ਸ਼ਹਿਰ ’ਚ ਲੱਗ ਰਹੇ ਨਿੱਤ ਦੇ ਜਾਮ ਕਾਰਨ ਪੱਟੀ ਨਿਵਾਸੀਆਂ ਨੂੰ ਹੋ ਰਹੀ ਖੱਜਲ ਖੁਆਰੀ

Monday, Nov 18, 2024 - 04:59 PM (IST)

ਸ਼ਹਿਰ ’ਚ ਲੱਗ ਰਹੇ ਨਿੱਤ ਦੇ ਜਾਮ ਕਾਰਨ ਪੱਟੀ ਨਿਵਾਸੀਆਂ ਨੂੰ ਹੋ ਰਹੀ ਖੱਜਲ ਖੁਆਰੀ

ਪੱਟੀ (ਸੌਰਭ)-ਸ਼ਹਿਰ ’ਚ ਨਿੱਤ ਦਿਨ ਲੱਗਦੇ ਜਾਮ ਕਾਰਨ ਸ਼ਹਿਰ ਨਿਵਾਸੀਆਂ ਤੇ ਰਾਹੀਗਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਪੈ ਰਿਹਾ ਹੈ। ਜਾਮ ਦੇ ਹੱਲ ਲਈ ਟ੍ਰੈਫਿਕ ਪੁਲਸ ਅਤੇ ਨਗਰ ਕੌਂਸਲ ਨੂੰ ਧਿਆਨ ਦੇਣ ਦੀ ਲੋੜ  ਹੈ। ਇਸ ਮੌਕੇ ਸ਼ਹਿਰ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਿੱਤ ਦਿਨ ਸ਼ਹਿਰ ’ਚ ਲੱਗਦੇ ਜਾਮ ਦਾ ਕਾਰਨ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਦੀ ਹਦੂਦ ਤੋਂ ਵੱਧ ਕੇ ਰੱਖਿਆ ਗਿਆ ਸਾਮਾਨ ਹੈ ਅਤੇ ਇਸ ਦੇ ਨਾਲ ਹੀ ਸ਼ਹਿਰ ’ਚ ਕਾਰਾਂ, ਗੱਡੀਆਂ ਆਦਿ ਬਣਦੀਆਂ ਹਨ, ਜੋ ਵੀ ਜਾਮ ਦਾ ਕਾਰਨ ਹੈ।

ਇਹ ਵੀ ਪੜ੍ਹੋ- ਪਿਆਜ਼ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, 5 ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚੇ ਰੇਟ

ਇਸ ਮੌਕੇ ਸ਼ਹਿਰ ਨਿਵਾਸੀਆਂ ਨੇ ਐੱਸ.ਪੀ.ਟੈਫ੍ਰਿਕ, ਡੀ.ਐੱਸ.ਪੀ. ਪੱਟੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਟੈਫ੍ਰਿਕ ਕਾਰਨ ਸ਼ਹਿਰ ’ਚ ਲੱਗਦੇ ਜਾਮ ਨੂੰ ਹਟਾਉਣ ਲਈ ਹੱਲ ਕੀਤਾ ਜਾਵੇ, ਜਿਸ ਕਾਰਨ ਸ਼ਹਿਰ ਨਿਵਾਸੀਆਂ ਨੂੰ ਪੇਸ਼ ਆ ਰਹੀ ਮੁਸ਼ਕਿਲ ਤੋਂ ਨਿਜ਼ਾਤ ਮਿਲ ਸਕੇ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News