪੁਰ (ਵਿਨੋਦ)- ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਸਰਦੀ ਨੇ ਇਕ ਵਾਰ ਫਿਰ ਆਪਣੇ ਰੰਗ ਦਿਖਾਏ ਅਤੇ ਅਤੇ ਲੋਕਾਂ ਨੂੰ ਮੁੜ ਗਰਮ ਕੱਪੜੇ ਕੱਢਣ ਲਈ ਮਜ਼ਬੂਰ ਹੋਣਾ ਪਿਆ। ਜਾਣਕਾਰੀ ਅਨੁਸਾਰ ਬੇਸ਼ੱਕ ਦੋ ਦਿਨ ਪਹਿਲਾਂ ਹੋਈ ਬਾਰਿਸ਼ ਤੋਂ ਬਾਅਦ ਬੀਤੇ ਦਿਨ ਮੌਸਮ ’ਚ ਫਿਰ ਕੁਝ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ ਪਰ ਬੀਤੇ ਰਾਤ ਤੋਂ ਹੋ ਰਹੀ ਬਾਰਿਸ਼ ਕਾਰਨ ਮੌਸਮ ਨੇ ਇਕ ਵਾਰ ਫਿਰ ਕਰਵਟ ਲਈ ਹੈ। ਸ਼ਹਿਰ ਵਿਚ ਬਾਰਿਸ਼ ਕਾਰਨ ਅੱਜ ਫਿਰ 50 ਫੀਸਦੀ ਤੋਂ ਵੱਧ ਲੋਕ ਗਰਮ ਕੱਪੜੇ ਪਾਏ ਦਿਖਾਈ ਦਿੱਤੇ। ਬਾਰਿਸ਼ ਕਾਰਨ ਸਵੇਰੇ ਮੌਸਮ ’ਚ ਸਰਦੀ ਦਾ ਅਹਿਸਾਸ ਹੋ ਰਿਹਾ ਸੀ ਅਤੇ ਸਵੇਰੇ ਸੈਰ ਕਰਨ ਵਾਲਿਆਂ ਦੀ ਗਿਣਤੀ ’ਚ ਵੀ ਭਾਰੀ ਕਮੀ ਪਾਈ ਗਈ। ਆਮ ਦਿਨਾਂ ਦੇ ਮੁਕਾਬਲੇ ਸਿਰਫ਼ 10-12 ਫ਼ੀਸਦੀ ਲੋਕ ਹੀ ਸੈਰ ਕਰਨ ਦੇ ਲਈ ਘਰਾਂ ਤੋਂ ਨਿਕਲੇ।

ਇਹ ਵੀ ਪੜ੍ਹੋ- ਹੋਸਟਲ ਦੀ ਵਿਦਿਆਰਥਣ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ, ਕੀਤੀ ਜੀਵਨ ਲੀਲਾ ਸਮਾਪਤ

ਬਾਰਿਸ਼ ਕਾਰਨ ਦਿਹਾੜੀ ਲਾਉਣ ਲਈ ਸਥਾਨਕ ਲੇਬਰ ਸੈੱਡ ਵਿਚ ਆਏ ਮਜ਼ਦੂਰਾਂ ਵਿਚੋਂ 10 ਫ਼ੀਸਦੀ ਨੂੰ ਵੀ ਕੰਮ ਨਹੀਂ ਮਿਲਿਆ। ਲਾਇਬ੍ਰੇਰੀ ਰੋਡ ’ਤੇ ਬਣੇ ਲੇਬਰ ਸੈੱਡ ਵਿਚ ਲਗਭਗ 1000 ਤੋਂ ਜ਼ਿਆਦਾ ਮਜ਼ਦੂਰ ਦਿਹਾੜੀ ਦੀ ਤਲਾਸ਼ ’ਚ ਆਉਂਦੇ ਹਨ ਪਰ ਅੱਜ ਬਾਰਿਸ਼ ਕਾਰਨ ਨਿਰਮਾਣ ਕੰਮ ਬੰਦ ਹੋਣ ਕਾਰਨ ਮਜ਼ਦੂਰ ਵਰਗ ਨੂੰ ਵੀ ਨਿਰਾਸ਼ ਖਾਲੀ ਹੱਥ ਘਰਾਂ ਨੂੰ ਵਾਪਸ ਜਾਣਾ ਪਿਆ। ਮੀਂਹ ਅਤੇ ਚੱਲੀ ਤੇਜ਼ ਹਵਾ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ- ਅਕਾਲੀ ਦਲ ਨੇ ਸ਼ੁਰੂ ਕੀਤਾ 'ਪੰਜਾਬ ਬਚਾਓ ਧਰਨਾ', ਸੁਖਬੀਰ ਬਾਦਲ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News